ਰੇਤ ਦੀ ਨਿਰਧਾਰਿਤ ਕੀਮਤ ਤੋਂ ਵੱਧ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡੀ. ਸੀ

Price of Sand Sachkahoon

ਰੇਤ ਦੀ ਨਿਰਧਾਰਿਤ ਕੀਮਤ ਤੋਂ ਵੱਧ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡੀ. ਸੀ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੇਤ ਦਾ ਭਾਅ ਵਾਜਬ ਢੋਆ-ਢੁਆਈ ਸਮੇਤ ਨਿਰਧਾਰਿਤ

(ਗੁਰਤੇਜ ਜੋਸ਼ੀ) ਮਲੇਰਕੋਟਲਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਾਜਬ ਦਰਾਂ ’ਤੇ ਰੇਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ 2021 ਤਹਿਤ ਰੇਤ ਦਾ ਭਾਅ 5.50 ਰੁਪਏ ਪ੍ਰਤੀ ਕਿਉਸਿਕ ਫੁੱਟ ਦੇ ਸੋਰਸ (ਵਾਜਬ ਢੋਆ-ਢੁਆਈ ਖਰਚਾ ਵੱਖਰਾ) ’ਤੇ ਨਿਰਧਾਰਿਤ ਕੀਤਾ ਹੈ, ਜਿਸ ਨੂੰ ਬੇਸ ਰੇਟ ਮੰਨਦੇ ਹੋਏ ਲੋਕਾਂ ਨੂੰ ਵਾਜਬ ਰੇਟ/ਸਸਤੇ ਰੇਟਾਂ ’ਤੇ ਰੇਤ ਮੁਹੱਈਆ ਕਰਵਾਇਆ ਜਾਣ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੈਅ ਕੀਤਾ ਗਿਆ ਏਜੰਡਾ ’ਮਿਸ਼ਨ ਕਲੀਨ’ ਬਹੁਤ ਸਪੱਸ਼ਟ ਹੈ। ਜਿਸ ਲਈ ਰੇਤਾ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਸੇ ਨੂੰ ਵੀ ਇਨ੍ਹਾਂ ਵਸਤਾਂ ਲਈ, ਰਾਜ ਦੁਆਰਾ ਨਿਰਧਾਰਿਤ ਰੇਟਾਂ ਤੋਂ ਵੱਧ ਵਸੂਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਮਲੇਰਕੋਟਲਾ ਜ਼ਿਲ੍ਹੇ ਵਿੱਚ ਆਪਣੇ ਰੇਤ ਦੇ ਸਾਧਨ ਨਹੀਂ ਹਨ ਜ਼ਿਆਦਾਤਰ ਰੇਤ ਲੁਧਿਆਣਾ, ਰੂਪਨਗਰ ਅਤੇ ਪਠਾਨਕੋਟ ਤੋਂ ਲਿਆਂਦਾ ਜਾਂਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਲੇਰਕੋਟਲਾ ਵਿਖੇ ਰੇਤ ਦਾ ਭਾਅ ਵਾਜਬ ਢੋਆ-ਢੁਆਈ ਸਮੇਤ ਲੁਧਿਆਣਾ ਤੋਂ ਆਉਣ ਵਾਲੇ ਰੇਤ ਦਾ ਭਾਅ 24.94 ਪੈਸੇ ਪ੍ਰਤੀ ਕਿਉਬਿਕ ਫੁੱਟ, ਰੂਪਨਗਰ ਤੋਂ ਆਉਣ ਵਾਲੇ ਰੇਤ ਦਾ ਭਾਅ 29.51 ਪੈਸੇ ਪ੍ਰਤੀ ਕਿਉਬਿਕ ਫੁੱਟ ਅਤੇ ਪਠਾਨਕੋਟ ਤੋਂ ਆਉਣ ਵਾਲੇ ਰੇਤ ਦਾ ਭਾਅ 34.65 ਪੈਸੇ ਪ੍ਰਤੀ ਕਿਉਬਿਕ ਫੁੱਟ ਸਮੇਤ ਰੇਤ ਵਿਕ੍ਰੇਤਾਵਾਂ ਦੇ 10 ਫ਼ੀਸਦੀ ਮੁਨਾਫ਼ੇ ਸਮੇਤ ਤਹਿ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਹਿਸੀਲ ਅਮਰਗੜ੍ਹ ਵਿਖੇ ਰੇਤ ਦਾ ਭਾਅ ਵਾਜਬ ਢੋਆ-ਢੁਆਈ ਸਮੇਤ ਲੁਧਿਆਣਾ ਤੋਂ ਆਉਣ ਵਾਲੇ ਰੇਤ ਦਾ ਔਸਤਨ ਭਾਅ 23.36 ਪੈਸੇ ਪ੍ਰਤੀ ਕਿਉਬਿਕ ਫੁੱਟ, ਰੂਪਨਗਰ ਤੋ ਆਉਣ ਵਾਲੇ ਰੇਤ ਦਾ ਔਸਤ ਭਾਅ 27.17 ਪੈਸੇ ਪ੍ਰਤੀ ਕਿਉਬਿਕ ਫੁੱਟ ਅਤੇ ਪਠਾਨਕੋਟ ਤੋਂ ਆਉਣ ਵਾਲੇ ਰੇਤ ਦਾ ਔਸਤ ਭਾਅ 32.00 ਪੈਸੇ ਪ੍ਰਤੀ ਕਿਉਬਿਕ ਫੁੱਟ ਅਤੇ ਤਹਿਸੀਲ ਅਹਿਮਦਗੜ੍ਹ ਵਿਖੇ ਰੇਤ ਦਾ ਭਾਅ ਵਾਜਬ ਢੋਆ-ਢੁਆਈ ਸਮੇਤ ਲੁਧਿਆਣਾ ਤੋਂ ਆਉਣ ਵਾਲੇ ਰੇਤ ਦਾ ਔਸਤ ਭਾਅ 21.28 ਪੈਸੇ ਪ੍ਰਤੀ ਕਿਉਬਿਕ ਫੁੱਟ, ਰੂਪਨਗਰ ਤੋਂ ਆਉਣ ਵਾਲੇ ਰੇਤ ਦਾ ਔਸਤ ਭਾਅ 26.32 ਪੈਸੇ ਪ੍ਰਤੀ ਕਿਉਬਿਕ ਫੁੱਟ ਅਤੇ ਪਠਾਨਕੋਟ ਤੋਂਆਉਣ ਵਾਲੇ ਰੇਤ ਦਾ ਔਸਤ ਭਾਅ 30.62 ਪੈਸੇ ਪ੍ਰਤੀ ਕਿਉਬਿਕ ਫੁੱਟ ਸਮੇਤ ਰੇਤ ਵਿਕ੍ਰੇਤਾਵਾਂ ਦੇ 10ਫ਼ੀਸਦੀ ਮੁਨਾਫ਼ੇ ਸਮੇਤ ਤਹਿ ਕੀਤਾ ਹੈ ।

ਸ੍ਰੀਮਤੀ ਕਟਾਰੀਆ ਨੇ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ’ਮਿਸ਼ਨ ਕਲੀਨ’ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਲੇਰਕੋਟਲਾ ਜ਼ਿਲ੍ਹੇ ਵਿੱਚ ਖੱਡ ’ਤੇ ਰੇਤਾ ਦੀਆਂ ਨਿਰਧਾਰਿਤ ਕੀਤੀਆਂ ਦਰਾਂ ਤੇ ਲੋਕਾਂ ਨੂੰ ਰੇਤ ਮੁਹੱਈਆ ਕਰਵਾਉਣ ਲਈ ਆਨ ਲਾਇਨ ਵਿਵਸਥਾ ਵੀ ਕੀਤੀ ਗਈ ਹੈ। ਕੋਈ ਵਿਅਕਤੀ ਵੈੱਬ ਸਾਈਟ ’ਤੇ ਲਾਗ ਇਨ ਕਰਕੇ ਰੇਤ ਖ਼ਰੀਦ ਸਬੰਧੀ ਆਨਲਾਈਨ ਆਰਡਰ ਵੀ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਈਨਿਗ ਅਤੇ ਪੁਲਿਸ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਨਾਜਾਇਜ਼
ਮਾਈਨਿੰਗ ’ਤੇ ਤਿੱਖੀ ਨਜ਼ਰ ਰੱਖਣ ਅਤੇ ਇਹਯਕੀਨੀ ਬਣਾਉਣ ਕਿ ਜ਼ਿਲ੍ਹੇ ਦੁਆਰਾ ਕੀਤੇ ਰੇਟਾਂ ਦੀ ਕਿਸੇ ਵੀ ਕੀਮਤ ’ਤੇ ਉਲੰਘਣਾ ਨਾ ਹੋਵੇ।
ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੇ ਰੇਤ ਵਿਕ੍ਰੇਤਾਵਾਂ ਨੂੰ ਰੇਤ ਦੀਆਂ ਸਾਰੀਆਂ
ਖੱਡਾਂ ’ਤੇ ਨਿਰਧਾਰਿਤ ਕੀਤੇ ਰੇਟਾਂ, ਵਾਜਬ ਢੋਆ-ਢੁਆਈ ਖ਼ਰਚੇ ਅਤੇ ਆਪਣੀ 10 ਫ਼ੀਸਦੀ ਮੁਨਾਫ਼ੇ ਸਮੇਤ ਰੇਤ ਦੇ ਰੇਟਾਂ ਦੇ ਬੋਰਡ ਆਪਣੀਆਂ ਦੁਕਾਨਾਂ ਦੇ ਬਹਾਰ ਰੇਟ ਸੂਚੀ ਲਗਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਵੱਧ ਵਸੂਲੀ ਨਾ ਕਰਨ ਦੇ ਸਖ਼ਤ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਡੀ.ਜੀ.ਪੀ. ਪੰਜਾਬ ਵਲੋਂ ਨਵੀਂ ਮਾਈਨਿੰਗ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ