ਮੁੱਖ ਮੰਤਰੀ ਸਾਹਿਬ, ਜਾਂਚ ਨੂੰ ਜਾਂਚ ਹੀ ਰਹਿਣ ਦਿਓ

channi

ਮੁੱਖ ਮੰਤਰੀ ਸਾਹਿਬ, ਜਾਂਚ ਨੂੰ ਜਾਂਚ ਹੀ ਰਹਿਣ ਦਿਓ

ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (ਸਿਟ) ਬਰਗਾੜੀ ’ਚ 2015 ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਇਸ ਟੀਮ ਨੇ ਸੁਨਾਰੀਆ ਜਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਵੀ ਇਸ ਸਬੰਧੀ ਸਵਾਲ ਜਵਾਬ ਕੀਤੇ ਹਨ ਜਾਂਚ ਅਜੇ ਜਾਰੀ ਹੈ ਤੇ ਸਿਟ ਨੇ ਆਪਣੀ ਰਿਪੋਰਟ ਵੀ ਤਿਆਰ ਨਹੀਂ ਕੀਤੀ। ਪਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਬਿਆਨਬਾਜ਼ੀ ਬੜੀ ਹੈਰਾਨੀਜਨਕ ਹੈ। ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਨੀ ਵੱਖ-ਵੱਖ ਮੀਡੀਆ ਚੈਨਲਾਂ ’ਤੇ ਇਹ ਗੱਲ ਕਹਿੰਦੇ ਹਨ ਕਿ ਸਾਡੀ ਜਾਂਚ ਟੀਮ ਸੁਨਾਰੀਆ ਤੱਕ ਪਹੁੰਚ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਉਂਜ ਮੁੱਖ ਮੰਤਰੀ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਕਿ ਉਹ ਸਿਟ ਬਾਰੇ ਬੋਲ ਸਕਣ। ਕਿਉਂਕਿ ਸਿਟ ਆਪਣੇ ਆਪ ’ਚ ਖੁਦਮੁਖਤਿਆਰ ਹੋਣੀ ਚਾਹੀਦੀ ਹੈ। ਇਸ ਵਿੱਚ ਸਰਕਾਰ ਕੋਈ ਦਖਲ ਨਹੀਂ ਦੇ ਸਕਦੀ ਕਿਉਂਕਿ ਸਿੱਟ ਹਾਈ ਕੋਰਟ ਅੱਗੇ ਜਵਾਬਦੇਹ ਹੈ ਨਾ ਕਿ ਸਰਕਾਰ ਅੱਗੇ ਅਸਲ ’ਚ ਮੁੱਖ ਮੰਤਰੀ ਦੇ ਉਲਟੇ-ਪੁਲਟੇ ਬਿਆਨ ਪਾਰਟੀ ਲਈ ਚੋਣਾਂ ’ਚੋਂ ਕੁਝ ਖੱਟਣ ਲਈ ਹਨ।

ਚੰਨੀ ਇੱਕ ਵਰਗ ਵਿਸ਼ੇਸ਼ ਦੇ ਵੋਟਰਾਂ ਨੂੰ ਖਿੱਚਣ ਲਈ ਪੂਜਨੀਕ ਗੁਰੂ ਜੀ ਸਬੰਧੀ ਬੜਾ ਜ਼ੋਰ ਦੇ ਕੇ ਬੋਲ ਰਹੇ ਹਨ ਇਹ ਸਰਾਸਰ ਸਿਟ ’ਚ ਦਖਲਅੰਦਾਜ਼ੀ ਦੇ ਨਾਲ-ਨਾਲ ਸਿਆਸੀ ਲਾਹਾ ਖੱਟਣ ਦੀ ਪੈਂਤਰੇਬਾਜ਼ੀ ਹੈ ਮਾਮਲੇ ’ਚ ਫੈਸਲਾ ਤਾਂ ਅਦਾਲਤ ਨੇ ਹੀ ਕਰਨਾ ਹੈ ਪਰ ਮੁੱਖ ਮੰਤਰੀ ਤਾਂ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਫੈਸਲਾ ਸੁਣਾਉਣ ਦੇ ਯਤਨ ’ਚ ਹਨ ਅਜਿਹੀ ਹਰਕਤ ਦਾ ਇੱਕੋ-ਇੱਕ ਮਤਲਬ ਜਾਂਚ ਦੀ ਆੜ ’ਚ ਡੇਰੇ ਨੂੰ ਬਦਨਾਮ ਕਰਨਾ ਹੈ। ਚੰਗਾ ਹੋਵੇ ਜੇਕਰ ਮੁੱਖ ਮੰਤਰੀ ਇੰਨਾ ਹੀ ਕਹਿਣ ਕਿ ਸਿਟ ਜਾਂਚ ਕਰ ਰਹੀ ਹੈ, ਸਿਟ ਨੇ ਆਪਣਾ ਕੰਮ ਕਰਨਾ ਹੈ ਸਿਟ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ, ਮਾਮਲਾ ਅਦਾਲਤ ’ਚ ਹੈ ਉਂਜ ਇਹ ਵੀ ਦੱਸਣਾ ਬਣਦਾ ਹੈ ਕਿ ਬੇਅਦਬੀ ਦਾ ਸਬੰਧ ਪੂਜਨੀਕ ਗੁਰੂ ਜੀ ਨਾਲ ਉੱਕਾ ਹੀ ਨਹੀਂ ਬਣਦਾ ਤੇ ਨਾ ਹੀ ਡੇਰਾ ਸ਼ਰਧਾਲੂਆਂ ’ਤੇ ਕੋਈ ਦੋਸ਼ ਬਣਦਾ ਹੈ।

ਸੀਬੀਆਈ ਚਾਰ ਸਾਲ ਮਾਮਲੇ ਦੀ ਜਾਂਚ ਕਰਕੇ ਹਰ ਤਰ੍ਹਾਂ ਦੇ ਵਿਗਿਆਨਕ ਟੈਸਟ ਕਰਕੇ ਰਿਪੋਰਟ ਦੇ ਚੁੱਕੀ ਹੈ ਕਿ ਡੇਰਾ ਸ਼ਰਧਾਲੂਆਂ ਦਾ ਇਸ ਵਿੱਚ ਕੋਈ ਹੱਥ ਨਹੀਂ ਮਾਣਯੋਗ ਅਦਾਲਤ ਨੇ ਵੀ ਸੀਬੀਆਈ ਜਾਂਚ ਨੂੰ ਨਹੀਂ ਨਕਾਰਿਆ ਸਗੋਂ ਅੱਗੇ ਦੀ ਜਾਂਚ ਲਈ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਪਰ ਪੰਜਾਬ ਪੁਲਿਸ ਦੀ ਐਸਆਈਟੀ ਸੀਬੀਆਈ ਜਾਂਚ ਦੇ ਉਲਟ ਆਪਣੇ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਅਤੇ ਮਨਘੜਤ ਕਹਾਣੀਆਂ ਬਣਾ ਕੇ ਨਾ ਸਿਰਫ ਡੇਰਾ ਸ਼ਰਧਾਲੂਆਂ ’ਤੇ ਮੁਕੱਦਮੇ ਕੀਤੇ ਸਗੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰਨ ਦੀ ਸ਼ਰਮਨਾਕ ਕਾਰਵਾਈ ਨੂੰ ਅੰਜ਼ਾਮ ਦਿੱਤਾ। ਹੋਣਾ ਤਾਂ ਇਹ ਚਾਹੀਦਾ ਸੀ ਕਿ ਬਰਗਾੜੀ ਸਮੇਤ ਪੂਰੇ ਪੰਜਾਬ ’ਚ ਹੋਈਆਂ 300 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਪਿਛਲੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਂਦਾ, ਉਲਟਾ ਸਿਆਸੀ ਇਸ਼ਾਰੇ ’ਤੇ ਪੁਲਿਸ ਨੇ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਲਈ ਅਤਿ ਭੈੜੀਆਂ ਹਰਕਤ ਕੀਤੀਆਂ, ਜੋ ਕਿ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਪਹਿਲਾਂ ਜੇਲ੍ਹ ’ਚ ਉਨ੍ਹਾਂ ਨੇ ਆਪਣੀ ਡਾਇਰੀ ’ਚ ਦਰਜ ਕੀਤੀਆਂ ਹਨ।

ਫਿਰ ਮੁੱਖ ਮੰਤਰੀ ਸਾਹਿਬ, ਜੇਕਰ ਸਿਟ ਜਾਂਚ ਕਰ ਰਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚੀ ਸ਼ਰਧਾ, ਸਤਿਕਾਰ ਤੇ ਅਦਬ ਇਹੀ ਹੋਵੇਗਾ ਕਿ ਜਾਂਚ ਨੂੰ ਸਿਆਸੀ ਰੰਗ ਤੇ ਸਿਆਸੀ ਮੋੜ ਦੇਣ ਤੋਂ ਬਚੋ ਗੁਰੂ ਸਿਰ ਦਾ ਤਾਜ ਹੁੰਦਾ ਹੈ, ਗੁਰੂ ਦੀ ਬੇਅਦਬੀ ਨੂੰ ਵੀ ਵੋਟਾਂ ਦੀ ਤੱਕੜੀ ’ਚ ਤੋਲ ਕੇ ਧਰਮ ਤੇ ਸਮਾਜ ਦਾ ਘੋਰ ਅਪਮਾਨ ਹੋਵੇਗਾ ਪਰਮਾਤਮਾ ਸਭ ਵੇਖ ਰਿਹਾ ਹੈ ਝੂਠ ਝੂਠ ਹੀ ਰਹਿਣਾ ਹੈ ਤੇ ਸੱਚ ਸੱਚ ਹੀ ਰਹਿਣਾ ਝੂਠ ਦੀਆਂ ਖੇਡਾਂ ਖੇਡਣ ਵਾਲਿਆਂ ਦੇ ਹੱਥ ਸ਼ਰਮਿੰਦਗੀ ਹੀ ਲੱਗਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ