ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ

ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ

(ਸੁਧੀਰ ਅਰੋੜਾ) ਅਬੋਹਰ। ਥਾਣਾ ਖੂਈਆਂ ਸਰਵਰ ਦੇ ਇੰਚਾਰਜ ਅਮਰਿੰਦਰ ਸਿੰਘ, ਚੌਕੀ ਕੱਲਰ ਖੇੜਾ ਦੇ ਇੰਚਾਰਜ ਪ੍ਰਗਟ ਸਿੰਘ ਨੇ ਸਟੇਟ ਨਾਕਾ ਗੁਮਜਾਲ ਤੇ ਨਾਕਾਬੰਦੀ ਕਰ ਰੱਖੀ ਸੀ ਇੱਕ ਪਿਕਅਪ ਗੱਡੀ ਜਿਸ ਵਿੱਚ ਤੇਲ ਦੇ ਡਰਮ ਲੱਦੇ ਹੋਏ ਸਨ। ਜੋ ਪੰਜਾਬ ਤੋਂ ਤੇਲ ਲਿਜਾ ਕੇ ਰਾਜਸਥਾਨ ਵਿੱਚ ਵੇਚਣ ਦਾ ਕਾਰਜ ਕਰਦਾ ਸੀ, ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਹਿਚਾਣ ਸਤਨਰਾਇਣ ਪੁੱਤਰ ਕਿ੍ਰਸ਼ਣ ਲਾਲ ਵਾਸੀ ਰਿਡਮਲਸਰ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ ਮੁਲਜ਼ਮ ਖਿਲਾਫ਼ ਥਾਣਾ ਖੂਈਆਂ ਸਰਵਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ।ਮੁਲਜ਼ਮ ਨੂੰ ਜੱਜ ਅਰਜੁਨ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜ਼ੇਲ੍ਹ ਭੇਜਣ ਦੇ ਆਦੇਸ਼ ਪਾਸ ਹੋਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ