ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਹਵਾਲਾਤੀ ਤੋਂ ਦ...

    ਹਵਾਲਾਤੀ ਤੋਂ ਦੋ ਮੋਬਾਇਲ ਅਤੇ ਇੱਕ ਫੋਨ ਕੀਪੈਡ ਸਿੱਮ ਸਮੇਤ ਬਰਾਮਦ

    ਹਵਾਲਾਤੀ ਤੋਂ ਦੋ ਮੋਬਾਇਲ ਅਤੇ ਇੱਕ ਫੋਨ ਕੀਪੈਡ ਸਿੱਮ ਸਮੇਤ ਬਰਾਮਦ

    (ਤਰੁਣ ਕੁਮਾਰ ਸ਼ਰਮਾ) ਨਾਭਾ। ਇੱਥੇ ਸਥਿਤ ਨਵੀਂ ਜਿਲ੍ਹਾ ਜੇਲ੍ਹ ਨਾਭਾ ਵਿਖੇ ਇੱਕ ਹਵਾਲਾਤੀ ਤੋਂ ਦੋ ਮੋਬਾਇਲ ਅਤੇ ਇੱਕ ਫੋਨ ਕੀਪੈਡ ਸਿਮ ਸਮੇਤ ਬਰਾਮਦ ਕਰਨ ਦਾ ਜੇਲ੍ਹ ਸਟਾਫ ਵੱਲੋਂ ਦਾਅਵਾ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਨੇ ਸਦਰ ਥਾਣਾ ਪੁਲਿਸ ਨੂੰ ਲਿਖਤੀ ਪੱਤਰ ਨੰਬਰ 4321 ਭੇਜ ਕੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਜਦੋਂ ਗੁਪਤ ਸੂਚਨਾ ਦੇ ਆਧਾਰ ’ਤੇ ਜੇਲ੍ਹ ਦੇ ਵਾਰਡ ਨੰਬਰ 01 ਦੇ ਬੈਰਕ ਨੰਬਰ 01 ਦੀ ਜਦੋਂ ਤਲਾਸ਼ੀ ਲਈ ਗਈ ਤਾਂ ਮਾਮਲੇ ਦੇ ਕਥਿਤ ਦੋਸ਼ੀ ਹਵਾਲਾਤੀ ਨੂੰ ਸ਼ੱਕੀ ਹਾਲਤ ਵਿੱਚ ਬਾਥਰੂਮ ਵਿੱਚ ਖੜ੍ਹਾ ਦੇਖਿਆ ਗਿਆ।

    ਉਸ ਦੀ ਤਲਾਸ਼ੀ ਲੈਣ ਉੱਤੇ ਉਸ ਦੀ ਜੇਬ ਵਿਚੋਂ ਦੋ ਮੋਬਾਇਲ ਫੋਨ ਓਪੋ ਮਾਰਕਾ ਟੱਚ ਸਕਰੀਨ ਅਤੇ ਇਕ ਸੈਮਸੰਗ ਮਾਰਕਾ ਕੀ ਪੈਡ ਸਿਮ ਸਮੇਤ ਬਰਾਮਦ ਕੀਤੇ ਗਏ। ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਾਭਾ ਸਦਰ ਪੁਲਿਸ ਵੱਲੋਂ ਮਾਮਲੇ ਦੇ ਕਥਿਤ ਦੋਸ਼ੀ ਹਵਾਲਾਤੀ ਮਨਦੀਪ ਸਿੰਘ ਪੁੱਤਰ ਕਸ਼ਮੀਰ ਲਾਲ ਵਾਸੀ ਜਿਲ੍ਹਾ ਹੁਸ਼ਿਆਰਪੁਰ ਖਿਲਾਫ਼ ਪਿ੍ਰਜ਼ਨ ਐਕਟ ਦੀ ਧਾਰਾ 52 ਏ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ