ਸੰਗਤੀਵਾਲਾ ਦੇ ਮਾਤਾ ਪਰਕਾਸ਼ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਤਰਸੇਮ ਸਿੰਘ ਬਬਲੀ) ਗੋਬਿੰਦਗੜ੍ਹ ਜੇਜੀਆਂ। ਡੇਰਾ ਸੱਚਾ ਸੌਦਾ ਸਰਸਾ ਦੀਆਂ ਪਵਿੱਤਰ ਸਿਖਿਆਵਾਂ ’ਤੇ ਚੱਲਦਿਆਂ ਬਲਾਕ ਗੋਬਿੰਦਗੜ੍ਹ ਜੇਜੀਆਂ ਦੇ ਪਿੰਡ ਸੰਗਤੀਵਾਲਾ ਦੇ ਡੇਰਾ ਸ਼ਰਧਾਲੂ ਮਾਤਾ ਪ੍ਰਕਾਸ਼ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਜਾਣਕਾਰੀ ਅਨੁਸਾਰ ਬਲਾਕ ਗੋਬਿੰਦਗੜ੍ਹ ਜੇਜੀਆਂ ਦੇ ਪਿੰਡ ਸੰਗਤੀਵਾਲਾ ਦੇ ਵਸਨੀਕ ਮਾਤਾ ਪ੍ਰਕਾਸ਼ ਦੇਵੀ ਇੰਸਾਂ ਪਤਨੀ ਸਵ: ਬਚਨਾ ਰਾਮ (80) (ਮਾਤਾ ਮਘਰਾਜ ਇੰਸਾਂ) ਦੀ ਦੇਹ ਨੂੰ ਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਪਿਲਕੁਵਾ (ਹਾਪੁੜ) ਉੱਤਰ ਪ੍ਰਦੇਸ਼ ਉਨ੍ਹਾਂ ਦੀ ਦੇਹ ਨੂੰ ਇੱਛਾ ਅਨੁਸਾਰ ਦਾਨ ਕੀਤੀ ਗਈ, ਮ੍ਰਿਤਕ ਦੇਹ ਨੂੰ ਬਲਾਕ ਲਹਿਰਾਗਾਗਾ, ਬਲਾਕ ਗੋਬਿੰਦਗੜ੍ਹ ਜੇਜ਼ੀਆਂ, ਬਲਾਕ ਧਰਮਗੜ੍ਹ, ਬਲਾਕ ਦਿੜ੍ਹਬਾ ਦੀ ਸਾਧ-ਸੰਗਤ, ਰਿਸ਼ਤੇਦਾਰਾਂ ਤੇ ਪਿੰਡ ਦੀ ਗ੍ਰਾਮ ਪੰਚਾਇਤ ਦੀ ਮੌਜ਼ੂਦਗੀ ਵਿਚ ਐਂਬੂਲੈਂਸ ’ਚ ਰਵਾਨਾ ਕੀਤਾ ਗਿਆ।
ਮ੍ਰਿਤਕ ਦੇਹ ਦੀ ਅੰਤਿਮ ਵਿਦਾਇਗੀ ਮੌਕੇ ਸਾਧ-ਸੰਗਤ, ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਮਾਤਾ ਪਰਕਾਸ਼ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਪਿੰਡ ਦੀਆਂ ਗਲੀਆਂ ਵਿਚੋਂ ਹੁੰਦੇ ਹੋਏ ਪਿੰਡ ਦੇ ਬਾਹਰ ਨਿਕਲ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਬਲਾਕ ਧਰਮਗੜ੍ਹ ਦੇ ਪੱਚੀ ਮੈਂਬਰ ਰਜਿੰਦਰ ਸਿੰਘ ਇੰਸਾਂ ਨੇ ਮਾਤਾ ਪਰਕਾਸ਼ ਦੇਵੀ ਇੰਸਾਂ ਦੇ ਜੀਵਨ ਬਾਰੇ ਸਾਧ-ਸੰਗਤ, ਰਿਸ਼ਤੇਦਾਰਾਂ ਨੂੰ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕੀ ਉਹ ਮਾਵਾਂ ਧੰਨ ਹੁੰਦੀਆਂ ਹਨ ਜੋ ਆਪਣੇ ਪਰਿਵਾਰ ਨੂੰ ਪੂਰਨ ਸਤਿਗੁਰ ਨਾਲ ਜੋੜ੍ਹ ਕੇ ਰੱਖਦੀਆਂ ਹਨ ਅਤੇ ਉਹ ਰੂਹਾਂ ਵੀ ਧੰਨ ਹੁੰਦੀਆਂ ਹਨ ਜੋ ਅੰਤ ਸਮੇਂ ਤੱਕ ਆਪਣੇ ਸਤਿਗੁਰ ਨਾਲ ਓੜ ਨਿਭਾ ਕੇ ਜਾਂਦੀਆ ਹਨ।
ਇਸ ਮੌਕੇ ਹਰਬੀਰ ਸਿੰਘ ਇੰਸਾਂ, ਰਤਨ ਲਾਲ ਇੰਸਾਂ (ਪੰਤਾਲੀ ਮੈਂਬਰ) ਰਜਿੰਦਰ ਸਿੰਘ ਇੰਸਾਂ ਧਰਮਗੜ੍ਹ, ਓਮ ਪਰਕਾਸ਼ ਮੀਨਾ ਇੰਸਾਂ ਲਹਿਰਾਗਾਗਾ (ਦੋਵੇਂ ਪੱਚੀ ਮੈਂਬਰ) ਹਰਪਾਲ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ ਛਾਜਲੀ, ਬੱਲੀ ਇੰਸਾਂ ਧਰਮਗੜ੍ਹ (ਸਾਰੇ 15 ਮੈਂਬਰ) ਸਰਜੀਵਨ ਇੰਸਾਂ ਛਾਜਲੀ, ਦੁਰਗਾ ਇੰਸਾਂ ਮੂਨਕ, ਤੇਜਾ ਸਿੰਘ ਇੰਸਾਂ, ਪਰਤਾਪ ਸਿੰਘ ਇੰਸਾਂ ਨੰਗਲਾ ਤੋਂ ਇਲਾਵਾ ਪਿੰਡ ਸੰਗਤੀਵਾਲਾ ਦੇ ਸਰਪੰਚ ਗੁਰਜੰਟ ਸਿੰਘ, ਅਤੇ ਸਾਬਕਾ ਸਰਪੰਚ ਅਮਰੀਕ ਸਿੰਘ ਤੋਂ ਇਲਾਵਾ ਪਿੰਡ ਦੀ ਸਮੂਹ ਗਰਾਮ ਪੰਚਾਇਤ, ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ