ਅਮਰੀਕਾ ’ਚ ਫਿਰ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ ਕੋਰੋਨਾ

ਅਮਰੀਕਾ ’ਚ ਫਿਰ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ ਕੋਰੋਨਾ

(ਏਜੰਸੀ) ਵਾਸ਼ਿੰਗਟਨ। ਅਮਰੀਕਾ ’ਚ ਇੱਕ ਵਾਰ ਫਿਰ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਟੀਕਾਕਰਨ ਦੇ ਬਾਵਜ਼ੂਦ ਹਸਪਤਾਲਾਂ ’ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਕਈ ਹਿੱਸਿਆਂ ’ਚ ਕੋਰੋਨਾ ਦੇ ਮਾਮਲੇ ਪਿਛਲੇ ਸਾਲ ਨਵੰਬਰ ਦੀ ਤਰ੍ਹਾਂ ਵਧਦੇ ਜਾ ਰਹੇ ਹਨ ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਅਨੁਸਾਰ ਇੱਕ ਸਾਲ ਪਹਿਲਾਂ ਦੇ ਮੁਕਾਬਲੇ ’ਚ 15 ਸੂਬਿਆਂ ’ਚ ਵਧੇਰੇ ਆਈਸੀਯੂ ਬੈਡਾਂ ਦੀ ਲੋੜ ਪੈ ਰਹੀ ਹੈ।

ਮਿਸ਼ੀਗਨ ’ਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਇੰਸਟੀਚਿਊਟ ਫਾਰ ਹੈਲਥ ਮੈਟਿ੍ਰਕਸ ਐਂਡ ਇਵੈਲਊਏਸ਼ਨ ਦੇ ਪ੍ਰੋਫੈਸਰ ਅਲੀ ਮੋਕਦਾਦ ਦਾ ਕਹਿਣਾ ਹੈ ਕਿ ਡਾਕਟਰ ਲਗਾਤਾਰ ਹਸਪਤਾਲਾਂ ’ਚ ਸੇਵਾਵਾਂ ਦੇ ਰਹੇ ਹਨ ਇਸ ਦੇ ਬਾਵਜ਼ੂੂਦ ਆਈਸੀਯੂ, ਐਮਰਜੰਸੀ ਤੇ ਹਸਪਤਾਲ ’ਚ ਰਹਿ ਕੇ ਕਿਸੇ ਅਜਿਹੇ ਵਿਅਕਤੀ ਨੂੰ ਮਰਦੇ ਹੋਏ ਦੇਖਣਾ ਸੌਖਾ ਨਹੀਂ ਹੈ।
ਕੋਰੋਨਾ ਮਰੀਜ਼ਾਂ ਨੂੰ ਆਈਸੀਯੂ ਬੈਡ ਦੀ ਲੋੜ ਕਾਰਨ ਹੋਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਬੈਡ ਨਾ ਮਿਲਣਾ ਵੀ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ ਇਨ੍ਹਾਂ ਮਾਮਲਿਆਂ ’ਚ ਵੀ ਡੇਲਟਾ ਵੈਰੀਅੰਟ ਮੁੱਖ ਵਜ੍ਹਾ ਦੇ ਰੂਪ ’ਚ ਉਭਰ ਰਿਹਾ ਹੈ ਠੰਢ ਦੇ ਚੱਲਦੇ ਲੋਕ ਘਰਾਂ ’ਚ ਹੀ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਰਦੀ ਮਹਾਂਮਾਰੀ ਦੀ ਇੱਕ ਹੋਰ ਵੱਡੀ ਲਹਿਰ ਦਾ ਖਤਰਾ ਮੰਡਰਾਅ ਰਿਹਾ ਹੈ, ਇਸ ਲਈ ਸਭ ਨੂੰ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ