8 ਦਿਨਾਂ ਵਿੱਚ ਹੱਲ ਨਾ ਨਿਕਲਿਆ ਤਾਂ ਅਣਮਿੱਥੇ ਸਮੇਂ ਲਈ ਐਸਡੀਐਮ ਦਫਤਰ ਦਾ ਕੀਤਾ ਜਾਵੇਗਾ ਘਿਰਾਓ ਪਰਮਜੀਤ ਸਿੰਘ ਸਹੋਲੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿੱਚ ਨਾਭਾ-ਪਟਿਆਲਾ ਰੋਡ ਰਿਲਾਇੰਸ ਪੈਟਰੋਲ ਪੰਪ ਨਜ਼ਦੀਕ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ ਰੋਸ ਧਰਨਾ ਲਾਇਆ ਗਿਆ। ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਨਾਭਾ ਦੇ ਉੱਚ ਅਧਿਕਾਰੀਆਂ ਦਾ ਸ਼ਹਿਰ ਵੱਲ ਕੋਈ ਧਿਆਨ ਨਹੀਂ ਹੈ। ਹਾਰਲਿਕਸ ਫੈਕਟਰੀ ਅੱਗੇ ਕਾਫੀ ਲੰਬੇ ਸਮੇਂ ਤੋਂ ਸੜਕ ਟੁੱਟੀ ਹੋਈ ਹੈ। ਖੱਡੇ ਪੈ ਜਾਣ ਨਾਲ ਰੋਜ਼ਾਨਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਲਹੌਰਾਂ ਗੇਟ ’ਤੇ ਪੱਥਰ ਵਾਲੀ ਰੋਡ ਦਾ ਬੁੂਰਾ ਹਾਲ ਹੈ।
ਉਸ ਰੋਡ ’ਤੇ ਬਣੇ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ। ਕੁਝ ਸਮੇਂ ਪਹਿਲਾਂ ਉਸ ਨਾਲੇ ਵਿੱਚ ਬਜੁਰਗ ਦੇ ਡਿੱਗਣ ਨਾਲ ਮੌਤ ਹੋ ਗਈ ਸੀ ਅਤੇ ਕੁਝ ਦਿਨ ਪਹਿਲਾਂ ਡੀਏਵੀ ਸੈਂਟ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਨਾਲੇ ਵਿਚ ਡਿੱਗਣ ਨਾਲ ਹਾਦਸਾ ਹੁੰਦੇ ਹੁੰਦੇ ਟਲ ਗਿਆ। ਉਨ੍ਹਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਨਾਲ ਨਿਹੱਥੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸਨਿਕ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਸਹਿਰ ਵਿੱਚ ਅਵਾਰਾ ਪਸੂਆਂ ਦੀ ਭਰਮਾਰ ਹੈ। ਨਗਰ ਕੌਂਸਲ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਹ ਅਵਾਰਾ ਪਸੂ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ ਅਤੇ ਜਾਨ ਮਾਲ ਦਾ ਨੁਕਸਾਨ ਕਰਦੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨਗਰ ਕੌਂਸਲ ਪ੍ਰਧਾਨ ਵੀ ਅਵਾਰਾ ਪਸੂ ਦੇ ਵਿਚਕਾਰ ਹੋਈ ਟੱਕਰ ਕਾਰਨ ਗੰਭੀਰ ਜ਼ਖਮੀ ਹੋਏ ਸਨ। ਉਨ੍ਹਾਂ ਨਗਰ ਕੌਂਸਲ ਨਾਭਾ, ਪੀ.ਡਬਲਿਊ.ਡੀ ਅਤੇ ਟ੍ਰੈਫਿਕ ਪੁਲਿਸ ਦੇ ਪ੍ਰਸਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ 8 ਦਿਨਾਂ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੱਢਿਆ ਤਾਂ ਅਣਮਿਥੇ ਸਮੇਂ ਲਈ ਐਸਡੀਐਮ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਾਬਾ ਬੂਟਾ ਸਿੰਘ ਕੱਲਰ ਭੈਣੀ, ਸੁਰਜੀਤ ਸਿੰਘ ਸਿੰਘ ਬਾਬਰਪੁਰ, ਹਰਬੰਸ ਸਿੰਘ ਖੱਟੜਾ, ਬਿੰਦਾ ਵਿਰਕ,ਪੂਰਨ ਸਿੰਘ ਅਲੌਹਰਾਂ, ਹੈਪੀ ਸੁੱਖੇਵਾਲਾ, ਮੀਤਾ ਸਹੌਲੀ, ਮੁਖਤਿਆਰ ਸਿੰਘ ਮੁਸਲਮਾਨੀ ਖੇੜੀ, ਬਗੀਚਾ ਸਿੰਘ ਸਹੌਲੀ, ਭੰਗ ਫਲੜੇ ਵਾਲਾ, ਅਮਰ ਸਿੰਘ ਅਮਰ, ਜਰਨੈਲ ਸਿੰਘ ਕੱਲਰ ਭੈਣੀ, ਜੋਰਾ ਸਿੰਘ ਹਿਆਣਾ ਕਲਾਂ, ਜਰਨੈਲ ਸਿੰਘ ਹਿਆਣਾ ਖੁਰਦ, ਹਰਦੀਪ ਖੋਖ, ਹਰਬੰਸ ਸਿੰਘ ਭੌੜੇ, ਜੀਤ ਸੁੱਖਵਾਲਾ, ਬਿੱਲੂ ਸਹੌਲੀ, ਸਤਿਗੁਰੁ ਨੌਹਰਾ, ਸੀਤਾ ਸਹੌਲੀ, ਜੀਤ ਸਹੌਲੀ, ਗੁਰਪ੍ਰੀਤ ਸੋਹਲੀ, ਰਘੁਬੀਰ ਨੌਹਰਾ, ਨਵਤੇਜ ਨੌਹਰਾ, ਗੁਲਜਾਰ ਸਹੌਲੀ, ਵਿੱਕੀ ਨੌਹਰਾ , ਰਾਜ ਸਹੌਲੀ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ