ਵਿਧਾਇਕ ਨਾਗਰਾ ਨੇ ਕਰਵਾਈ ਸੁਰੂਆਤ,ਪੰਚਾਇਤ ਦੇ ਉਪਰਾਲੇ ਦੀ ਹਰ ਪਾਸਿਓਂ ਸਲਾਘਾ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਪਿੰਡ ਚਨਾਰਥਲ ਖੁਰਦ ਦੀ ਪੰਚਾਇਤ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ ਬਜ਼ੁਰਗਾਂ, ਔਰਤਾਂ ਅਤੇ ਦਿਵਿਆਂਗਾਂ ਲਈ ਮੁਫਤ ਈ-ਰਿਕਸ਼ਾ ਸਹੂਲਤ ਦੀ ਸ਼ੁਰੂਆਤ ਕੀਤੀ ਹੈ ’ਤੇ ਪੰਚਾਇਤ ਦੇ ਇਸ ਉਪਰਾਲੇ ਦੀ ਚਹੁੰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਸੇਵਾ ਦੀ ਸੁਰੂਆਤ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਈ ਰਿਕਸਾ ਨੂੰ ਰਵਾਨਾ ਕਰਵਾ ਕੇ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗ੍ਰਾਮ ਪੰਚਾਇਤ ਪਿੰਡ ਚਨਾਰਥਲ ਖੁਰਦ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਪਹਿਲੀ ਪੰਚਾਇਤ ਹੈ ਜਿਸ ਨੇ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਈ-ਰਿਕਸ਼ਾ ਦੀ ਫ੍ਰੀ ਸੇਵਾ ਔਰਤਾਂ, ਬਜੁਰਗਾਂ ਤੇ ਦਿਵਿਆਂਗਾਂ ਲਈ ਬੈਂਕ, ਹਸਤਪਾਲ, ਸਬ-ਤਹਿਸੀਲ ਚਨਾਰਥਲ ਕਲਾਂ ਜਾਣ ਅਤੇ ਗਰੀਬ ਲੜਕੀਆਂ ਲਈ ਸਕੂਲ ਜਾਣ ਲਈ ਸ਼ੁਰੂ ਕੀਤੀ ਗਈ ਹੈ। ਪੰਚਾਇਤ ਦੇ ਇਸ ਉਪਰਾਲੇ ਨਾਲ ਬਜੁਰਗਾਂ, ਔਰਤਾਂ ਤੇ ਦਿਵਿਆਂਗਾਂ ਨੂੰ ਇਲਾਕੇ ਵਿਚਲੇ ਬੈਂਕਾਂ, ਹਸਪਤਾਲਾਂ ਸਮੇਤ ਵੱਖ-ਵੱਖ ਕੰਮਾਂ ਲਈ ਜਾਣ ਸਬੰਧੀ ਵੱਡੀ ਸਹੂਲਤ ਮਿਲੀ ਹੈ ਤੇ ਉਨ੍ਹਾਂ ਦੀਆਂ ਜਿੰਦਗੀਆਂ ਵਿਚਲੀਆਂ ਮੁਸ਼ਕਲਾ ਘੱਟ ਹੋਣਗੀਆਂ।
ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਸਰਪੰਚ ਗੁਰਬਾਜ ਸਿੰਘ ਰਾਜੂ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ,ਸਰਪੰਚ ਦਵਿੰਦਰ ਸਿੰਘ ਜੱਲ੍ਹਾ,ਹਰਦੀਪ ਸਿੰਘ ਵਜ਼ੀਰਾਬਾਦ,ਜਗਤਾਰ ਸਿੰਘ ਫੌਜੀ,ਗੁਰਜੀਤ ਸਿੰਘ ਬੌਬੀ,ਗੁਰਿੰਦਰ ਸਿੰਘ ਡਿੰਪੀ,ਗੁਰਪ੍ਰੀਤ ਸਿੰਘ,ਕੁਲਵਿੰਦਰ ਕੌਰ ਸਾਰੇ ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ