ਮਲਬੇ ‘ਚ ਤਬਦੀਲ ਹੋਏ ਘਰ, ਪਸ਼ੂ ਪਾਣੀ ‘ਚ ਰੁੜੇ
ਵਿਸ਼ਾਖਾਪਟਨਮ। ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਰੇਲ ਸੰਪਰਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੱਖਣੀ ਮੱਧ ਰੇਲਵੇ ਦੇ ਅਨੁਸਾਰ, ਨੇਲੋਰ ਨੇੜੇ ਪਾਦੁਗੁਪਡੂ ਵਿਖੇ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਾਉਣ ਕਾਰਨ 100 ਤੋਂ ਵੱਧ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 29 ਟਰੇਨਾਂ ਨੂੰ ਮੋੜਨਾ ਪਿਆ।
ਸੂਤਰਾਂ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ‘ਚ ਨਦੀਆਂ ਅਤੇ ਜਲ ਪ੍ਰੋਜੈਕਟਾਂ ‘ਚ ਪਾਣੀ ਦਾ ਪੱਧਰ ਵਧਿਆ ਹੈ। ਇਸ ਦੇ ਨਾਲ ਹੀ ਚਿਤੂਰ, ਕਡਪਾ, ਅਨੰਤਪੁਰ ਅਤੇ ਨੇਲੋਰ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਪੇਨਾ ਨਦੀ ਵਿੱਚ ਹੜ੍ਹ ਆਉਣ ਕਾਰਨ ਸੈਂਕੜੇ ਵਾਹਨ ਅਤੇ ਯਾਤਰੀ ਫਸ ਗਏ। ਇਸ ਦੇ ਨਾਲ ਹੀ ਮੁੱਖ ਮਾਰਗਾਂ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਸਰਕਾਰੀ ਸੂਤਰਾਂ ਅਨੁਸਾਰ ਮੀਂਹ ਕਾਰਨ ਕਡਪਾ ਵਿੱਚ 20, ਅਨੰਤਪੁਰ ਵਿੱਚ 7, ਚਿਤੂਰ ਵਿੱਚ 4 ਅਤੇ ਐਸਪੀਐਸ ਨੇਲੋਰ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਕਡਪਾ ਜ਼ਿਲ੍ਹੇ ਵਿੱਚ 12 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ, ਪਸ਼ੂ ਪਾਣੀ ਵਿੱਚ ਰੁੜ੍ਹ ਗਏ ਅਤੇ ਪਿੰਡਾਂ ਦੇ ਕਈ ਘਰ ਤਬਾਹ ਹੋ ਗਏ। ਆਂਧਰਾ ਪ੍ਰਦੇਸ਼ ਦਾ ਤਿਰੂਪਤੀ ਸ਼ਹਿਰ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਹੁਣ ਇੱਥੇ ਸੂਬੇ ਦੇ ਸਭ ਤੋਂ ਵੱਡੇ ਜਲ ਭੰਡਾਰਾਂ ਵਿੱਚ ਤਰੇੜਾਂ ਆਉਣ ਦੀ ਖ਼ਬਰ ਨੇ ਲੋਕਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਟਣਞ ਦੀ 10ਵੀਂ ਬਟਾਲੀਅਨ ਨੇ ਰਾਜਮਪੇਟ ਅਤੇ ਤਿਰੂਪਤੀ ਵਿੱਚ ਦੋੑਦੋ ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਦੇ ਨਾਲ ਹੀ ਨੇਲੋਰ ਜ਼ਿਲ੍ਹੇ ਵਿੱਚ ਤਿੰਨ ਪਾਰਟੀਆਂ ਮੌਜੂਦ ਹਨ। ਕਡਪਾ ਹਵਾਈ ਅੱਡੇ ਨੂੰ 25 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ