ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ

ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ

ਇੱਕ ਮਹੱਤਵਪੂਰਨ ਪ੍ਰੋਟੀਨ ਭਰਪੂਰ ਦਾਲ ਦੀ ਫਸਲ ਹੈ ਇਸ ਨੂੰ ਜ਼ਿਆਦਾਤਰ ਮੁੱਖ ਦਾਲ ਦੇ ਤੌਰ ’ਤੇ ਜੋ ਕਿ ਦੋ ਹਿੱਸਿਆਂ ਦੁਆਰਾ ਬਣੀ ਹੁੰਦੀ ਹੈ, ਖਾਧੀ ਜਾਂਦੀ ਹੈ ਇਹ ਦਾਲ ਗੂੜ੍ਹੀ ਸੰਤਰੀ, ਅਤੇ ਸੰਤਰੀ ਪੀਲੇ ਰੰਗ ਦੀ ਹੁੰਦੀ ਹੈ ਇਸ ਨੂੰ ਬਹੁਤ ਸਾਰੇ ਪਕਵਾਨਾਂ ’ਚ ਵਰਤਿਆ ਜਾਂਦਾ ਹੈ ਇਹ ਕੱਪੜਿਆਂ ਅਤੇ ਛਪਾਈ ਲਈ ਸਟਾਰਚ ਦਾ ਸਰੋਤ ਵੀ ਮੁਹੱਈਆ ਕਰਦੀ ਹੈ ਇਸ ਨੂੰ ਕਣਕ ਦੇ ਆਟੇ ’ਚ ਮਿਲਾ ਕੇ ਬ੍ਰੈਡ ਅਤੇ ਕੇਕ ਵੀ ਬਣਾਏ ਜਾਂਦੇ ਹਨ ਭਾਰਤ, ਦੁਨੀਆ ’ਚ ਸਭ ਤੋਂ ਜ਼ਿਆਦਾ ਮਸਰ ਪੈਦਾ ਕਰਨ ਵਾਲਾ ਦੇਸ਼ ਹੈ

ਵਾਤਾਵਰਨ:

  • ਤਾਪਮਾਨ-18-20 ਡਿਗਰੀ ਸੈਲਸੀਅਸ
  • ਮੀਂਹ 100 ਸੈਮੀ.
  • ਬਿਜਾਈ ਸਮੇਂ ਤਾਪਮਾਨ-18-20 ਡਿਗਰੀ ਸੈਲਸੀਅਸ
  • ਕਟਾਈ ਦੇ ਸਮੇਂ ਤਾਪਮਾਨ 22-24 ਡਿਗਰੀ ਸੈਲਸੀਅਸ

ਮਿੱਟੀ:

ਮਸਰ ਨੂੰ ਮਿੱਟੀ ਦੀਆਂ ਸਾਰੀਆਂ ਕਿਸਮਾਂ ’ਚ ਉਗਾਇਆ ਜਾ ਸਕਦਾ ਹੈ ਨਮਕ ਵਾਲੀ, ਖਾਰੀ ਅਤੇ ਜਲ ਜਮਾਅ ਵਾਲੀ ਮਿੱਟੀ ’ਚ ਇਸ ਦੀ ਖੇਤੀ ਨਾ ਕਰੋ ਮਿੱਟੀ ਭੁਰਭੁਰੀ ਅਤੇ ਨਦੀਨ ਰਹਿਤ ਹੋਣੀ ਚਾਹੀਦੀ ਹੈ ਤਾਂ ਕਿ ਬੀਜ ਬਰਾਬਰ ਡੂੰਘਾਈ ’ਚ ਬੀਜੇ ਜਾ ਸਕਣ

ਪ੍ਰਸਿੱਧ ਕਿਸਮਾਂ ਅਤੇ ਪੈਦਾਵਾਰ:

ਐਲਐਲ 699: ਇਹ ਅਗੇਤੀ ਪੱਕਣ ਵਾਲੀ ਛੋਟੀ ਕਿਸਮ ਹੈ, ਜਿਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 145 ਦਿਨਾਂ ’ਚ ਪੱਕਦੀ ਹੈ ਇਹ ਕਿਸਮ ਫਲੀ ਛੇਦਕ, ਸੁੰਡੀ ਦੀ ਪ੍ਰਤੀਰੋਧੀ ਕਿਸਮ ਹੈ ਇਹ ਕਿਸਮ ਕੁੰਗੀ ਅਤੇ ਝੁਲਸ ਰੋਗ ਨੂੰ ਸਹਿਣਯੋਗ ਹਨ ਇਸ ਦੀ ਔਸਤਨ ਪੈਦਾਵਾਰ 5 ਕੁਇੰਟਲ ਪ੍ਰਤੀ ਏਕੜ ਹੈ
ਐਲਐਲ 931: ਇਹ ਕਿਸਮ ਛੋਟੀ ਹੈ, ਜਿਸ ਦੇ ਪੱਤੇ ਗੂੜ੍ਹੇ ਹਰੇ ਅਤੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ ਇਹ 146 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਫਲੀ ਛੇਦਕ ਸੁੰਡੀ ਦੀ ਪ੍ਰਤੀਰੋਧੀ ਕਿਸਮ ਹੈ ਇਸ ਦੀ ਔਸਤਨ ਪੈਦਾਵਾਰ 4.8 ਕੁਇੰਟਲ ਪ੍ਰਤੀ ਏਕੜ ਹੈ

ਦੂਜੇ ਸੂਬਿਆਂ ਦੀਆਂ ਕਿਸਮਾਂ

  • ਬੌਂਬੇ 18: ਇਹ ਕਿਸਮ 130-140 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 4-4.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
  • ਡੀਪੀਐਲ 15: ਇਹ ਕਿਸਮ 130-140 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 5.6-6.4 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
  • ਡੀਪੀਐਲ 62: ਇਹ ਕਿਸਮ 130-140 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 6.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
  • ਕੇ 75: ਇਹ ਕਿਸਮ 120-125 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 5.5-6.4 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
  • ਪੂਸਾ 4076: ਇਹ ਕਿਸਮ 130-135 ਦਿਨਾਂ ’ਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 10-11 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

ਜ਼ਮੀਨ ਦੀ ਤਿਆਰੀ:

ਹਲਕੀ ਮਿੱਟੀ ’ਚ ਸੀਡ ਬੈੱਡ ਤਿਆਰ ਕਰਨ ਲਈ ਘੱਟ ਵਹਾਈ ਦੀ ਜ਼ਰੂਰਤ ਹੁੰਦੀ ਹੈ ਭਾਰੀ ਮਿੱਟੀ ’ਚ ਇੱਕ ਡੂੰਘੀ ਵਹਾਈ ਤੋਂ ਬਾਅਦ 3-4 ਹੈਰੋਂ ਨਾਲ ਕ੍ਰਾਸ ਵਹਾਈ ਕਰਨੀ ਚਾਹੀਦੀ ਹੈ ਜ਼ਮੀਨ ਨੂੰ ਪੱਧਰ ਕਰਨ ਲਈ 2-3 ਵਹਾਈ ਲੋੜੀਂਦੀ ਹੁੰਦੀ ਹੈ ਪਾਣੀ ਦੀ ਸਹੀ ਲੁਆਈ ਲਈ ਜ਼ਮੀਨ ਪੱਧਰੀ ਹੋਣੀ ਚਾਹੀਦੀ ਹੈ ਬੀਜਾਂ ਦੀ ਬਿਜਾਈ ਸਮੇਂ ਖੇਤ ’ਚ ਉੱਚਿਤ ਨਮੀ ਮੌਜ਼ੂਦ ਹੋਣੀ ਚਾਹੀਦੀ ਹੈ

ਬਿਜਾਈ ਦਾ ਸਮਾਂ:

  • ਬੀਜਾਂ ਨੂੰ ਅੱਧ ਅਕਤੂਬਰ ਤੋਂ ਲੈ ਕੇ ਨਵੰਬਰ ਆਖ਼ਰ ਤੱਕ ਬੀਜਿਆ ਜਾਂਦਾ ਹੈ

ਫਾਸਲਾ:

  • ਕਤਾਰਾਂ ’ਚ ਬੀਜ 22 ਸੈਂ.ਮੀ. ਦੀ ਦੂਰੀ ’ਤੇ ਬੀਜਣੇ ਚਾਹੀਦੇ ਹਨ ਅਤੇ ਦੇਰੀ ਨਾਲ ਬਿਜਾਈ ਕਰਨ ਦੀ ਹਾਲਾਤ ’ਚ ਕਤਾਰਾਂ ਦੀ ਦੂਰੀ ਘੱਟ ਕਰਕੇ 20 ਸੈਂ.ਮੀ. ਕਰ ਦੇਣੀ ਚਾਹੀਦੀ ਹੈ

ਬੀਜ ਦੀ ਡੂੰਘਾਈ:

  • ਬੀਜ ਦੀ ਡੂੰਘਾਈ 3-4 ਸੈਂ. ਮੀ. ਹੋਣੀ ਚਾਹੀਦੀ ਹੈ

ਬਿਜਾਈ ਦਾ ਢੰਗ:

  • ਬਿਜਾਈ ਲਈ ਪੋਰਾ ਢੰਗ ਜਾਂ ਖਾਦ ਅਤੇ ਬੀਜ ਵਾਲੀ ਮਸ਼ੀਨ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਇਸ ਦੀ ਬਿਜਾਈ ਹੱਥਾਂ ਨਾਲ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ

ਬੀਜ ਦੀ ਮਾਤਰਾ:

  • 12-15 ਕਿੱਲੋ ਬੀਜ ਪ੍ਰਤੀ ਏਕੜ ’ਚ ਸਹੀ ਹੁੰਦਾ ਹੈ

ਬੀਜ ਦਾ ਉਪਚਾਰ:

  • ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਪਕਵਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿੱਲੋ ਬੀਜ ਦਾ ਉਪਚਾਰ ਕਰੋ

ਖਾਦਾਂ (ਕਿੱਲੋਗ੍ਰਾਮ ਪ੍ਰਤੀ ਏਕੜ):

ਨਾਈਟ੍ਰੋਜਨ 5 ਕਿੱਲੋ (12 ਕਿੱਲੋ ਯੂਰੀਆ), ਫਾਸਫੋਰਸ 8 ਕਿੱਲੋ (50 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ’ਚ ਬਿਜਾਈ ਦੇ ਸਮੇਂ ਪਾਉਣੀ ਚਾਹੀਦੀ ਹੈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਾਈਜ਼ੋਬੀਅਮ ਨਾਲ ਇਲਾਜ ਕਰ ਲੈਣਾ ਚਾਹੀਦਾ ਹੈ ਜੇਕਰ ਬਿਜਾਈ ਤੋਂ ਪਹਿਲਾਂ ਬੀਜਾਂ ਦਾ ਰਾਈਜ਼ੋਬੀਅਮ ਨਾਲ ਇਲਾਜ ਨਹੀਂ ਕੀਤਾ ਹੈ ਤਾਂ ਫਾਸਫੋਰਸ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ

ਖਰਪਤਵਾਰ ਕੰਟਰੋਲ:

ਬਾਥੂ, ਅਣਕਾਰੀ ਅਤੇ ਚਟਰੀ-ਮਟਰੀ ਇਸ ਦੇ ਮੁੱਖ ਨਦੀਨ ਹਨ ਇਨ੍ਹਾਂ ਦੀ ਰੋਕਥਾਮ ਲਈ ਦੋ ਗੋਡੀਆਂ ਪਹਿਲੀ 30 ਦਿਨ ਅਤੇ ਦੂਜੀ 60 ਦਿਨਾਂ ਤੋਂ ਬਾਅਦ ਕਰੋ 45-60 ਦਿਨਾਂ ਤੱਕ ਖੇਤ ਨੂੰ ਨਦੀਨ ਮੁਕਤ ਰੱਖੋ ਤਾਂ ਕਿ ਫਸਲ ਚੰਗਾ ਵਿਕਾਸ ਕਰੇ ਤੇ ਜ਼ਿਆਦਾ ਪੈਦਾਵਾਰ ਦੇਵੇ ਇਸ ਤੋਂ ਇਲਾਵਾ ਸਟੰਪ 30 ਈ ਸੀ 550 ਮਿ.ਲੀ. ਬੀਜਣ ਦੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਛਿੜਕਾਅ ਕਰੋ ਅਤੇ ਇਸ ਦੇ ਨਾਲ ਇੱਕ ਗੋਡੀ 50 ਦਿਨਾਂ ਤੋਂ ਬਾਅਦ ਕਰੋ ਜੋ ਕਿ ਨਦੀਨਾਂ ਦੀ ਰੋਕਥਾਮ ਲਈ ਅਨੁਕੂਲ ਹੈ

ਸਿੰਚਾਈ:

ਮਸਰ ਨੂੰ ਬਰਾਨੀ ਫਸਲ ਦੇ ਤੌਰ ’ਤੇ ਉਗਾਇਆ ਜਾਂਦਾ ਹੈ ਜਲਵਾਯੂ ਹਾਲਾਤਾਂ ਦੇ ਆਧਾਰ ’ਤੇ ਸਿੰਚਿਤ ਇਲਾਕਿਆਂ ’ਚ ਇਸ ਨੂੰ 2-3 ਸਿੰਚਾਈਆਂ ਦੀ ਲੋੜ ਹੁੰਦੀ ਹੈ ਬਿਜਾਈ ਦੇ 4 ਹਫਤੇ ਬਾਅਦ ਇੱਕ ਸਿੰਚਾਈ ਜ਼ਰੂਰ ਕਰਨੀ ਚਾਹੀਦੀ ਹੈ ਤੇ ਦੂਜੀ ਫੁੱਲ ਨਿੱਕਲਣ ਦੀ ਅਵਸਥਾ ’ਚ ਕਰਨੀ ਚਾਹੀਦੀ ਹੈ ਫਲੀਆਂ ਭਰਨ ਤੇ ਫੁੱਲ ਨਿੱਕਲਣ ਦੀ ਅਵਸਥਾ ਸਿੰਚਾਈ ਲਈ ਗੰਭੀਰ ਅਵਸਥਾਵਾਂ ਹੁੰਦੀਆਂ ਹਨ

ਹਾਨੀਕਾਰਕ ਕੀਟ ਅਤੇ ਰੋਕਥਾਮ:

ਫਲੀ ਛੇਦਕ: ਇਹ ਸੁੰਡੀ ਪੱਤੇ, ਡੰਡੀਆਂ ਅਤੇ ਫੁੱਲਾਂ ਨੂੰ ਖਾਂਦੀ ਹੈ ਇਹ ਮਸਰ ਦੀ ਖਤਰਨਾਕ ਸੁੰਡੀ ਹੈ ਅਤੇ ਪੈਦਾਵਾਰ ਦਾ ਬਹੁਤ ਨੁਕਸਾਨ ਕਰਦੀ ਹੈ ਇਸ ਦੀ ਰੋਕਥਾਮ ਲਈ ਹੈਗਜਾਵਿਨ 900 ਗ੍ਰਾਮ 50 ਡਬਲਯੂਪੀ ਨੂੰ 90 ਲੀਟਰ ਪਾਣੀ ’ਚ ਮਿਲਾ ਕੇ ਫੁੱਲ ਲੱਗਣ ਦੇ ਸਮੇਂ ਪ੍ਰਤੀ ਏਕੜ ’ਚ ਛਿੜਕਾਅ ਕਰੋ ਜੇਕਰ ਜ਼ਰੂਰਤ ਹੋਵੇ ਤਾਂ ਤੀਜਾ ਛਿੜਕਾਅ 3 ਹਫਤਿਆਂ ਬਾਅਦ ਕਰ ਸਕਦੇ ਹੋ

ਬਿਮਾਰੀਆਂ ਅਤੇ ਰੋਕਥਾਮ:

ਕੁੰਗੀ: ਇਸ ਨਾਲ ਟਾਹਣੀਆਂ, ਪੱਤੇ ਅਤੇ ਫਲੀਆਂ ਦੇ ਉੱਪਰ ਹਲਕੇ ਪੀਲੇ ਰੰਗ ਦੇ ਉੱਭਰੇ ਹੋਏ ਧੱਬੇ ਪੈ ਜਾਂਦੇ ਹਨ ਇਹ ਧੱਬੇ ਗਰੁੱਪ ਦੇ ਰੂਪ ’ਚ ਨਜ਼ਰ ਆਉਂਦੇ ਹਨ ਛੋਟੇ ਧੱਬੇ ਹੌਲੀ-ਹੌਲੀ ਵੱਡੇ ਧੱਬਿਆਂ ’ਚ ਬਦਲ ਜਾਂਦੇ ਹਨ ਕਈ ਵਾਰ ਪ੍ਰਭਾਵਿਤ ਪੌਦਾ ਵੀ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਇਸ ਤੋਂ ਬਚਾਅ ਲਈ ਰੋਗ ਦੀਆਂ ਪ੍ਰਤੀਰੋਧਕ ਕਿਸਮਾਂ ਹੀ ਬੀਜੋ ਅਤੇ ਰੋਕਥਾਮ ਲਈ 400 ਗ੍ਰਾਮ ਐਮ-45 ਨੂੰ 200 ਲੀਟਰ ਪਾਣੀ ’ਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ

ਝੁਲਸ ਰੋਗ: ਇਸ ਨਾਲ ਟਾਹਣੀਆਂ ਅਤੇ ਫਲੀਆਂ ਦੇ ਉੱਪਰ ਗੂੜ੍ਹੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਇਹ ਧੱਬੇ ਹੌਲੀ-ਹੌਲੀ ਲੰਮੇ ਆਕਾਰ ਦੇ ਬਣਦੇ ਹਨ ਕਈ ਵਾਰ ਇਹ ਧੱਬੇ ਗੋਲਾਕਾਰ ਦਾ ਰੂਪ ਲੈ ਲੈਂਦੇ ਹਨ ਬਚਾਅ ਲਈ ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ ਤੇ ਪੌਦੇ ਨੂੰ ਨਸ਼ਟ ਕਰੋ ਇਸ ਦੀ ਰੋਕਥਾਮ ਲਈ 400 ਗ੍ਰਾਮ ਬਾਵਿਸਟਨ ਨੂੰ 200 ਲੀਟਰ ਪਾਣੀ ’ਚ ਪਾ ਕੇ ਪ੍ਰਤੀ ਏਕੜ ’ਤੇ ਛਿੜਕਾਅ ਕਰੋ

ਫਸਲ ਦੀ ਕਟਾਈ:

ਕਟਾਈ ਸਹੀ ਸਮੇਂ ’ਤੇ ਕਰਨੀ ਚਾਹੀਦੀ ਹੈ ਜਦੋਂ ਪੌਦੇ ਦੇ ਪੱਤੇ ਸੁੱਕ ਜਾਣ ਅਤੇ ਫਲੀਆਂ ਪੱਕ ਜਾਣ ਉਦੋਂ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਦੀ ਕਟਾਈ ਦਾਤਰੀ ਨਾਲ ਕਰੋ ਦਾਣਿਆਂ ਨੂੰ ਸਾਫ ਕਰਕੇ ਧੁੱਪ ’ਚ ਸੁਕਾ ਕੇ 12 ਫੀਸਦੀ ਨਮੀ ’ਤੇ ਸਟੋਰ ਕਰ ਲਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ