ਪੰਜਾਬ ਨਿਰਮਾਣ ਤਹਿਤ ਕੀਤੀ 55.75 ਲੱਖ ਦੀਆਂ ਗ੍ਰਾਂਟਾਂ ਦੀ ਵੰਡ
(ਸੱਚ ਕਹੂੰ ਨਿਊਜ) ਘਨੌਰ। ਅੱਜ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਬਲਾਕ ਸੰਭੂ ਅਧੀਨ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਪਿੰਡਾਂ ਨੂੰ ਵੱਖ ਵੱਖ ਵਿਕਾਸ ਕੰਮਾਂ ਲਈ ਪੰਜਾਬ ਨਿਰਮਾਣ ਤਹਿਤ 55.75 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ। ਪੰਚਾਇਤਾਂ ਨੂੰ ਗ੍ਰਾਂਟਾਂ ਦੀ ਵੰਡ ਕਰਨ ਉਪਰੰਤ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦਿੱਤੇ ਗਏ ਪੈਸੇ ਦੀ ਸਹੀ ਤਰੀਕੇ ਤੇ ਇਮਾਨਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਅੱਜ ਉਨ੍ਹਾਂ ਵੱਲੋਂ ਖੇੜੀ ਗੰਡਿਆਂ ਨੂੰ 5.25 ਲੱਖ, ਢੀਂਡਸਾ ਨੂੰ 5 ਲੱਖ, ਬਢੌਲੀ ਗੁਜਰਾਂ ਨੂੰ 10 ਲੱਖ, ਜੱਖੜਾਂ ਨੂੰ 10 ਲੱਖ, ਗਾਜੀਪੁਰ ਨੂੰ 3.75 ਲੱਖ, ਭੱਦਕ ਨੂੰ 3.25 ਲੱਖ, ਗਾਰਦੀਨਗਰ ਨੂੰ 7.25 ਲੱਖ, ਖੇੜੀ ਗੁਰਨਾ ਨੂੰ 8.25 ਲੱਖ, ਸੂਰਜਗੜ੍ਹ 1.25 ਲੱਖ, ਥੂਹਾ ਨੂੰ 4.25 ਲੱਖ, ਮੋਹੀ ਖੁਰਦ ਨੂੰ 1.25 ਲੱਖ, ਨੇਪਰਾਂ ਨੂੰ 1.25 ਲੱਖ, ਆਲਮਪੁਰ ਨੂੰ 1.25 ਲੱਖ, ਘੜਾਮਾ ਕਲਾਂ ਨੂੰ 4.25 ਲੱਖ, ਮੋਹੀ ਕਲਾਂ ਨੂੰ 3. 25 ਲੱਖ, ਘੜਾਮਾ ਖੁਰਦ, ਖੰਡੌਲੀ, ਬਾਸਮਾ, ਬਾਸਮਾ ਕਲੋਨੀ ਤੇ ਨੰਦਗੜ੍ਹ ਨੂੰ ਵੱਖ-ਵੱਖ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੇ ਵਿਰੋਧੀ ਖੇਮੇ ’ਚ ਖਲਬਲੀ ਮਚਾ ਦਿੱਤੀ ਹੈ ਤੇ ਕਾਂਗਰਸ ਪਾਰਟੀ ਜਲਦੀ ਹੀ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਪੰਜਾਬ ’ਚ ਪੂਰਨ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਿਸ਼ੇਸ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਗਾਤਾਰ ਲੋਕ ਹਿੱਤ ’ਚ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਨਾਲ ਪੰਜਾਬ ਦੇ ਲੋਕ ਬਾਗੋ ਬਾਗ ਨਜ਼ਰ ਆ ਰਹੇ ਹਨ।
ਇਸ ਦੌਰਾਨ ਪਾਵਰਕੌਮ ਦੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਜਿਲ੍ਹਾ ਪ੍ਰੀਸਦ ਮੈਂਬਰ ਅਮਰੀਕ ਸਿੰਘ ਖਾਨਪੁਰ, ਬਲਾਕ ਸੰਭੂ ਦੇ ਚੇਅਰਮੈਨ ਅੱਛਰ ਸਿੰਘ ਭੇਡਵਾਲ ਤੋਂ ਇਲਾਵਾ ਸਰਪੰਚ ਹਰਸੰਗਤ ਸਿੰਘ ਤਖਤੂਮਾਜਰਾ, ਸਿੰਦਾ ਸਰਪੰਚ ਖੇੜੀਗੰਡਿਆਂ, ਗਾਂਧੀ ਖੇੜੀ ਗੰਡਿਆਂ, ਰਿਸੂ ਖੇੜੀ ਗੰਡਿਆਂ, ਹੈਪੀ ਸਰਪੰਚ ਥੂਹਾ, ਸੋਨੂੰ ਘੜਾਮਾ, ਗੁਰਭੇਜ਼ ਸਰਪੰਚ ਆਲਮਪੁਰ, ਰਣਬੀਰ ਕੌਰ ਸਰਪੰਚ ਮੋਹੀ ਕਲਾਂ, ਮੇਵਾ ਸਿੰਘ ਮੋਹੀ, ਕਸਮੀਰ ਸਿੰਘ ਸਰਪੰਚ ਚਲਹੇੜੀ, ਮਾਨ ਸਿੰਘ ਸਰਪੰਚ ਮਦਨਪੁੁਰ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ