ਭਾਰਤੀ ਲਈ ਮਮਤਾ ਦੀ ਮਿਸਾਲ
ਆਧੁਨਿਕ ਯੁੱਗ ਦੀ ਦੌੜ ਭੱਜ ਦੇ ਬਾਵਜੂਦ ਪੱਛਮੀ ਸੰਸਕ੍ਰਿਤੀ ਦੇ ਲੋਕ ਮਨੁੱਖੀ ਕਦਰਾਂ ਕੀਮਤਾਂ ਨੂੰ ਜਿਸ ਤਰ੍ਹਾਂ ਅਪਣਾ ਰਹੇ ਹਨ ਉਹ ਏਸ਼ੀਆਈ ਮੁਲਕਾ ਖਾਸ ਕਰ ਭਾਰਤੀਆਂ ਲਈ ਜਾਗਣ ਦਾ ਸੁਨੇਹਾ ਹੈ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦੇਸ਼ਵਾਸੀਆਂ ਲਈ ਫੇਸਬੁੱਕ ਲਾਈਵ ਵਿਚਾਲੇ ਛੱਡ ਕੇ ਆਪਣੀ ਤਿੰਨ ਸਾਲਾਂ ਦੀ ਰੋ ਰਹੀ ਬੱਚੀ ਨੂੰ ਸੰਭਾਲਿਆ ਤੇ ਉਸ ਨੂੰ ਚੁੱਪ ਕਰਵਾਇਆ ਲਾਈਵ ਤੋਂ ਹਟਣ ਲਈ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਤੋਂ ਮੁਆਫ਼ੀ ਵੀ ਮੰਗੀ ਦੂਜੇ ਪਾਸੇ ਸਾਡੇ ਮੁਲਕ ਅੰਦਰ ਆਧੁਨਿਕਤਾ ਦਾ ਅਜਿਹਾ ਦੌਰ ਹੈ ਕਿ ਵਟਸਐਪ ਵੇਖਣ ’ਚ ਰੁਝੀਆਂ ਮਾਵਾਂ ਨੂੰ ਬੱਚੇ ਨਜ਼ਰ ਨਹੀਂ ਆਉਂਦੇ ਜਾਂ ਉਹ ਬੱਚੇ ਨੂੰ ਆਪਣੇ ਮਨੋਰੰਜਨ ’ਚ ਭੰਗ ਪਾਉਂਦਾ ਵੇਖ ਕੇ ਚੁੱਪ ਕਰਾਉਣ ਦੀ ਬਜਾਇ ਇੱਕ ਥੱਪੜ ਜੜ ਦਿੰਦੀਆਂ ਹਨ
ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਦਾ ਵਿਹਾਰ ਜਿੱਥੇ ਮਮਤਾ ਭਰਿਆ ਹੈ ਉਥੇ ਮਾਂ ਦੇ ਬੱਚੇ ਪ੍ਰਤੀ ਫਰਜ਼ਾਂ ਨੂੰ ਵੀ ਉਜਾਗਰ ਕਰਦਾ ਹੈ ਇੱਕ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਹ ਮਾਂ ਵੀ ਹੈ ਭਾਵੇਂ ਮੁਲਕ ਦੀ ਜਿੰਮੇਵਾਰੀ ਸਾਹਮਣੇ ਪਰਿਵਾਰਕ ਚੀਜਾਂ ਛੋਟੀਆਂ ਹੁੰਦੀਆਂ ਹਨ ਪਰ ਮਨੁੱਖੀ ਰਿਸ਼ਤਿਆਂ ਤੇ ਇਨਸਾਨੀ ਫਰਜ਼ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਜਿੱਥੋਂ ਤੱਕ ਸਾਡੇ ਮੁਲਕ ਦੇ ਮਾਪਿਆਂ ਤੇ ਬੱਚਿਆਂ ਦੇ ਰਿਸ਼ਤੇ ਦਾ ਸਬੰਧ ਹੈ
ਸਾਡੀ ਸੰਸਕ੍ਰਿਤੀ ਬੜੀ ਮਹਾਨ ਸੀ ਮਾਂ ਬੱਚੇ ਲਈ ਗਿੱਲੀ ਥਾਂ ’ਤੇ ਸੌਂਦੀ ਸੀ ਤੇ ਬੱਚੇ ਨੂੰ ਸੁਕੀ ਥਾਂ ’ਤੇ ਪਾਉਂਦੀ ਸੀ ਮਾਂ ਦਾ ਧਿਆਨ ਹਮੇਸ਼ਾਂ ਆਪਣੇ ਬੱਚੇ ’ਚ ਲੱਗਾ ਰਹਿੰਦਾ ਹੈ ਪਰ ਅਖੌਤੀ ਆਧੁਨਿਕਤਾ ਦੀ ਹਨ੍ਹੇਰੀ ’ਚ ਹੁਣ ਮਾਪੇ ਵੀ ਆਪਣੀਆਂ ਭਾਵਨਾਵਾਂ ਤੋਂ ਕੋਰੇ ਹੋ ਕੇ ਸਿਰਫ਼ ਆਪਣੇ ਤੱਕ ਸੀਮਿਤ ਹੁੰਦੇ ਜਾ ਰਹੇ ਹਨ ਅੱਜ ਕੱਲ੍ਹ ਬੱਚਿਆਂ ਦੀ ਸਾਂਭ ਸੰਭਾਲ ਨੂੰ ਬੋਝ ਸਮਝ ਕੇ ਔਰਤਾਂ ਆਪਣੇ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਕਰੱਚ ਭੇਜਣ ਜਾਂ ਸਿਰਫ਼ ਨੌਕਰਾਣੀਆਂ ਸਹਾਰੇ ਛੱਡਣ ਦਾ ਰਸਤਾ ਅਪਣਾ ਰਹੀਆਂ ਹਨ ਮਾਪਿਆਂ ਅਤੇ ਬੱਚਿਆਂ ਵਿਚਕਾਰ ਵਧ ਰਹੀ ਦੂਰੀ ਨਾਲ ਨਾ ਸਿਰਫ਼ ਬੱਚਿਆਂ ਦਾ ਪਾਲਣ ਪੋਸ਼ਣ ’ਚ ਕਮੀਆਂ ਆ ਰਹੀਆਂ ਹਨ ਸਗੋਂ ਨਵੀਂ ਪੀੜ੍ਹੀ ਸੰਸਕਾਰਾਂ ਤੋਂ ਵੀ ਵਿਰਵੀ ਹੋ ਰਹੀ ਹੈ
ਪਹਿਲਾਂ ਬੱਚੇ ਨੂੰ ਦਾਦੇ-ਦਾਦੀ ਦਾ ਲਾਡ ਪਿਆਰ ਤੇ ਕਹਾਣੀਆਂ ਦੇ ਰੂਪ ’ਚ ਸੰਸਕਾਰ ਮਿਲਦੇ ਹਨ ਸਮੇਂ ਦੀ ਤਬਦੀਲੀ ਨਾਲ ਬੱਚੇ ਦਾ ਦਾਦਾ ਦਾਦੀ ਨਾਲੋਂ ਸੰਪਰਕ ਟੁੱਟ ਗਿਆ ਤੇ ਹੁਣ ਮਾਂ ਪਿਓ ਨਾਲੋਂ ਟੁੱਟਦਾ ਜਾ ਰਿਹਾ ਹੈ ਬੱਚਾ ਸੰਸਕਾਰਾਂ ਤੋਂ ਹੀਣ ਹੋਣ ਕਰਕੇ ਮਸ਼ੀਨੀ ਜ਼ਿੰਦਗੀ ਜਿਉਣ ਲੱਗਾ ਹੈ ਹੁਣ ਬੱਚੇ ਲਈ ਸਮਾਜ ਸ਼ਬਦ ਦਾ ਅਰਥ ਮਾਂ-ਪਿਓ , ਭੈਣ ਭਰਾ, ਦਾਦਾ -ਦਾਦਾ ਮਾਮਾ ਮਾਮੀ ਨਹੀਂ ਸਗੋਂ ਫੇਸਬੁੱਕ , ਵਟਸਐਪ ਤੇ ਇੰਸਟਾਗ੍ਰਾਮ ਹੈ
ਹਾਈਪ੍ਰੋਫ਼ਾਈਲ ਤਬਕੇ ਦੇ ਬੱਚਿਆਂ ਨੂੰ ਮਾਪਿਆਂ ਨਾਲ ਮਿਲਣ ਲਈ ਅਪੁਆਇੰਟਮੈਂਟ ਲੈਣੀ ਪੈਂਦੀ ਹੈ ਮਾਂ ਤੇ ਬੱਚੇ ਵਿਚਕਾਰ ਹੁਣ ਨਿੱਜੀ ਸਕੱਤਰ ਦਾ ਕੈਬਿਨ ਆ ਗਿਆ ਹੈ ਇਸ ਦਾ ਖਾਮਿਆਜਾ ਵੀ ਸਭ ਦੇ ਸਾਹਮਣੇ ਹਨ ਬਾਲੀਵੁੱਡ ’ਚ ਛੋਟੀ ਉਮਰੇ ਨਸ਼ੇਬਾਜੀ ਤੇ ਅਦਾਲਤਾਂ ਦੇ ਚੱਕਰ ਕੱਟਣ ਪਿੱਛੇ ਸਿਰਫ਼ ਬੱਚੇ ਹੀ ਕਸੂਰਵਾਰ ਨਹੀਂ ਸਗੋਂ ਮਾਪੇ ਵੀ ਬਰਾਬਰ ਦੇ ਜਿੰਮੇਵਾਰ ਹਨ ਜੇਕਰ ਸਹੀ ਅਰਥਾਂ ’ਚ ਕਹੀਏ ਤਾਂ ਅਜਿਹੇ ਬੱਚੇ ਮੁਲਜ਼ਮ ਨਹੀਂ ਸਗੋਂ ਮਾਤਾ ਪਿਤਾ ਦੀ ਲਾਪਰਵਾਹੀ ਨਾਲ ਪੀੜਤ ਹਨ ਜਿਨ੍ਹਾਂ ਨੂੰ ਮਾਪਿਆਂ ਵੱਲੋਂ ਨਾ ਪੂਰਾ ਲਾਡ ਪਿਆਰ ਤੇ ਨਾ ਹੀ ਸੁਚੱਜਾ ਜੀਵਨ ਜਿਉਣ ਲਈ ਸੰਸਕਾਰ ਮਿਲੇ ਭਾਰਤ ਦੀ ਨਵੀਂ ਪੀੜ੍ਹੀ ਦਾ ਕਲਿਆਣ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਣ ’ਚ ਹੈ ਤੇ ਇਸ ਨੂੰ ਅਪਣਾਉਣ ’ਚ ਸ਼ਰਮ ਨਹੀਂ ਸਗੋਂ ਮਾਣ ਹੋਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ