ਰੂਬੀ ਕਾਂਗਰਸ ਪਾਰਟੀ ਚ ਸ਼ਾਮਿਲ

ਰੂਬੀ ਕਾਂਗਰਸ ਪਾਰਟੀ ਚ ਸ਼ਾਮਿਲ

ਚੰਡੀਗੜ੍ਹ। ਬੀਬੀ ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਰੁਪਿੰਦਰ ਕੌਰ ਰੂਬੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕਾਂਗਰਸ ’ਚ ਸ਼ਾਮਲ ਹੋਏ। ਰੂਬੀ ਨੇ ਕਿਹਾ ਕਿ ਜਿਵੇਂ ਪੰਜਾਬ ’ਚ ਮੁੱਖ ਮੰਤਰੀ ਚੰਨੀ ਕੰਮ ਕਰ ਰਹੇ ਹਨ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਕਾਂਗਰਸ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਔਰਤਾਂ ਨੂੰ ਰਿਸਪੈਕਟ ਦਿੱਤੀ ਜਾ ਰਹੀ ਹੈ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਟਵੀਟਰ ’ਤੇ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਕੇ ਕਿਹਾ ਕਿ ਮੈਂ ਤੁਹਾਡੀ ਪਾਰਟੀ ਛੱਡ ਰਹੀ ਹਾਂ ਇਸ ’ਚ ਉਨ੍ਹਾਂ ਸਾਂਸਦ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਰੂਬੀ ਨੇ ਮੰਗਲਵਾਰ ਅਸਤੀਫ਼ਾ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ, ਨਵਜੋਤ ਸਿੱਘੂ ਤੇ ਕਾਂਗਰਸ ਇੰਚਾਰਜ਼ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ

ਰੁਪਿੰਦਰ ਰੂਬੀ ਚੰਡੀਗੜ੍ਹ ਵਿਖੇ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ’ਚ ਸ਼ਾਮਲ ਹੋਈ ਇਸ ਦੌਰਾਨ ਰੂਬੀ ਨੇ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਜਰੀਵਾਲ ਨੂੰ ਵੇਖ ਕੇ ਲੱਗਿਆ ਸੀ ਕਿ ਉਹ ਚੰਗੇ ਹਨ ਪਰ ਜਦੋਂ ਪਾਰਟੀ ’ਚ ਸ਼ਾਮਲ ਹੋਈ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ’ਚ ਫਰਕ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕਰ ਰਹੀ ਹੈ

  • ਆਮ ਘਰ ਦੀ ਲੜਕੀ ਹਾਂ, ਪੀਐੱਚਡੀ ਕਰ ਰਹੀ ਹਾਂ।
  • ਕੇਜਰੀਵਾਲ ਨੂੰ ਦੇਖ ਕੇ ਲੱਗਿਆ ਸੀ ਉਹ ਚੰਗੇ ਹਨ
  • ਪਰ ਜਦੋ ਸ਼ਾਮਿਲ ਹੋਈ ਤਾਂ ਪਤਾ ਲਗਾ ਕਹਿਣੀ ਅਤੇ ਕਰਨੀ ਚ ਫਰਕ
  • ਆਮ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਹੈ
  • ਆਮ ਆਦਮੀ ਪਾਰਟੀ ਦੇ ਵਿਚਾਰਧਾਰਾ ਆਮ ਆਦਮੀ ਵਾਲੀ ਨਹੀਂ
  • ਜਿਵੇਂ ਚਰਨਜੀਤ ਚੰਨੀ ਕੰਮ ਕਰ ਰਹੇ ਹਨ,, ਅਸਲ ਚ ਆਮ ਆਦਮੀ ਦਾ ਕੰਮ ਕਾਂਗਰਸ ਕਰ ਰਹੀ ਹੈ।
  • ਕਾਂਗਰਸ ਚ ਔਰਤਾਂ ਨੂੰ ਰਿਸਪੈਕਟ ਦਿੱਤੀ ਜਾ ਰਹੀ ਹੈ
  • ਜਲਦ ਹੀ ਵਿਧਾਨਸਭਾ ਚੋ ਅਸਤੀਫਾ ਦੇ ਦੇ ਦਵਾਂਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ