ਕਿਹਾ ਕੇਬਲ ਨੈਟਵਰਕ ’ਤੇ ਛੇਤੀ ਲਿਆ ਜਾਵੇਗਾ ਐਕਸ਼ਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਿਆਸ ਪਹੁੰਚੇ। ਇੱਥੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਛੇਤੀ ਹੀ ਕੇਬਲ ਮਾਫ਼ੀਆ ’ਤੇ ਸਿਕੰਜ਼ਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚ ਕੇਬਲ ਨੈਟਵਰਕ ’ਤੇ ਸਰਕਾਰ ਦਾ ਐਕਸ਼ਨ ਨਜ਼ਰ ਆਵੇਗਾ ਹਾਲਾਂਕਿ ਉਹ ਰੇਤ ਦੀ ਤਰ੍ਹਾਂ ਕੇਬਲ ਦੇ ਰੇਟ ਘਟਾਉਣਗੇ ਜਾਂ ਕੇਬਲ ਮਾਲਕਾਂ ’ਤੇ ਕਾਰਵਾਈ ਕਰਨਗੇ।
ਇਸ ਸਬੰਧੀ ਉਨ੍ਹਾਂ ਸਪੱਸ਼ਟ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਸੂਬੇ ’ਚ ਸਭ ਮਸਲੇ ਹੌਲੀ-ਹੌਲੀ ਹੱਲ ਕੀਤੇ ਜਾਣਗੇ ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਨੇ ਵਾਪਸ ਲਏ ਖੇਤੀ ਕਾਨੂੰਨਾਂ ਸਬੰਧੀ ਕਿਹਾ ਕਿ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਦੀ ਲੋੜ ਨਹੀਂ ਹੈ। ਇਸ ’ਚ ਕੁਝ ਵੀ ਅਜਿਹਾ ਨਹੀਂ ਹੋਇਆ ਹੈ ਉਲਟਾ ਬਹੁਤ ਦੇਰੀ ਕੀਤੀ ਗਈ ਇਸ ਦੇਰੀ ਨਾਲ 700 ਤੋਂ ਵੱਧ ਕਿਸਾਨਾਂ ਨੂੰ ਆਪਣੀ ਕੀਮਤੀ ਜਾਨ ਗੁਆਉਣੀ ਪਈ ਉਨ੍ਹਾਂ ਸੰਸਦ ਤੋਂ ਕਾਨੂੰਨ ਰੱਦ ਹੋਣ ਤੱਕ ਚੌਕਸ ਰਹਿਣ ਦੀ ਲੋੜ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ