ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੌੜਾਂ ਕਲਾਂ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

Sadhu Singh Dharamsot Sachkahoon

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੌੜਾਂ ਕਲਾਂ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

40 ਲੱਖ ਦੀ ਲਾਗਤ ਨਾਲ ਸੀਵਰੇਜ ਤੇ ਯਾਦਗਾਰੀ ਗੇਟ ਦਾ ਕੀਤਾ ਉਦਘਾਟਨ

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਲੰਮੇ ਅਰਸੇ ਬਾਅਦ ਨਾਭਾ ਹਲਕੇ ਅੰਦਰ ਵੱਡੇ ਪੱਧਰ ਤੇ ਵਿਕਾਸ ਹੋਇਆ ਹੈ ਉਥੇ ਹੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਮ ਜਨਤਾ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਤੇ ਵਿਧਾਇਕ ਨਾਭਾ ਸਾਧੂ ਸਿੰਘ ਧਰਮਸੋਤ ਨੇ ਹਲਕੇ ਦੇ ਪਿੰਡ ਬੌੜਾਂ ਕਲਾਂ ਵਿਖੇ ਇਕ ਲਗਭਗ ਇੱਕ ਕਰੋੜ ਦੀ ਲਾਗਤ ਨਾਲ ਬੌੜਾਂ ਕਲਾਂ ਤੋਂ ਬੋੜਾਂ ਖੁਰਦ ਤੱਕ ਬਣਨ ਜਾ ਰਹੀ ਸੜਕ ਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਇਸ ਮੌਕੇ ਲੱਖਾਂ ਦੀ ਲਾਗਤ ਨਾਲ ਢਾਈ ਕਿਲੋਮੀਟਰ ਦਾ ਸੀਵਰੇਜ ਅਤੇ ਯਾਦਗਾਰੀ ਗੇਟ ਦੇ ਨਾਲ ਨਾਲ ਗਲੀਆਂ ਨਾਲੀਆਂ ਦਾ ਉਦਘਾਟਨ ਵੀ ਕੀਤਾ ਗਿਆ। ਜਿਸ ਉਪਰੰਤ ਬਲਾਕ ਸੰਮਤੀ ਮੈਂਬਰ ਚਮਕੌਰ ਸਿੰਘ ਨਿੱਕੂ ਤੇ ਸਰਪੰਚ ਹਾਕਮ ਸਿੰਘ ਸਮੇਤ ਸਮੁੱਚੀ ਪੰਚਾਇਤ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਲਕੇ ’ਚ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਹੈ ਉੱਥੇ ਹੀ ਦਿਲ ਖੋਲ੍ਹ ਕੇ ਦਿੱਤੀਆਂ ਗਰਾਂਟਾਂ ਸਦਕਾ ਬੌੜਾਂ ਕਲਾਂ ਦੀ ਨੁਹਾਰ ਬਦਲੀ ਹੈ।

ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਚੇਅਰਮੈਨ ਇੱਛਾਮਾਨ ਸਿੰਘ ਭੋਜੋਮਾਜਰੀ, ਪੀ ਏ ਚਰਨਜੀਤ ਬਾਤਿਸ਼ , ਬਲਾਕ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ, ਸੰਮਤੀ ਮੈਂਬਰ ਚਮਕੌਰ ਸਿੰਘ ਨਿੱਕੂ ,ਸਰਪੰਚ ਹਾਕਮ ਸਿੰਘ, ਸਵਰਨ ਸਿੰਘ ਰਾਮਗਡ੍ਹ ਸਰਪੰਚ , ਭਰਪੂਰ ਸਿੰਘ ,ਜੱਗਾ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਮੁੰਡੀ, ਲਖਵਿੰਦਰ ਸਿੰਘ ਸਰਾਓ ਕਲੱਬ ਪ੍ਰਧਾਨ ,ਬੇਅੰਤ ਸਿੰਘ ,ਮੇਜਰ ਸਿੰਘ ਰਾਏ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ