ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਨੇੜਿਓਂ ਜਾਣਨ ਲਈ ਸਰਹੱਦੀ ਖੇਤਰ ਦੇ ਪਿੰਡ ਖੁਆਲੀ ਦਾ ਕੀਤਾ ਦੌਰਾ
ਮੁੱਖ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਢ ਦਾ ਅਚਨਚੇਤ ਦੌਰਾ
(ਰਾਜਨ ਮਾਨ) ਅੰਮਿ੍ਰਤਸਰ । ਪੰਜਾਬ ਦੇ ਮੁੱਖ ਮੰਤਰੀ ਸਾਨੂੰ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਭਾਰਤ-ਪਾਕਿ ਸਰਹੱਦ ਨੇੜੇ ਜਲ੍ਹਿਾ ਅੰਮਿ੍ਰਤਸਰ ਦੇ ਪਿੰਡ ਖੁਆਲੀ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਇੱਕ ਪਰਿਵਾਰ ਨਾਲ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਆਨੰਦ ਲਿਆ। ਇਸ ਦੌਰਾਨ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਹੋਏ ਕਿ ਕਿਵੇਂ 15 ਏਕੜ ਜਮੀਨ ਵਾਲੇ ਕਿਸਾਨ ਵੀ ਸਖਤ ਮਿਹਨਤ ਦੇ ਬਾਵਜ਼ੂਦ ਨਿੱਜੀ ਲੋੜਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਜਾਂਣੂ ਕਰਵਾਇਆ ਕਿ ਕਿਸ ਤਰ੍ਹਾਂ ਪਰਿਵਾਰਾਂ ਦਾ ਜਮੀਨਾਂ ‘ਤੇ ਕਬਜਾ ਘਟਦਾ ਜਾ ਰਿਹਾ ਹੈ ਅਤੇ ਖੇਤੀ ਖਰਚੇ ਵੱਧਦੇ ਜਾ ਰਹੇ ਹਨ। ਉਨ੍ਹਾਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਅਤੇ ਝੋਨੇ ਦੀ ਪਰਾਲੀ ਦੇ ਵਧੀਆ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਬਾਰੇ ਵੀ ਕਿਸਾਨਾਂ ਦੇ ਸੁਝਾਅ ਲਏ।
ਮੁੱਖ ਮੰਤਰੀ ਨੇ ਵਿਆਹ ਸਾਦੀ ਦੇ ਸਮਾਗਮਾਂ ’ਤੇ ਕਰਜੇ ਲੈ ਕੇ ਵੱਧ ਖਰਚ ਨਾ ਕਰਨ ਅਤੇ ਸਾਦੇ ਵਿਆਹ ਦੀਆਂ ਰਸਮਾਂ ਦੀ ਵਕਾਲਤ ਕੀਤੀ। ਮੁੱਖ ਮੰਤਰੀ ਨੇ ਬਜ਼ੁਰਗਾਂ ਦੀ ਸਿਹਤ ਅਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਹਾਲ-ਚਾਲ ਪੁੱਛਿਆ। ਵਾਪਸੀ ’ਤੇ ਮੁੱਖ ਮੰਤਰੀ ਨੇ ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜਾ ਲੈਣ ਤੇ ਬੱਚਿਆਂ ਨੂੰ ਮਿਲਣ ਉਪਰੰਤ ਉਨ੍ਹਾਂ ਪਿ੍ਰੰਸੀਪਲ ਦੀ ਅਗਵਾਈ ਸਾਰੇ ਅਧਿਆਪਕਾਂ ਅਤੇ ਹੋਰ ਅਮਲੇ ਵੱਲੋਂ ਸਕੂਲ ਦੀ ਸਹੀ ਸਾਂਭ-ਸੰਭਾਲ, ਸਫਾਈ ਅਤੇ ਵਿੱਦਿਅਕ ਮਿਆਰ ਨੂੰ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ। ਮੁੱਖ ਮੰਤਰੀ ਜਮਾਤਾਂ ਵਿੱਚ ਵੀ ਗਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਈ ਵਿਸਅਿਾਂ ਸਬੰਧੀ ਬੱਚਿਆਂ ਤੋਂ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਤਸੱਲੀਬਖਸ ਜਵਾਬ ਦਿੱਤੇ। ਜਿਸ ਤੋਂ ਮੁੱਖ ਮੰਤਰੀ ਨੇ ਖੁਸ ਹੋ ਕੇ ਉਨ੍ਹਾਂ ਨੂੰ ਜ਼ਿੰਦਗੀ ’ਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ।
ਮੁੱਖ ਮੰਤਰੀ ਨੇ ਮਿਡ ਮੀਲ ਦੀ ਤਿਆਰੀ, ਰਸੋਈ ਅਤੇ ਬਰਤਨਾਂ ਦੀ ਸਾਫ ਸਫਾਈ ਵੀ ਵੇਖੀ । ਉਨ੍ਹਾਂ ਭੋਜਨ ਤਿਆਰ ਕਰਨ ਸਮੇਂ ਅਪਣਾਏ ਜਾ ਰਹੇ ਮਾਪਦੰਡਾਂ ‘ਤੇ ਵੀ ਵੇਖੇ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਟਾਫ ਦੀ ਹਾਜਰੀ ਵੀ ਚੈਕ ਕੀਤੀ ਅਤੇ ਸਮੂਹ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਰਾਸਟਰੀ ਗੀਤ ਦੇ ਗਾਇਨ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਜਜਬੇ ਨੂੰ ਸਲਾਮ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ