ਇੰਡੀਗੋ ਵੱਲੋਂ 1 ਦਸੰਬਰ ਤੋਂ ਅੰਮ੍ਰਿਤਸਰ ਪੁਣੇ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ
ਅੰਮ੍ਰਿਤਸਰ : ਇੰਡੀਗੋ ਨੇ 1 ਦਸੰਬਰ ਤੋਂ ਅੰਮ੍ਰਿਤਸਰ ਪੁਣੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫਲਾਈਟ ਰੋਜ਼ਾਨਾ ਉਡਾਣ ਭਰੇਗੀ। ਖਾਸ ਗੱਲ ਇਹ ਹੈ ਕਿ ਇੰਡੀਗੋ ਨੇ ਇਹ ਫਲਾਈਟ ਰਾਤ ਦੇ ਸਮੇਂ ਉਡਾਉਣ ਦਾ ਫੈਸਲਾ ਕੀਤਾ ਹੈ। ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ ਦੇ ਸਕੱਤਰ ਯੋਗੇਸ਼ ਕਾਮਰਾ ਅਨੁਸਾਰ ਜਿੱਥੇ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਵਪਾਰੀ ਵਰਗ ਨੂੰ ਫਾਇਦਾ ਹੋਣ ਵਾਲਾ ਹੈ, ਉੱਥੇ ਹੀ ਪੂਨੇ ਜਾਣ ਵਾਲੇ ਨੌਜਵਾਨਾਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਰੋਜ਼ਾਨਾ ਜਾਵੇਗੀ। ਇਹ ਉਡਾਣ ਹਰ ਰੋਜ਼ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 11:25 ਵਜੇ ਉਡਾਣ ਭਰੇਗੀ। ਕਰੀਬ 2:35 ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ ਰਾਤ 2 ਵਜੇ ਪੁਣੇ ਏਅਰਪੋਰਟ ‘ਤੇ ਲੈਂਡ ਕਰੇਗੀ। ਕਰੀਬ 35 ਮਿੰਟ ਰੁੱਕਣ ਤੋਂ ਬਾਅਦ ਇਹ ਫਲਾਈਟ ਪੁਣੇ ਏਅਰਪੋਰਟ ਤੋਂ ਰਾਤ 2:35 ਵਜੇ ਉਡਾਣ ਭਰੇਗੀ। ਵਾਪਸੀ ਦਾ ਸਫਰ 2:45 ਘੰਟੇ ਦਾ ਹੋਵੇਗਾ। ਇਹ ਫਲਾਈਟ ਸਵੇਰੇ 5:20 ਵਜੇ ਅੰਮ੍ਰਿਤਸਰ ਉਤਰੇਗੀ।
ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਇਸ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਪੁਣੇ ਤੋਂ ਅੰਮ੍ਰਿਤਸਰ ਰੇਲਗੱਡੀ ਰਾਹੀਂ ਪਹੁੰਚਣ ਲਈ 35 ਘੰਟੇ ਲੱਗਦੇ ਹਨ, ਜਦਕਿ ਫਲਾਈਟ ਵਿਚ ਤੁਸੀਂ 2:35 ਘੰਟਿਆਂ ਵਿਚ ਪੁਣੇ ਪਹੁੰਚ ਜਾਵੋਗੇ। ਇਸ ਦੇ ਨਾਲ ਹੀ ਇਸ ਫਲਾਈਟ ਦੀ ਸ਼ੁਰੂਆਤੀ ਕੀਮਤ 4600 Wਪਏ ਰੱਖੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ