ਹਾਰਦਿਕ ਪਾਂਡਿਆ ਨੇ ਘੜੀ ਜ਼ਬਤ ਕਰਨ ਦੀ ਗੱਲ ਤੋਂ ਕੀਤਾ ਇਨਕਾਰ
(ਏਜੰਸੀ) ਮੁੰਬਈ। ਦੁਬਈ ਤੋਂ ਪਰਤੇ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਮੰਗਲਵਾਰ ਨੂੰ ਮੁੰਬਈ ਸਰਹੱਦੀ ਟੈਕਸ ਵਿਭਾਗ ਵੱਲੋਂ ਬੇਸ਼ਕੀਮਤੀ ਘੜੀਆਂ ਨੂੰ ਜ਼ਬਤ ਕਰਨ ਦੀ ਗੱਲ ਨੂੰ ਰੱਦ ਕੀਤਾ ਤੇ ਕਿਹਾ ਕਿ ਉਹ ਦੁਬਈ ਤੋਂ ਲਿਆਂਦੇ ਗਏ ਸਮਾਨ ਦੀ ਜਾਂਚ ਲਈ ਕਾਊਂਟਰ ’ਤੇ ਗਏ ਤੇ ਹਵਾਈ ਅੱਡੇ ’ਤੇ ਸਰਹੱਦੀ ਟੈਕਸ ਕਾਊਂਟਰ ’ਤੇ ਸਰਹੱਦੀ ਟੈਕਸ ਦਾ ਭੁਗਤਾਨ ਵੀ ਕੀਤਾ। ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਗਏ ਇੱਕ ਬਿਆਨ ’ਚ ਪਾਂਡਿਆ ਨੇ ਕਿਹਾ ਕਿ ਘੜੀਆਂ ਦੀ ਕੀਮਤ ਡੇਢ ਕਰੋੜ ਰੁਪਏ ਹੈ ਨਾ ਕਿ ਪੰਜ ਕਰੋੜ ਰੁਪਏ ਜਦੋਂਕਿ ਸੋਸ਼ਲ ਮੀਡੀਆ ’ਤੇ ਇਨ੍ਹਾਂ ਘੜੀਆਂ ਦੀ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰਤੀ ਆਲਰਾਊਂਡਰ ਪਾਂਡਿਆ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ’ਤੇ ਸਰਹੱਦੀ ਟੈਕਸ ਨੂੰ ਦਿੱਤੀ ਗਈ ਜਾਣਕਾਰੀ ਨੂੰ ਸੋਸ਼ਲ ਮੀਡੀਆ ’ਤੇ ਗਲਤ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ।
ਪੰਜ ਕਰੋੜ ਰੁਪਏ ਦੀਆਂ ਦੋ ਘੜੀਆਂ ਨੂੰ ਐਤਵਾਰ ਨੂੰ ਜ਼ਬਤ ਕੀਤਾ ਸੀ
ਹਰਦਿਕ ਪਾਂਡਿਆ ਨੇ ਕਿਹਾ ਕਿ ਉਹ 15 ਨਵੰਬਰ ਦੀ ਸਵੇਰ ਦੁਬਈ ਤੋਂ ਮੁੰਬਈ ਹਵਾਈ ਅੱਡੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਸਰਹੱਦੀ ਟੈਕਸ ਕਾਊਂਟਰ ’ਤੇ ਆਪਣੇ ਸਮਾਨ ਦੀ ਸਹੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਉੱਥੋਂ ਸਰਹੱਦੀ ਟੈਕਸ ਦਾ ਭੁਗਤਾਨ ਵੀ ਕੀਤਾ। ਪਾਂਡਿਆ ਨੇ ਕਿਹਾ ਕਿ ਮੈਂ ਆਪਣੀ ਮਰੀਜ਼ ਨਾਲ ਦੁਬਈ ਤੋਂ ਲਿਆਂਦੇ ਗਏ ਸਮਾਨਾਂ ਦੀ ਜਾਣਕਾਰੀ ਦਿੱਤੀ ਜੋ ਉੱਥੇ ਕਾਨੂੰਨੀ ਤੌਰ ’ਤੇ ਖਰੀਦਿਆ ਸੀ।
ਸਮਾਨ ਦਾ ਜਿੰਨਾ ਵੀ ਸਰਹੱਦੀ ਟੈਕਸ ਹੋਇਆ ਮੈਂ ਭੁਗਤਾਨ ਕੀਤਾ। ਮੇਰੇ ਖਿਲਾਫ਼ ਕਿਸੇ ਵੀ ਤਰ੍ਹਾ ਦੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਉਨ੍ਹਾਂ ਦੱਸਿਆ ਕਿ ਸਰਹੱਦੀ ਟੈਕਸ ਵਿਭਾਗ ਨੇ ਉਨ੍ਹਾਂ ਤੋਂ ਖਰੀਦੇ ਗਏ ਸਮਾਨ ਦੇ ਦਸਤਾਵੇਜ਼ ਮੰਗੇ ਜੋ ਉਨ੍ਹਾਂ ਜਮ੍ਹਾਂ ਕਰਵਾ ਦਿੱਤੇ ਹਨ ਉਹ ਹਾਲੇ ਟੈਸਸ ਦਾ ਮੁਲਾਂਕਣ ਕਰ ਰਹੇ ਹਨ, ਜਿਸ ਨੂੰ ਟੈਕਸ ਨਾ ਚੁਕਾਉਣ ਦੀ ਮੈਂ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ। ਮੁੰਬਈ ਸਰਹੱਦ ਟੈਕਸ ਵਿਭਾਗ ਨੇ ਕਿਹਾ, ਸਰਹੱਦ ਟੈਕਸ ਵਿਭਾਗ ਨੈ ਦੁਬਈ ਤੋਂ ਪਰਤ ਰਹੇ ਿਕਟਰ ਹਾਰਦਿਕ ਪਾਂਡਿਆ ਦੇ ਪੰਜ ਕਰੋੜ ਰੁਪਏ ਦੀਆਂ ਦੋ ਘੜੀਆਂ ਨੂੰ ਐਤਵਾਰ ਨੂੰ ਜ਼ਬਤ ਕੀਤਾ ਸੀ। ਿਕਟਰ ਕੋਲੋਂ ਘੜੀਆਂ ਨੂੰ ਖਰੀਦਣ ਦੀ ਰਸੀਦ ਨਹੀਂ ਸੀ। ਟੀ-20 ਵਿਸ਼ਵ ਕੱਪ ’ਚ ਭਾਰਤ ਦੇ ਸੈਮੀਫਾਈਨਲ ’ਚ ਨਾ ਪਹੁੰਚਣ ਤੋਂ ਬਾਅਦ ਹਾਰਦਿਕ ਪਾਂਡਿਆ ਦੁਬਈ ਤੋਂ ਵਾਪਸ ਪਰਤ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ