ਯੂਪੀ ਚੋਣਾਂ ਵਿੱਚ ਭਾਜਪਾ ਦੋ ਅੰਕਾਂ ’ਤੇ ਹੀ ਸੀਮਤ ਰਹਿ ਜਾਵੇਗੀ : ਕਿਰਨਮੋਏ ਨੰਦਾ
ਰਾਮਪੁਰ। ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਕਿਰਨਮੋਏ ਨੰਦਾ ਨੇ ਉੱਤਰ ਪ੍ਰਦੇਸ਼ ਦੀ ਮੌਜ਼ੁਦਾ ਯੋਗੀ ਸਰਕਾਰ ਪ੍ਰਤੀ ਲੋਕਾਂ ਦੇ ਭਾਰੀ ਗੁੱਸੇ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਨੰਬਰਾਂ ਤੱਕ ਹੀ ਸੀਮਤ ਰਹਿ ਜਾਵੇਗੀ।
ਪੱਛਮੀ ਉੱਤਰ ਪ੍ਰਦੇਸ਼ ਦੀਆਂ 117 ਵਿਧਾਨਸਭਾ ਸੀਟਾਂ ਦੀ ਸਮੀਖਿਆ ਕਰਨ ਲਈ ਸ਼ਨੀਵਾਰ ਨੂੰ ਇੱਥੇ ਮੁਰਾਦਾਬਾਦ ਡਿਵੀਜ਼ਨ ਪਹੁੰਚੇ ਨੰਦਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਜਨਤਾ ਵਿੱਚ ਕਾਫੀ ਨਾਰਾਜ਼ਗੀ ਹੈ। ਸਮੀਖਿਆ ਮੀਟਿੰਗ ਤੋਂ ਬਾਅਦ ਨੰਦਾ ਨੇ ਸਪਾ ਸੰਸਦ ਮੈਂਬਰ ਆਜ਼ਮ ਖਾਨ ਦੀ ਰਿਹਾਇਸ਼ ਤੇ ਉਹਨਾਂ ਦੀ ਪਤਨੀ ਅਤੇ ਰਾਮਪੁਰ ਦੀ ਵਿਧਾਇਕ ਡਾ: ਤਜ਼ੀਨ ਫਾਤਿਮਾ ਅਤੇ ਉਹਨਾਂ ਦੇ ਬੇਟੇ ਅਦੀਬ ਆਜ਼ਮ ਨਾਲ ਦੇਰ ਸ਼ਾਮ ਮੁਲਾਕਾਤ ਕਰ ਹਾਲਚਾਲ ਜਾਣਿਆ। ਧਿਆਨਯੋਗ ਹੈ ਕਿ ਆਜ਼ਮ ਵਿੱਤੀ ਬੇਨਿਯਮੀਆਂ ਦੇ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਅਤੇ ਫਿਲਹਾਲ ਜੇਲ੍ਹ ਵਿੱਚ ਹੈ।
ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੰਦਾ ਨੇ ਕਿਹਾ ਕਿ ਸਪਾ ਦੀ ਜਥੇਬੰਦਕ ਸ਼ਕਤੀ ਵਧੀ ਹੈ। ਪਾਰਟੀ ਮੁਰਾਦਾਬਾਦ ਡਿਵੀਜ਼ਨ ਦੀਆਂ ਸਾਰੀਆਂ ਸੀਟਾਂ ਜਿੱਤੇਗੀ। ਉਹਨਾਂ ਕਿਹਾ ਕਿ ਸੂਬੇ ਭਰ ’ਚ ਸਪਾ ਦੀਆਂ ਚੋਣ ਤਿਆਰੀਆਂ ਦੀ ਸਮੀਖਿਆ ‘ਚ ਸਪੱਸ਼ਟ ਹੋ ਗਿਆ ਹੈ ਕਿ ਅਖਿਲੇਸ਼ ਯਾਦਵ ਭਾਰੀ ਬਹੁਮਤ ਨਾਲ ਮੁੜ ਮੁੱਖ ਮੰਤਰੀ ਬਣ ਰਹੇ ਹਨ। ਇਸਦਾ ਇੱਕੋ ਇੱਕ ਕਾਰਨ ਸਮਾਜ ਦੇ ਸਾਰੇ ਵਰਗਾਂ ਵਿੱਚ ਭਾਜਪਾ ਪ੍ਰਤੀ ਭਾਰੀ ਗੁੱਸਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ