ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 25, 2026
More
    Home Breaking News ਬੇਹੱਦ ਚਿੰਤਾ ਦ...

    ਬੇਹੱਦ ਚਿੰਤਾ ਦਾ ਵਿਸ਼ਾ ਹੈ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਪ੍ਰਤੀ ਪ੍ਰੇਮ : ਰਾਘਵ ਚੱਢਾ

    MP Raghav Chadha

    ਕਿਹਾ , ਪਾਕਿਸਤਾਨ ਵੱਲੋਂ ਰੋਜ਼ਾਨਾ ਹਥਿਆਰ, ਨਸ਼ਾ, ਡਰੋਨ ਅਤੇ ਟਿਫ਼ਨ ਬੰਬ ਪੰਜਾਬ ਦੇ ਰਸਤੇ ਦੇਸ਼ ਵਿੱਚ ਲਿਆਦੇ ਜਾ ਰਹੇ ਹਨ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਰਾਸ਼ਟਰੀ ਬੁਲਾਰੇ ਵਿਧਾਇਕ ਰਾਘਵ ਚੱਢਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪ੍ਰਤੀ ਜਤਾਏ ਜਾ ਰਹੇ ਪ੍ਰੇਮ ਨੂੰ ਅਤਿ ਚਿੰਤਾਜਨਕ ਦੱਸਿਆ ਹੈ। ਚੱਢਾ ਦੇ ਅਨੁਸਾਰ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਦੇ ਪ੍ਰਤੀ ਇਹ ਪ੍ਰੇਮ ਦੇਸ਼ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਨਾਕ ਹੈ ।

    ਸ਼ਨਿੱਚਰਵਾਰ ਨੂੰ ਪਾਰਟੀ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਹੱਦੀ ਪ੍ਰਦੇਸ਼ ਹੈ ਅਤੇ ਬੀਐਸਐਫ ਸਮੇਤ ਪੰਜਾਬ ਪੁਲਿਸ ਸਰਹੱਦ ਪਾਰ ਪਾਕਿਸਤਾਨ ਤੋਂ ਭੇਜੇ ਜਾਣ ਵਾਲੇ ਡਰੋਨ, ਟਿਫ਼ਨ ਬੰਬ ਅਤੇ ਨਸ਼ਾ ਸਮੇਂ-ਸਮੇਂ ‘ਤੇ ਫੜਦੀ ਰਹੀ ਹੈ। ਅਜਿਹੇ ਦੌਰ ਵਿੱਚ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦਾ ਇਮਰਾਨ ਖ਼ਾਨ ਦੇ ਪ੍ਰਤੀ ਪਿਆਰ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਪ੍ਰਦੇਸ਼ ਦੀ ਕਮਾਨ ਸੰਭਾਲਣ ਵਾਲੇ ਵੱਖ-ਵੱਖ ਡੀਜੀਪੀ ਇਹ ਕਹਿੰਦੇ ਰਹੇ ਹਨ ਕਿ ਸਰਹੱਦ ਪਾਰ ਪਾਕਿਸਤਾਨ ਤੋਂ ਕਿੰਨੇ ਕਿੱਲੋਗਰਾਮ ਨਸ਼ਾ ਆ ਰਿਹਾ ਹੈ, ਕਿੰਨੇ ਹਥਿਆਰ ਆ ਰਹੇ ਹਨ , ਕਿੰਨੇ ਡਰੋਨ ਅਤੇ ਕਿੰਨੇ ਟਿਫ਼ਨ ਬੰਬ ਪੰਜਾਬ ਦੇ ਰਸਤੇ ਲਿਆਏ ਜਾ ਰਹੇ ਹਨ, ਅਜਿਹੇ ਹਲਾਤਾਂ ਵਿੱਚ ਸੱਤਾਧਾਰੀ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਲਈ ਪ੍ਰੇਮ ਚਿੰਤਾਜਨਕ ਹੈ । ਜੋ ਬਿਆਨ ਸਾਹਮਣੇ ਆਇਆ ਹੈ ਉਹ ਕਾਂਗਰਸ ਦੇ ਕਿਸੇ ਮਾਮੂਲੀ ਕਰਮਚਾਰੀ ਜਾਂ ਕਿਸੇ ਬਾਹਰੀ ਪ੍ਰਦੇਸ਼ ਦੇ ਕਰਮਚਾਰੀ ਨੇ ਨਹੀਂ ਦਿੱਤਾ ਹੈ , ਸਗੋਂ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਦਿੱਤਾ ਹੈ , ਜੋ ਸਵਾਲ ਖੜੇ ਕਰਦਾ ਹੈ ।

    ਰਾਘਵ ਚੱਢਾ ਨੇ ਕਿਹਾ ਕਿ ਸੱਤਾਧਾਰੀ ਨੇਤਾ ਬਾਰਡਰ ਖੋਲਣ ਦੀ ਗੱਲ ਕਰਦੇ ਹਨ, ਰੇਟ ਲਈ ਬਾਰਡਰ ਖੋਲਣ ਦੀ ਗੱਲ ਅਸੀ ਸਾਰੇ ਕਰਦੇ ਆਏ ਹਨ । ਲੇਕਿਨ ਅੱਜ ਹਾਲਾਤ ਕੀ ਹੈ ? ਜੇਕਰ ਅੱਜ ਬਾਰਡਰ ਖੋਲਿਆ ਜਾਂਦਾ ਹੈ ਤਾਂ ਪਾਕਿਸਤਾਨ ਵੱਲੋਂ ਚਾਰ ਗੁਣਾ ਨਸ਼ਾ , ਚਾਰ ਗੁਣਾ ਅੱਤਵਾਦ ਅਤੇ ਚਾਰ ਗੁਣਾ ਹਥਿਆਰ ਪੰਜਾਬ ਦੇ ਰਸਤੇ ਭਾਰਤ ਭੇਜੇ ਜਾਣਗੇ । ਅਜਿਹੇ ਸੰਵੇਦਨਸ਼ੀਲ ਸੂਬੇ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਨੂੰ ਅਜਿਹੀਆਂ ਗੱਲਾਂ / ਬਿਆਨ ਸ਼ੋਭਾ ਨਹੀਂ ਦਿੰਦੀ, ਆਮ ਆਦਮੀ ਪਾਰਟੀ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ ।
    ਰਾਘਵ ਚੱਢਾ ਨੇ ਕਿਹਾ ਕਿ ਸਿੱਧੂ ਦਾ ਜੋ ਪਾਕਿਸਤਾਨ ਪ੍ਰੇਮ ਹੈ, ਇਹ ਅੰਦਰੂਨੀ ਸੁਰੱਖਿਆ ਲਈ ਬਹੁਤ ਬਹੁਤ ਥਰੇਟ ( ਧਮਕੀ ) ਬਣ ਚੁੱਕਿਆ ਹੈ । ਪੰਜਾਬ ਦੇ ਵੱਖ-ਵੱਖ ਡੀਜੀਪੀ ਵੀ ਸਮੇਂ- ਸਮੇਂ ਉੱਤੇ ਦੱਸਦੇ ਆਏ ਹਨ ਅਤੇ ਇਹ ਸਭ ਕੁੱਝ ਸਾਡੇ ਸਾਹਮਣੇ ਹੈ। ਅਜਿਹੇ ਸਮੇਂ ਵਿੱਚ ਸੱਤਾਧਾਰੀ ਕਾਂਗਰਸ ਵੱਲੋਂ ਪਾਕਿਸਤਾਨ ਨੂੰ ਗਲੇ ਲਗਾਉਣਾ ਅਫ਼ਸੋਸ ਜਨਕ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ