ਫਾਇਰ ਬਿ੍ਰਗੇਡ ਅਮਲੇ ਨੇ ਮੌਕੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ
(ਮਨੋਜ) ਮਲੋਟ। ਬੀਤੀ ਰਾਤ ਲਗਭਗ 12:30 ਵਜੇ ਪਿੰਡ ਈਨਾ ਖੇੜਾ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਮਲੋਟ ਦੇ ਅਮਲੇ ਨੇ ਮੌਕੇ ’ਤੇ ਪਹੁੰਚ ਕੇ ਕੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾ ਲਿਆ ਅਤੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ।
ਫਾਇਰ ਅਫ਼ਸਰ ਮਲੋਟ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪਿੰਡ ਝੋਰੜ ਨਿਵਾਸੀ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਪਿੰਡ ਈਨਾ ਖੇੜਾ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਜਿਉਂ ਹੀ ਉਨਾਂ ਨੂੰ ਮਿਲੀ ਤਾਂ ਉਹ ਫਾਇਰ ਸਟਾਫ਼ ਸੁਖਚੈਨ ਸਿੰਘ, ਹਰਚਰਨ ਸਿੰਘ, ਮਨਜੋਧਨ ਸਿੰਘ, ਭੁਪਿੰਦਰ ਸਿੰਘ ਨਾਲ ਮੌਕੇ ਤੇ ਪਹੰੁਚੇ ਤਾਂ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ-ੳੁੱਚੀਆਂ ਸਨ ਤਾਂ ਬਹੁਤ ਹੀ ਜਲਦੀ ਅੱਗ ਤੇ ਕਾਬੂ ਪਾਇਆ ਗਿਆ। ਉਨਾਂ ਦੱਸਿਆ ਕਿ ਅੱਗ ਜਿਆਦਾ ਲੱਗਣ ਕਾਰਣ ਟਰਾਲੀ ਦੇ ਦੋ ਟਾਇਰ ਸੜ ਗਏ ਜਦਕਿ ਟਰੈਕਟਰ ਨੂੰ ਸਹੀ ਸਲਾਮਤ ਬਚਾ ਲਿਆ ਗਿਆ। ਇਸ ਤੋਂ ਇਲਾਵਾ ਨੇੜੇ ਖੜੇ ਹੋਰ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲਿਆਂ ਨੂੰ ਬਚਾ ਲਿਆ ਗਿਆ। ਜ਼ਿਕਰਯੋਗ ਹੈ ਕਿ ਟਰੈਕਟਰ ਟਰਾਲੇ ਸੜਣ ਦੀ ਇਹ 10 ਦਿਨਾਂ ਵਿੱਚ ਇਸੇ ਜਗਾ ਤੇ ਦੂਸਰੀ ਘਟਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ