ਸੌਖਾ ਨਹੀਂ ਹੈ ਭਰਤੀਆਂ ਨੂੰ ‘ਲੀਕੇਜ਼ ਪਰੂਫ਼’ ਬਣਾਉਣਾ
ਕੀ ਉਮੀਦਵਾਰਾਂ ਦੀ ਕਿਸਮਤ ’ਚ ਇਹੀ ਸਭ ਲਿਖਿਆ ਹੈ ਭਰਤੀ ਪ੍ਰੀਖਿਆਵਾਂ ’ਚ ਉਨ੍ਹਾਂ ਨਾਲ ਏਦਾਂ ਹੀ ਖਿਲਵਾੜ ਹੁੰਦਾ ਰਹੇਗਾ? ਮਹੀਨਿਆਂ ਬੱਧੀ ਮਿਹਨਤ ਕਰਨਗੇ ਅਤੇ ਐਨ ਵਕਤ ’ਤੇ ਜਾਲਸਾਜ਼ ਪਾਣੀ ਫੇਰ ਦੇਣਗੇ? ਦਰਅਸਲ ਇਹੀ ਤਾਂ ਹੁੰਦਾ ਆਇਆ ਹੈ ਬੀਤੇ ਕਈ ਸਾਲਾਂ ਤੋਂ ਵਿਵਸਥਾਵਾਂ ਵੀ ਬਦਲੀਆਂ, ਸੱਤਾ ਪਰਿਵਰਤਨ ਵੀ ਹੋਏ, ਪਰ ਕੱਲ੍ਹ ਅਤੇ ਅੱਜ ’ਚ ਕੁਝ ਖਾਸ ਨਹੀਂ ਬਦਲਿਆ? ਉੱਤਰ ਪ੍ਰਦੇਸ਼ ’ਚ ਮਾਇਆਵਤੀ, ਮੁਲਾਇਮ ਸਿੰਘ, ਅਖਿਲੇਸ਼ ਯਾਦਵ ਦੀਆਂ ਹਕੂਮਤਾਂ ਤੋਂ ਲੈ ਕੇ ਯੋਗੀ ਅਦਿੱਤਿਆਨਾਥ ਯੁੱਗ ’ਚ ਵੀ ਸਥਿਤੀਆਂ ਲਗਭਗ ਇੱਕੋ ਜਿਹੀਆਂ ਹੀ ਰਹੀਆਂ, ਪ੍ਰਸ਼ਨ ਪੱਤਰਾਂ ’ਚ ਉਦੋਂ ਵੀ ਲੀਕੇਜ਼ ਹੁੰਦਾ ਸੀ ਅਤੇ ਹੁਣ ਵੀ?
ਕਹਾਵਤ ਹੈ ‘ਨੌ ਦਿਨ ਚੱਲੇ ਢਾਈ ਕੋਸ’ ਨਤੀਜਾ ਉਹੀ ‘ਪਰਨਾਲਾ ਉੱਥੇ ਦਾ ਉੱਥੇ’! ਪ੍ਰਸ਼ਨ ਪੱਤਰਾਂ ਨੂੰ ਲੀਕ ਕਰਵਾਉਣ ’ਚ ਉੱਤਰ ਪ੍ਰਦੇਸ਼ ’ਚ ਸਾਲਾਂ ’ਚ ਪਨਪਿਆ ਕੁਖਿਆਤ ਸਿੰਡੀਕੇਟ ਗਿਰੋਹ ਐਕਟਿਵ ਮੋਡ ’ਚ ਸਰਗਰਮ ਹੈ ਵੱਡੀਆਂ-ਛੋਟੀਆਂ ਸ਼ਾਇਦ ਹੀ ਕੋਈ ਅਜਿਹੀਆਂ ਪ੍ਰੀਖਿਆਵਾਂ ਬਚਦੀਆਂ ਹੋਣ, ਜਿਨ੍ਹਾਂ ’ਚ ਇਹ ਸੰਨ੍ਹ ਨਾ ਲਾਉਂਦੇ ਹੋਣ ਅੱਵਲ ਤੌਰ ’ਤੇ ਇਸ ਵਿਚ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਪ੍ਰੀਖਿਆ ਰੈਗੂਲੇਟਰੀ ਅਥਾਰਟੀ ਨੂੰ, ਜਾਂ ਫ਼ਿਰ ਸਿੱਧੇ ਲੋਕ ਵਿਵਸਥਾਵਾਂ ਦੇ ਰਖਵਾਲਿਆਂ ਨੂੰ?
ਕੀ ਬੀਤਦੀ ਹੋਵੇਗੀ ਉਨ੍ਹਾਂ ਵਿਦਿਆਰਥੀਆਂ ’ਤੇ ਜੋ ਕਰੜੀ ਮਿਹਨਤ ਨਾਲ ਪ੍ਰੀਖਿਆ ਦੇਣ ਪਹੁੰਚਦੇ ਹਨ ਜਿੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਪੇਪਰ ਲੀਕ ਹੋਣ ਕਾਰਨ ਪੀ੍ਰਖਿਆ ਰੱਦ ਹੋ ਗਈ ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ ਲੀਕ ਮਾਮਲੇ ਨੇ ਵਿਵਸਥਾ ਨੂੰ ਨਵੇਂ ਸਿਰੇ ਤੋਂ ਸੋਚਣ ’ਤੇ ਮਜ਼ਬੂਰ ਕੀਤਾ ਹੈ ਯੂਪੀ ਦੀ ਮੌਜੂਦਾ ਹਕੂਮਤ ਨੂੰ ਪਹਿਲਾਂ ਦੀਆਂ ਸਰਕਾਰਾਂ ਦੇ ਮੁਕਾਬਲੇ ਸਖਤ ਅਤੇ ਪਾਰਦਰਸ਼ੀ ਮੰਨਿਆ ਜਾਂਦਾ ਹੈ, ਬਾਵਜੂਦ ਇਸ ਦੇ ਕਾਰੇ ਉਵੇਂ ਹੀ ਹੋ ਰਹੇ ਹਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਲਖ਼ ਲਹਿਜ਼ੇ ’ਚ ਮੁਲਜ਼ਮਾਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਅਤੇ ਦੋਸ਼ੀਆਂ ਦੇ ਵਿਰੁੱਧ ਗੈਂਗਸਟਰ-ਐਕਟ ਲਾਉਣ ਅਤੇ ਉਨ੍ਹਾਂ ਦੀਆਂ ਸੰਪੱਤੀਆਂ ਦੀ ਜਬਤੀ ਦੀ ਗੱਲ ਕਹਿ ਦਿੱਤੀ ਹੈ ਦਰਅਸਲ, ਅਜਿਹਾ ਕਰਨਾ ਜ਼ਰੂਰੀ ਵੀ ਹੋ ਗਿਆ ਹੈ,
ਜਦੋਂ ਤੱਕ ਇਨ੍ਹਾਂ ਦੇ ਸਿੰਡੀਕੇਟ ਨੂੰ ਖਦੇੜਿਆ ਨਹੀਂ ਜਾਂਦਾ, ਭਰਤੀ ਪ੍ਰੀਖਿਆਵਾਂ ਨੂੰ ਲੀਕੇਜ਼ ਪਰੂਫ਼ ਕਰਨ ਦੀ ਕਲਪਨਾ ਸਾਕਾਰ ਨਹੀਂ ਹੋ ਸਕੇਗੀ ਜਿਕਰਯੋਗ ਹੈ ਕਿ ਪ੍ਰਸ਼ਨ-ਪੱਤਰ ਲੀਕ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਅਤੇ ਆਖਰੀ ਵੀ ਨਹੀਂ? ਸ਼ਾਸਨ-ਪ੍ਰਸ਼ਾਸਨ ਕੋਲ ਇਸ ਲੀਕੇਜ ’ਤੇ ਲਗਾਮ ਦਾ ਕੋਈ ਅਖਿਲ ਭਾਰਤੀ ਤਰੀਕਾ ਵੀ ਨਹੀਂ ਘਟਨਾਵਾਂ ਤੋਂ ਬਾਅਦ ਤਾਬੜਤੋੜ ਗ੍ਰਿਫ਼ਤਾਰੀਆਂ ਹੋਣਾ, ਮੁਲਜ਼ਮਾਂ ਨੂੰ ਜੇਲ੍ਹਾਂ ’ਚ ਸੁੱਟਣਾ ਅਤੇ ਕੁਝ ਸਮੇਂ ਬਾਅਦ ਜਮਾਨਤ ਮਿਲ ਜਾਣਾ, ਇਹ ਤਰੀਕਾ ਇਸ ਬਿਮਾਰੀ ਦਾ ਬਦਲ ਨਹੀਂ ਹੋ ਸਕਦਾ? ਕੁਝ ਹੋਰ ਮੁਕੰਮਲ ਤਰੀਕਾ ਲੱਭਣਾ ਹੋਵੇਗਾ ਪ੍ਰਸ਼ਨ ਪੱਤਰਾਂ ਨੂੰ ਲੀਕ ਕਰਵਾਉਣਾ ਜਾਲਸਾਜ਼ਾਂ ਦਾ ਪੁਰਾਣਾ ਅਤੇ ਖਾਨਦਾਨੀ ਧੰਦਾ ਹੈ ਟੀਈਟੀ ਪ੍ਰੀਖਿਆ ਲੀਕ ਮਾਮਲੇ ’ਚ ਹਾਲੇ ਤੱਕ ਜਿੰਨੀਆਂ ਵੀ ਗ੍ਰਿਫ਼ਤਾਰੀਆਂ ਹੋਈਆਂ ਹਨ,
ਉਹ ਮੋਹਰੇ ਮਾਤਰ ਹਨ, ਵੱਡੀਆਂ ਮੱਛੀਆਂ ਹੁਣ ਵੀ ਜਾਲ ’ਚ ਨਹੀਂ ਫਸੀਆਂ ਉਨ੍ਹਾਂ ਤੱਕ ਪਹੁੰਚਣਾ ਸੌਖਾ ਵੀ ਨਹੀਂ ਦਰਅਸਲ, ਇਸ ਗੋਰਖਧੰਦੇ ’ਚ ਸਫੈਦਪੋਸ਼ਾਂ ਤੋਂ ਲੈ ਕੇ ਅਤੇ ਸਿਸਟਮ ਦੇ ਭੇੜੀਏ ਵੀ ਜੁੜੇ ਹੁੰਦੇ ਹਨ ਜਾਹਿਰ ਹੈ ਕਿ ਬਿਨਾਂ ਉਨ੍ਹਾਂ ਦੇ ਸਹਿਯੋਗ ਦੇ ਏਨਾ ਵੱਡਾ ਕਾਂਡ ਕਰਨਾ ਸੰਭਵ ਨਹੀਂ, ਸਰਕਾਰੀ ਤੰਤਰ ਦੇ ਅੰਦਰਖਾਤੇ ਇੱਕ ਵੱਡਾ ਸਿੰਡੀਕੇਟ ਪਨਪਿਆ ਹੋਇਆ ਹੈ ਜਿਸ ਨੂੰ ਤੋੜਨਾ ਜ਼ਰੂਰੀ ਹੈ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਤੋਂ ਐਸਟੀਐਫ਼ ਬਹੁਤ ਕੁਝ ਉਗਲਵਾ ਚੁੱਕੀ ਹੈ, ਆਪਣੇ ਆਕਿਆਂ ਦੇ ਨਾਂਅ ਵੀ ਖੋਲ੍ਹ ਚੁੱਕੇ ਹਨ, ਪਰ ਉਹ ਨਾਂਅ ਸ਼ਾਇਦ ਹੀ ਉਜਾਗਰ ਹੋਣ, ਜੇਕਰ ਹੋ ਗਏ ਤਾਂ ਭਿਆਨਕ ਸਿਆਸੀ ਤਬਾਹੀ ਮੱਚ ਜਾਵੇਗੀ
ਪ੍ਰੀਖਿਆ ਰੱਦ ਹੋਣ ਤੋਂ ਬਾਅਦ ਉਮੀਦਵਾਰਾਂ ਤੋਂ 26 ਦਸੰਬਰ ਨੂੰ ਦੁਬਾਰਾ ਪ੍ਰੀਖਿਆ ਲਈ ਜਾਵੇਗੀ, ਜਿਸ ਲਈ ਉਨ੍ਹਾਂ ਤੋਂ ਕੋਈ ਵਾਧੂ ਫੀਸ ਅਤੇ ਬੱਸਾਂ ਦਾ ਕਿਰਾਇਆ ਨਹੀਂ ਲਿਆ ਜਾਵੇਗਾ ਪਰ, ਕੀ ਅਜਿਹਾ ਕਰਨ ਨਾਲ ਉਮੀਦਵਾਰਾਂ ਨੇ ਜੋ ਗੁਆਇਆ ਹੈ ਉਸ ਦੀ ਭਰਪਾਈ ਹੋ ਸਕੇਗੀ? ਕੀ ਕੋਈ ਅੰਦਾਜ਼ਾ ਵੀ ਲਾ ਸਕਦਾ ਹੈ ਕਿ ਕੋਰੋਨਾ ਸੰਕਟ ਵਿਚਕਾਰ ਉਨ੍ਹਾਂ ਨੇ ਕਿਹੜੀ ਸਖ਼ਤ ਮਿਹਨਤ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਹੋਵੇਗੀ,
ਕੋਚਿੰਗ ’ਚ ਧਨ ਖਰਚ ਤੋਂ ਇਲਾਵਾ ਆਪਣਾ ਬਹੁਮੁੱਲਾ ਸਮਾਂ ਵੀ ਖਪਾਇਆ, ਉਸ ਦਾ ਕੀ ਹੋਵੇਗਾ? ਉੱਤਰ ਪ੍ਰਦੇਸ਼ ਅਬਾਦੀ ਦੇ ਲਿਹਾਜ਼ ਨਾਲ ਵੱਡਾ ਸੂਬਾ ਹੈ ਸਮੁੱਚੇ ਸੂਬੇ ਭਰ ’ਚ 2554 ਕੇਂਦਰਾਂ ’ਤੇ ਟੀਈਟੀ ਪ੍ਰੀਖਿਆਵਾਂ ਹੋਣੀਆਂ ਸਨ ਸੈਂਟਰਾਂ ਦੇ ਬਾਹਰ ਦੂਰੋਂ-ਦੂਰੋਂ ਆਏ ਉਮੀਦਵਾਰਾਂ ਦਾ ਇਕੱਠ ਸੀ ਭਵਿੱਖ ਨੂੰ ਸੰਵਾਰਨ ਲਈ ਕਿੰਨੇ ਅਰਮਾਨ ਲੈ ਕੇ ਘਰਾਂ ਤੋਂ ਨਿੱਕਲੇ ਹੋਣਗੇ, ਪਰਿਵਾਰ ਵੀ ਆਪਣੇ ਬੱਚਿਆਂ ਦੀ ਪ੍ਰੀਖਿਆ ਪਾਸ ਦੀ ਉੁਪਰ ਵਾਲੇ ਤੋਂ ਦੁਆਵਾਂ ਮੰਗ ਰਹੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਦੀ ਥਾਂ ਉਨ੍ਹਾਂ ਦੇ ਨਾਲ ਮਜ਼ਾਕ ਹੋਣ ਵਾਲਾ ਹੈ
ਟੀਈਟੀ ਪ੍ਰਾਇਮਰੀ ਪੱਧਰ ਦੀ ਪ੍ਰੀਖਿਆ ਲਈ ਕਰੀਬ ਸਾਡੇ ਤੇਰਾਂ ਲੱਖ ਅਤੇ ਟੀਈਟੀ ਉੁਚ ਪ੍ਰਾਇਮਰੀ ਪੱਧਰ ਦੀ ਪ੍ਰੀਖਿਆ ਲਈ 8.93 ਲੱਖ ਉਮੀਦਵਾਰਾਂ ਨੇ ਰਜਿਸਟੇ੍ਰਸ਼ਨ ਕਰਵਾਇਆ ਸੀ ਸਮਝ ’ਚ ਨਹੀਂ ਆਉਂਦਾ ਇਸ ਅਪਰਾਧ ਨੂੰ ਰੋਕਣਾ ਹਕੂਮਤਾਂ ਲਈ ਕਿਉਂ ਚੁਣੌਤੀ ਬਣਿਆ ਹੋਇਐ? ਫ਼ਿਲਹਾਲ, ਇਸ ਤੰਤਰ ’ਚ ਵੱਡੀ ਮਿਲੀਭੁਗਤ ਹੁੰਦੀ ਹੈ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਸਫਲਤਾ ਨਾਲ ਕਈ ਲੋਕ ਰਾਤੋ-ਰਾਤ ਮਾਲਾਮਾਲ ਹੋ ਜਾਂਦੇ ਹਨ ਪੇਪਰ ਲੀਕ ਕਾਂਡ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਮੇਂ-ਸਮੇਂ ’ਤੇ ਹੁੰਦੇ ਰਹਿੰਦੇ ਹਨ ਪਰ, ਉੱਤਰ ਪ੍ਰਦੇਸ਼ ’ਚ ਸਭ ਤੋਂ ਜਿਆਦਾ ਇਹ ਖੇਡ ਖੇਡੀ ਜਾਂਦੀ ਹੈ
ਬਦਮਾਸ਼ਾਂ ਦੀ ਇਹ ਖੇਡ ਕਿੰਨੀਆਂ ਪ੍ਰੀਖਿਆਵਾਂ ’ਚ ਸਫ਼ਲ ਹੋਈ, ਜਿਸ ਦਾ ਅਸੀਂ-ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਨ੍ਹਾਂ ਦਾ ਤੰਤਰ ਬੜਾ ਜਬਰਦਸਤ ਹੁੰਦਾ ਹੈ, ਪਰ ਜਾਲਸਾਜ ਟੀਈਟੀ ਪ੍ਰੀਖਿਆ ’ਚ ਧੋਖਾ ਖਾ ਗਏ ਇਸ ਤੋਂ ਪਹਿਲਾਂ ਵੀ ਕੁਝ ਪ੍ਰੀਖਿਆਵਾਂ ’ਚ ਇਹ ਲੋਕ ਨਾਕਾਮ ਰਹੇ, ਜਿਵੇਂ 2017 ’ਚ ਸਬ -ਇੰਸਪੈਕਟਰ ਪੇਪਰ ਲੀਕ ਹੋਇਆ, 2018 ’ਚ ਯੂਪੀਪੀਸੀਐਲ ਪ੍ਰਸ਼ਨ ਪੱਤਰ ਲੀਕ ਹੋਇਆ, ਇਸੇ ਸਾਲ ਪੁਲਿਸ ਭਰਤੀ ਦਾ ਵੀ ਪੇਪਰ ਆਊਟ ਹੋਇਆ ਕੜੀ ਲੰਮੀ ਹੈ 2018 ’ਚ ਹੀ ਸੁਬਾਰਡੀਨੇਟ ਸੇਵਾ ਪੇਪਰ, ਸਿਹਤ ਵਿਭਾਗ ਪ੍ਰੋਨਤ ਪੇਪਰ, ਨਲਕੂਪ ਆਪਰੇਟਰ ਪੇਪਰ, 41520 ਸਿਪਾਹੀ ਭਰਤੀ ਪੇਪਰ ਲੀਕ ਹੋਇਆ ਪਿਛਲੇ ਸਾਲ 69000 ਅਧਿਆਪਕ ਭਰਤੀ ਪੇਪਰ ਲੀਕ ਹੋਇਆ ਅਤੇ ਹੁਣ ਯੂਪੀ ਟੀਈਟੀ ਪ੍ਰੀਖਿਆ ਲੀਕ ਹੋ ਗਈ ਇਹ ਸਿਲਸਿਲਾ ਕਦੋਂ ਰੁਕੇਗਾ, ਕਿਸੇ ਨੂੰ ਨਹੀਂ ਪਤਾ, ਪਰ, ਇਸ ਨਾਲ ਮਾਪਿਆਂ ਅਤੇ ਪ੍ਰੀਖਿਆਆਰਥੀਆਂ ਦਾ ਮਨੋਬਲ ਜ਼ਰੂਰ ਟੁੱਟਦਾ ਜਾ ਰਿਹਾ ਹੈ
ਇਸ ਤੋਂ ਚੰਗਾ ਤਾਂ ਪਹਿਲਾਂ ਦੀ ਅਸੰਵਿਧਾਨਕ ਵਿਵਸਥਾ ਹੀ ਠੀਕ ਸੀ, ਜਦੋਂ ਰਿਸ਼ਵਤ ਦੇ ਕੇ ਆਦਮੀ ਨੌਕਰੀ ਲੈ ਲੈਂਦਾ ਸੀ ਹਾਲਾਂਕਿ ਅਜਿਹੀਆਂ ਵਿਵਸਥਾਵਾਂ ਨੂੰ ਲੋਕਤੰਤਰ ਮਾਨਤਾ ਨਹੀਂ ਦਿੰਦਾ ਅਤੇ ਦੇਣੀ ਵੀ ਨਹੀਂ ਚਾਹੀਦੀ ਹੈ ਕੁੱਲ ਮਿਲਾ ਕੇ ਲੀਕੇਜ਼ ਦੇ ਇਹ ਅੰਕੜੇ ਆਮ ਨਹੀਂ ਹਨ, ਇਨ੍ਹਾਂ ਨੂੰ ਕਤਈ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਿਰਫ਼ ਯੂਪੀ ਸਰਕਾਰ ਨੂੰ ਹੀ ਨਹੀਂ, ਕੇਂਦਰ ਸਰਕਾਰ ਤੋਂ ਲੈ ਕੇ ਸਮੁੱਚੇ ਭਾਰਤ ਦੇ ਸੂਬਿਆਂ ਨੂੰ ਮਿਲ ਰੇ ਅਜਿਹਾ ਯਤਨ ਕਰਨਾ ਚਾਹੀਦਾ ਹੈ ਜਿਸ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਲੀਕੇਜ ਪਰੂਫ਼ ਹੋ ਸਕਣ ਚੌਕਸੀ ਨਹੀਂ ਵਰਤੀ ਗਈ, ਤਾਂ ਲੀਕੇਜ਼ ਦੀਆਂ ਘਟਨਾਵਾਂ ਦੀ ਮੁੜ-ਮੁੜ ਹੁੰਦੀਆਂ ਰਹਿਣਗੀਆਂ
ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ