ਪਟਿਆਲਾ ‘ਚ ਸੁਖਬੀਰ ਬਾਦਲ ਨੇ ਕੀਤੀ ਰੈਲੀ
(ਸੱਚ ਕਹੂੰ ਨਿਊਜ਼), ਪਟਿਆਲਾ । ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਅਕਾਲੀ ਦਲ-ਬਸਪਾ ਵੱਲੋਂ ਪਟਿਆਲਾ ਵਿਖੇ ਰੈਲੀ ਕੀਤੀ ਗਈ। ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਸੁਖਬੀਰ ਬਾਦਲ ਕੈਪਟਨ ਦੇ ਗੜ੍ਹ ‘ਚ ਰੱਜ਼ ਕੇ ਗੱਜੇ। ਉਨਾਂ ਕਿਹਾ ਕਿ ਕਾਂਗਰਸ ਦੇ ਰਾਜ ‘ਚ ਰੇਤ ਮਾਫੀਆ, ਗੁੰਡਾਗਰਦੀ ਦਾ ਰਾਜ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ‘ਤੇ ਝੂਠੇ ਕੇਸ ਦਰਜ ਕੀਤੇ ਹਨ। ਅਕਾਲੀਆਂ ਦੀ ਸਰਕਾਰ ਆਉਣ ‘ਤੇ ਇਹ ਸਾਰੇ ਕੇਸ ਰੱਦ ਕੀਤੇ ਜਾਣਗੇ।
ਉਨਾਂ ਚੰਨੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਚੰਨੀ ਝੂਠੇ ਐਲਾਨ ਕਰ ਰਹੇ ਹਨ, ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸੂਬੇ ‘ਚ ਹਾਲੇ ਵੀ ਰੇਤ ਦੇ ਰੇਟ ਘੱਟ ਨਹੀਂ ਕੀਤੇ ਗਏ ਤੇ ਨਾ ਹੀ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ ਗਏ ਹਨ। ਕਾਂਗਰਸ ਦੇ ਰਾਜ ‘ਚ ਹਰ ਵਰਗ ਦੁਖੀ ਹੈ। ਸੂਬੇ ਦੇ ਨੌਜਵਾਨ ਰੁਜ਼ਗਾਰ ਲਈ ਥਾਂ-ਥਾਂ ‘ਤੇ ਧਰਨੇ ਦੇ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਪਾਰਟੀ ਹੈ ਜੋ ਪੰਜਾਬ ਨਾਲ ਸ਼ੁਰੂ ਤੋਂ ਹੀ ਜੁੜੀ ਹੋਈ ਹੈ, ਬਾਕੀ ਸਭ ਪਾਰਟੀਆਂ ਬਾਹਰ ਦੀਆਂ ਹਨ। ਜਿਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸੁਖਬਾਰ ਬਾਦਲ ਨੇ ਕੇਜਰੀਵਾਲ ਨੂੰ ਵੀ ਖੂਬ ਰਗੜੇ ਲਾਏ। ਉਨਾਂ ਕਿਹਾ ਜਦੋਂ ਕੇਜਰੀਵਾਲ ਦਿੱਲੀ ‘ਚ ਬਿਆਨ ਦਿੰਦੇ ਹਨ ਕਿ ਪੰਜਾਬ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਪਰਚੇ ਦਰਜ ਕਰੋ ਤਾਂ ਉਦੋਂ ਆਪ ਆਗੂ ਭਗਵੰਤ ਮਾਨ ਕਿਉਂ ਨਹੀਂ ਬੋਲਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ