ਲਗਾਤਾਰ ਧਮਕੀਆਂ ਦਿੰਦੇ ਆ ਰਹੇ ਹਨ ਨਵਜੋਤ ਸਿੱਧੂ, ਸੋੋਮਵਾਰ ਨੂੰ ਮੁੜ ਤੋਂ ਕੀਤਾ ਮੁੱਖ ਮੰਤਰੀ ’ਤੇ ਹਮਲਾ

ਸੋੋਮਵਾਰ ਨੂੰ ਮੁੜ ਤੋਂ ਕੀਤਾ ਮੁੱਖ ਮੰਤਰੀ ’ਤੇ ਹਮਲਾ

(ਅਸ਼ਵਨੀ ਚਾਵਲਾ) ਚੰਡੀਗੜ। ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਸ਼ਬਦਾਂ ਦੀ ਮਰਿਆਦਾ ਵੀ ਭੁੱਲਦੇ ਹੋਏ ਇਹ ਤੱਕ ਦੋਸ਼ ਲਗਾ ਦਿੱਤਾ ਕਿ ਰਾਜਨੀਤੀ ਵਿੱਚ ਫੈਸਲਾ ਲੈਣ ਦੀ ਸਵੈ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਪਰ ਇਨਾਂ ਦੀ ਕੋਈ ਇੱਛਾ ਸ਼ਕਤੀ ਹੀ ਨਹੀਂ ਹੈ, ਜਿਸ ਕਾਰਨ ਹੀ ਫੈਸਲੇ ਨਹੀਂ ਹੋ ਰਹੇ। ਕੁਝ ਦੇਰ ਬਾਅਦ ਨਵਜੋਤ ਸਿੱਧੂ ਨੇ ਆਪਣੇ ਸ਼ਬਦਾਂ ਨੂੰ ਬਦਲਦੇ ਹੋਏ ਕਿਹਾ ਕਿ ਉਹ ਪਿਛਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਰਹੇ ਹਨ। ਕਿਉਂਕਿ ਅਮਰਿੰਦਰ ਸਿੰਘ ਦੇ ਸਮੇਂ ਦੌਰਾਨ ਵੀ ਕੁਝ ਨਹੀਂ ਹੋਇਆ ਹੈ।
ਨਵਜੋਤ ਸਿੱਧੂ ਨੇ ਇਥੇ ਹੀ ਖ਼ੁਦ ਸ਼ਕਤੀਆਂ ਦੇਣ ਦਾ ਇਸ਼ਾਰਾ ਵੀ ਕੀਤਾ ਅਤੇ ਕਿਹਾ ਕਿ ਉਨਾਂ ਕੋਲ ਕਿਸੇ ਵੀ ਤਰਾਂ ਦਾ ਪ੍ਰਸ਼ਾਸਨਿਕ ਫੈਸਲਾ ਲੈਣ ਦੀ ਪਾਵਰ ਹੀ ਨਹੀਂ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਬਲੈਕੈਂਟ ਜ਼ਮਾਨਤ ਮਿਲੀ ਹੋਈ ਹੈ ਪਰ ਉਸ ਜ਼ਮਾਨਤ ਨੂੰ ਸੁਪਰੀਮ ਕੋਰਟ ਤੋਂ ਖਤਮ ਕਰਵਾਉਣ ਲਈ ਕੋਈ ਐਸ.ਐਲ.ਪੀ. ਹੀ ਨਹੀਂ ਪਾਈ ਗਈ ਹੈ। ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਜਿਹੜੇ ਲੋਕ ਇਸ ਮਾਮਲੇ ਵਿੱਚ ਪੈਰਵੀ ਕਰਦੇ ਆਏ ਹਨ, ਉਨਾਂ ਦੇ ਹੱਥਾਂ ਵਿੱਚ ਅੱਜ ਏ.ਜੀ. ਦਫ਼ਤਰ ਹਨ ਪਰ ਉਨਾਂ ਵਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ