ਏਸ਼ੇਜ ਲੜੀ, ਪਹਿਲਾ ਟੈਸਟ : ਟ੍ਰੈਵਿਸ ਹੈੱਡ ਦਾ ਨਾਬਾਦ ਸੈਂਕੜਾ, ਅਸਟਰੇਲੀਆ ਮਜ਼ਬੂਤ

ਦੂਸਰੇ ਦਿਨ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਸੈਂਕੜੇ ਤੋਂ ਖੁੰਝੇ

  • ਵਾਰਨਰ ਅਤੇ ਲਾਬੁਸ਼ੇਨ ਦਰਮਿਆਨ ਹੋਈ ਦੂਸਰੀ ਵਿਕਟ ਲਈ 256 ਦੌੜਾਂ ਦੀ ਸਾਂਝੇਦਾਰੀ
  • ਅਸਟਰੇਲੀਆ ਨੇ 7 ਵਿਕਟਾਂ ਗੁਆਕੇ ਬਣਾਈਆਂ 343 ਦੌੜਾਂ

(ਏਜੰਸੀ) ਬ੍ਰਿਸਬੇਨ। ਆਲਰਾਊਂਡਰ ਟ੍ਰੈਵਿਸ ਹੈੱਡ (ਨਾਬਾਦ 112) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਅਸਟਰੇਲੀਆ ਨੇ ਪਹਿਲੇ ਏਸ਼ੇਜ ਟੈਸਟ ਦੇ ਦੂਸਰੇ ਦਿਨ ਇੰਗਲੈਂਡ ਖਿਲਾਫ ਵੀਰਵਾਰ ਨੂੰ ਸੱਤ ਵਿਕਟਾਂ ਦੇ ਨੁਕਸਾਨ ’ਤੇ 343 ਦਾ ਮਜ਼ਬੂਤ ਸਕੋਰ ਬਣਾ ਲਿਆ। ਮੇਜ਼ਬਾਨ ਅਸਟਰੇਲੀਆ ਹੁਣ 196 ਦੌੜਾਂ ਦੇ ਵਾਧੇ ਨਾਲ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਹੈ। ਇੰਗਲੈਂਡ ਨੂੰ ਪਹਿਲੇ ਦਿਨ 147 ਦੇ ਛੋਟੇ ਸਕੋਰ ’ਤੇ ਆਲਆਊਟ ਕਰਨ ਤੋਂ ਬਾਅਦ ਜੋਸ਼ ਨਾਲ ਭਰੀ ਅਸਟਰੇਲਿਆਈ ਟੀਮ ਬੱਲੇਬਾਜ਼ੀ ’ਚ ਵੀ ਇੰਗਲੈਂਡ ’ਤੇ ਭਾਰੀ ਪਈ।

ਮਾਰਕਸ ਹੈਰਿਸ ਦੇ ਰੂਪ ’ਚ ਅਸਟਰੇਲੀਆ ਦੀ ਪਹਿਲੀ ਵਿਕਟ ਬੇਸ਼ੱਕ 10 ਦੇ ਸਕੋਰ ’ਤੇ ਡਿੱਗ ਗਈ, ਪਰ ਇਸ ਤੋਂ ਬਾਅਦ ਟੀ20 ਵਿਸ਼ਵ ਕੱਪ ਦੇ ਹੀਰੋ ਰਹੇ ਡੇਵਿਡ ਵਾਰਨਰ ਨੇ ਫਾਰਮ ਜਾਰੀ ਰੱਖਦੇ ਹੋਏ ਸਿਖਰਲੀ ਲੜੀ ਦੇ ਬੱਲੇਬਾਜ਼ ਮਾਨਰਸ ਲਾਬੁਸ਼ੇਨ ਦੇ ਨਾਲ ਦੂਸਰੀ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ 166 ਦੇ ਸਕੋਰ ’ਤੇ ਲਾਬੁਸ਼ੇਨ ਦੇ ਆਊਟ ਹੋਣ ਦੇ ਨਾਲ ਹੀ ਇਹ ਸਾਂਝੇਦਾਰੀ ਟੁੱਟ ਗਈ ਫਿਰ ਅਨੁਭਵੀ ਬੱਲੇਬਾਜ਼ ਸਟੀਵਨ ਸਮਿੱਥ ਕਰੀਜ਼ ’ਤੇ ਆਏ ਅਤੇ 12 ਦੌੜਾਂ ਬਣਾਕੇ ਆਊਟ ਹੋ ਗਏ।

189 ਦੇ ਸਕੋਰ ’ਤੇ ਇਹ ਤੀਸਰੀ ਵਿਕਟ ਸੀ ਇਸ ਤੋਂ ਠੀਕ ਬਾਅਦ 195 ਦੇ ਸਕੋਰ ’ਤੇ ਵਾਰਨਰ ਦੇ ਰੂਪ ’ਚ ਅਸਟਰੇਲੀਆ ਦੀ ਚੌਥੀ ਵਿਕਟਾਂ ਡਿੱਗ ਗਈ ਵਾਰਨਰ ਅਤੇ ਲਾਬੁਸ਼ੇਨ ਲੜੀਵਾਰ 94 ਅਤੇ 74 ਦੌੜਾਂ ਬਣਾਕੇ ਆਊਟ ਹੋਏ ਸਾਰੇ ਵੱਡੇ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਸਵਾਲ ਅਸਟਰੇਲੀਆ ਦੇ ਵੱਡੇ ਸਕੋਰ ਤੱਕ ਪਹੁੰਚਣ ਦਾ ਸੀ ਅਤੇ ਫਿਰ ਕਰੀਜ਼ ’ਤੇ ਆਲਰਾਊਂਡਰ ਟ੍ਰੈਵਿਸ ਹੈੱਡ ਆਏ, ਜਿਨ੍ਹਾਂ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਦੂਸਰੇ ਦਿਨ ਦੇ ਖੇਡ ਤੱਕ ਅਸਟਰੇਲੀਆ ਨੂੰ ਨਾ ਸਿਰਫ਼ 343 ਦੇ ਮਜ਼ਬੂਤ ਸਕੋਰ ’ਤੇ ਪਹੁੰਚਾਇਆ, ਸਗੋਂ 196 ਦੌੜਾਂ ਦਾ ਮਹੱਤਵਪੂਰਨ ਵਾਧਾ ਵੀ ਦਿਵਾਇਆ ਉਹ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 95 ਗੇਂਦਾਂ ’ਚ 112 ਦੌੜਾਂ ’ਤੇ ਖੇਡ ਰਹੇ ਹਨ ਉਨ੍ਹਾਂ ਦੇ ਨਾਲ ਕਰੀਜ਼ ’ਚ ਸੱਜੇ ਹੱਥ ਦੇ ਬੱਲੇਬਾਜ਼ ਮਿਚੇਲ ਸਟਾਰਕ ਮੌਜੂਦ ਹਨ, ਜੋ 10 ਦੇ ਸਕੋਰ ’ਤੇ ਹਨ ਅਸਟਰੇਲੀਆ ਨੇ ਹਾਲਾਂਕਿ ਸੱਤ ਵਿਕਟਾ ਗੁਆ ਦਿੱਤੀਆਂ ਹਨ ਇੰਗਲੈਂਡ ਵੱਲੋਂ ਓਲੀ ਰਾਬਿੰਸਨ ਨੇ ਸਭ ਤੋਂ ਜ਼ਿਆਦਾ ਤਿੰਨ, ਜਦੋਂਕਿ ਕਰਿੱਸ ਵੋਕਸ, ਮਾਰਕ ਵੁੱਡ, ਜੈਕ ਲੀਚ ਅਤੇ ਕਪਤਾਨ ਜੋ ਰੂਟ ਨੇ ਇੱਕ-ਇੱਕ ਵਿਕਟ ਲਈ ਹੈ।

ਸਿਰਫ਼ 85 ਗੇਂਦਾਂ ’ਚ ਸੈਂਕੜਾ ਪਾਰ ਕਰਦੇ ਹੋਏ ਹੈੱਡ ਨੇ ਸੰਯੁਕਤ ਰੂਪ ਨਾਲ ਏਸ਼ੇਜ ਸੀਰੀਜ਼ ਦੇ ਇਤਿਹਾਸ ਦਾ ਤੀਸਰਾ ਸਭ ਤੋਂ ਤੇਜ਼ ਸੈਂਕੜਾ ਬਣਾਇਆ ਨਾਲ ਹੀ ਉਹ ਗਾਬਾ ’ਚ ਇੱਕ ਸੈਸ਼ਨ ’ਚ ਟੈਸਟ ਸੈਂਕੜਾ ਜੜਨ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਜਦੋਂ ਉਹ ਬੱਲਬਾਜ਼ੀ ਕਰਨ ਮੈਦਾਨ ’ਤੇ ਉਤਰੇ ਤਾਂ ਦੂਸਰੇ ਸੈਸ਼ਨ ’ਚ 29 ਦੌੜਾਂ ਦੇ ਅੰਦਰ ਅਸਟਰੇਲੀਆ ਨੇ ਚਾਰ ਵਿਕਟਾਂ ਗੁਆਈਆਂ ਸਨ ਅਤੇ ਉਨ੍ਹਾਂ ਕੋਲ ਸਿਰਫ਼ 48 ਦੌੜਾਂ ਦਾ ਵਾਧਾ ਸੀ ਉਨ੍ਹਾਂ ਦੇ ਨਾਬਾਦ ਸੈਂਕੜੇ (112) ਦੀ ਬਦੌਲਤ ਦੂਸਰੇ ਦਿਨ ਦੇ ਖੇਡ ਤੋਂ ਬਾਅਦ ਮੇਜ਼ਬਾਨ ਟੀਮ ਕੋਲ 196 ਦੌੜਾਂ ਦਾ ਵਾਧਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਵਿਕਟਾਂ ਹੁਣ ਵੀ ਬਾਕੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ