ਵਿਧਾਨਸਭਾ ਸੈਸ਼ਨ ਸ਼ੁਰੂ, ਅਕਾਲੀ ਦਲ ਤੇ ਆਪ ਵਲੋਂ ਹੰਗਾਮਾ

Monsoon Session

ਵਿਧਾਨਸਭਾ ਸੈਸ਼ਨ ਸ਼ੁਰੂ

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਵਿਧਾਨਕਾਰ ਸਦਨ ਵਿੱਚ ਕਾਲੇ ਕੱਪੜੇ ਪਾ ਕੇ ਪੁੱਜੇ। ਸੈਸ਼ਨ ਵਧਾਉਣ ਨੂੰ ਲੈ ਕੇ ਸਦਨ ਵਿਚ ਵਿਰੋਧੀ ਧਿਰ ਆਪ ਤੇ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਅਕ‍ਾਲੀ ਦਲ ਵੱਲੋਂ ਸਦਨ ਵਿਚ ਨਾਅਰੇਬਾਜ਼ੀ ਵੀ ਕੀੇਤੀ ਜਾ ਰਹੀ ਹੈ। ਆਪ ਤੇ ਅਕਾਲੀ ਦਲ ਦੇ ਵਿਧਾਨਕਾਰਾਂ ਵੱਲੋਂ ਵੈੱਲ *ਚ ਜਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਅਕਾਲੀ ਦਲ ਤੇ ਆਪ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਹੈ।

ਬੀਐਸਐਫ ਦਾ ਦਾਇਰਾ ਵਧਾਉਣ ਖਿਲਾਫ਼ ਮਤਾ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬੀਜੇਪੀ ਦੇ ਦੋ ਲੀਡਰ ਬਾਹਰ ਰਹੇ। ਰੰਧਾਵਾ ਨੇ ਕਿਹਾ ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮੱਰਥ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ ਉਪਰ ਪੰਜਾਬ ਸਰਕਾਰ ਇਕੱਲਾ ਲੜਾਈ ਲੜਨਾ ਨਹੀਂ ਚਾਹੁੰਦੀ ਇਹ ਸਮੁੱਚੇ ਪੰਜਾਬ ਦੀ ਲੜਾਈ ਹੈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।

  • ਡੀਏਪੀ ਖਾਦ ਦੀ ਬੋਰੀਆਂ ਲੈ ਕੇ ਅੰਦਰ ਆਏ ਆਪ ਦੇ ਵਿਧਾਇਕ
  • ਅਕਾਲੀ ਦਲ ਵਲੋਂ ਵਿਧਾਨਸਭਾ ਚ ਹੰਗਾਮਾ
  • ਅਕਾਲੀ ਦਲ ਅਤੇ ਆਪ ਵਿਧਾਇਕਾਂ ਵਲੋਂ ਹੰਗਾਮਾ
  • ਵਿਧਾਨਸਭਾ ਦੀ ਵੈਲ ਚ ਆਏ ਦੋਹਾ ਪਾਰਟੀ ਦੇ ਵਿਧਾਇਕ
  • ਅਕਾਲੀ ਦਲ ਦੇ ਵਿਧਾਇਕਾਂ ਵਲੋਂ ਵਾਕ ਆਊਟ
  • ਅਕਾਲੀ ਦਲ ਦੇ ਵਿਧਾਇਕਾਂ ਵਲੋਂ ਵਾਕ ਆਊਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ