ਤਾਲਿਬਾਨ ਨੂੰ ਵੱਡਾ ਝਟਕਾ : ਮਾਰਿਆ ਗਿਆ ਤਾਲਿਬਾਨ ਦਾ ਟਾਪ ਕਮਾਂਡਰ ਮੌਲਵੀ ਮੁਖਲਿਸ
ਕਾਬੁਲ (ਏਜੰਸੀ)। ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਫੌਜੀ ਹਸਪਤਾਲ ‘ਤੇ ਮੰਗਲਵਾਰ ਨੂੰ ਹੋਏ ਹਮਲੇ ਵਿਚ ਤਾਲਿਬਾਨ ਦਾ ਇਕ ਪ੍ਰਮੁੱਖ ਸਹਿਯੋਗੀ ਮੌਲਵੀ ਹਮਦੁੱਲਾ ਮੁਖਲਿਸ ਵੀ ਮਾਰਿਆ ਗਿਆ ਸੀ। ਏਜੰਸੀ ਦੀਆਂ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਹੈ। ਮੁਖਲਿਸ ਕਾਬੁਲ ਮਿਲਟਰੀ ਕੋਰ ਦਾ ਆਗੂ ਸੀ। ਉਹ ਚੋਟੀ ਦੇ ਤਾਲਿਬਾਨ ਕਮਾਂਡਰਾਂ ਵਿੱਚੋਂ ਇੱਕ ਸੀ ਜੋ ਅਗਸਤ ਵਿੱਚ ਅਸ਼ਰਫ ਗਨੀ ਦੇ ਭੱਜਣ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਇਆ ਸੀ।
ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਮਿਲਟਰੀ ਹਸਪਤਾਲ ‘ਤੇ ਹੋਏ ਹਮਲੇ ‘ਚ 25 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮੰਗਲਵਾਰ ਦਾ ਹਮਲਾ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਹਮਲਿਆਂ ਦੀ ਲੜੀ ‘ਚ ਤਾਜ਼ਾ ਹਮਲਾ ਸੀ। ਇਹ ਹਮਲਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ ਜਿਸ ਨੇ ਹਸਪਤਾਲ ਦੇ ਗੇਟ ਦੇ ਬਾਹਰ ਆਪਣੇ ਆਪ ਨੂੰ ਉਡਾ ਲਿਆ। ਇਸ ਤੋਂ ਬਾਅਦ ਬੰਦੂਕਧਾਰੀ ਹਸਪਤਾਲ ਦੇ ਅੰਦਰ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਕੀ ਹੈ ਮਾਮਲਾ
ਹੱਕਾਨੀ ਨੈੱਟਵਰਕ ਅਤੇ ਪਾਕਿਸਤਾਨ ਦੇ ਕਰੀਬੀ ਸਬੰਧ ਰਹੇ ਹਨ। ਰਿਸ਼ਤਾ ਅਜਿਹਾ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਸਮੇਂ ਸਮੇਂ ‘ਤੇ ਇਸ ਨੈੱਟਵਰਕ ਦਾ ਸਹਾਰਾ ਲੈਂਦਾ ਰਿਹਾ ਹੈ। ਇਸ ਗWੱਪ ਦੀ ਸਥਾਪਨਾ ਜਲਾਲੂਦੀਨ ਹੱਕਾਨੀ ਨੇ ਕੀਤੀ ਸੀ। ਪਾਕਿਸਤਾਨ ਨੇ ਇਸ ਨੈੱਟਵਰਕ ਦੀ ਪੈਸੇ ਅਤੇ ਹਥਿਆਰਾਂ ਦੇ ਰੂਪ ‘ਚ ਕਾਫੀ ਮਦਦ ਕੀਤੀ ਹੈ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਕਾਰੀ ਸਈਅਦ ਖੋਤੀ ਨੇ ਧਮਾਕੇ ਤੋਂ ਬਾਅਦ ਇਨ੍ਹਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕਈ ਜਾਨੀ ਨੁਕਸਾਨ ਹੋਏ ਹਨ।
ਹਾਲਾਂਕਿ, ਉਸਨੇ ਹੋਰ ਵੇਰਵੇ ਨਹੀਂ ਦਿੱਤੇ। ਸਿਹਤ ਮੰਤਰਾਲੇ ਨੇ ਹਸਪਤਾਲਾਂ ਤੋਂ ਮਰਨ ਵਾਲਿਆਂ ਦੇ ਅੰਕੜੇ ਮਿਲਣ ਤੋਂ ਬਾਅਦ ਨਵੇਂ ਅੰਕੜੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਦਿਨ ‘ਚ ਮੀਡੀਆ ਨੇ ਦੱਸਿਆ ਸੀ ਕਿ ਧਮਾਕਿਆਂ ‘ਚ 15 ਲੋਕ ਮਾਰੇ ਗਏ ਸਨ ਅਤੇ 34 ਹੋਰ ਜ਼ਖਮੀ ਹੋ ਗਏ ਸਨ। ਪਰ ਸਮਾਚਾਰ ਏਜੰਸੀ ਏਐਫਪੀ ਨੇ ਦੱਸਿਆ ਕਿ ਹਮਲੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਤੋਂ ਵੱਧ ਜ਼ਖਮੀ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ