ਕਰੋੜਾਂ ਦੇ ਕੱਪੜੇ ਪਹਿਨਦੇ ਹਨ ਵਾਨਖੇੜੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਆਪਣੇ ਜਾਤੀ ਦਸਤਾਵੇਜ ਪੇਸ਼ ਕਰਨ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਖੀ ਨੂੰ ਮਿਲਣ ਤੋਂ ਬਾਅਦ ਐਨਸੀਬੀ ਦਫ਼ਤਰ ਪਹੁੰਚੇ। ਇੱਕ ਹਫ਼ਤੇ ਅੰਦਰ ਵਾਨਖੇੜੇ ਦੂਜੀ ਵਾਰ ਐਨਸੀਬੀ ਦਫ਼ਤਰ ਪਹੁੰਚੇ ।
ਇਸ ਤੋਂ ਪਹਿਲਾਂ ਉਹ ਰਿਸ਼ਵਤ ਦੇ ਦੋਸ਼ਾਂ ਦਰਮਿਆਨ 26 ਅਕਤੂਬਰ ਨੂੰ ਇੱਥੇ ਆਏ ਸਨ, ਜਿਸ ਤੋਂ ਬਾਅਦ ਉਪ ਡਾਇਰੈਕਟਰ ਗਿਆਨੇਸ਼ਵਰ ਸਿੰਘ ਦੀ ਅਗਵਾਈ ’ਚ ਪੰਜ ਮੈਂਬਰੀ ਟੀਮ ਨੇ 27 ਅਕਤੂਬਰ ਨੂੰ ਮੁੰਬਈ ਦਾ ਦੌਰਾ ਕੀਤਾ ਸੀ ਤੇ ਰਿਸ਼ਵਤ ਦੇ ਦਾਅਵੇ ਦੀ ਜਾਂਚ ਕੀਤੀ ਸੀ। ਉੱਥੇ ਹੀ ਨਵਾਬ ਮਲਿਕ ਨੇ ਕਿਹਾ, ਸਮੀਰ ਵਾਨਖੇੜੇ ਦੀ ਸ਼ਰਟ 70 ਹਜ਼ਾਰ ਰੁਪਏ ਤੱਕ ਦੀ ਕਿਉ ਹੁੰਦੀ ਹੈ ਕਿਸੇ ਵੀ ਅਧਿਕਾਰੀ ਦੀ ਸ਼ਰਟ 500 ਜਾਂ 1000 ਰੁਪਏ ਤੋਂ ਜ਼ਿਆਦ ਦੀ ਨਹੀਂ ਹੁੰਦੀ ਹੈ ਇੱਥੋਂ ਤੱਕ ਕਿ ਘੜੀ ਵੀ 50 ਲੱਖ ਰੁਪਏ ਤੱਕ ਦੀ ਹੁੰਦੀ ਹੈ।
ਇੱਕ ਹਫ਼ਤੇ ’ਚ ਦੂਜੀ ਵਾਰ ਐਨਸੀਬੀ ਦਫ਼ਤਰ ਪਹੁੰਚੇ ਸਮੀਰ ਵਾਨਖੇੜੇ
ਮੰਨਿਆ ਜਾ ਰਿਹਾ ਸੀ ਕਿ ਵਾਨਖੇੜੇ ਦਾ ਦੂਜੀ ਵਾਰ ਐਨਸੀਬੀ ਦਫ਼ਤਰ ਇਸ ਜਾਂਚ ਨਾਲ ਜੁੜਿਆ ਹੈ ਵਾਨਖੇੜੇ ਡਰੱਗ ਕਰੂਜ਼ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ, ਜਿਸ ’ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਅਰਬਾਜ਼ ਮਰਚੇਟ ਤੇ ਮੁਨਮੁਨ ਧਮੇਜਾ ਦੇ ਨਾਲ ਬੀਤੀ ਤਿੰਨ ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਸੀ। ਤਿੰਨੇ ਹਾਲੇ ਜ਼ਮਾਨਤ ’ਤੇ ਬਾਹਰ ਹਨ ਐਨਸੀਬੀ ਨੇ ਪਿਛਲੇ ਹਫ਼ਤੇ ਆਰੀਅਨ ਨੂੰ ਰਿਹਾਅ ਕਰਨ ਲਈ ਵਾਨਖੇੜੇ ਸਮੇਤ ਕੁਝ ਐਨਸੀਬੀ ਅਧਿਕਾਰੀਆਂ ਤੋਂ 25 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਨਾਲ ਸਬੰਧਿਤ ਇੱਕ ਗਵਾਹ ਵੱਲੋਂ ਕੀਤੇ ਗਏ ਦਾਅਵੇ ਦੀ ਜਾਂਚ ਕੀਤੀ ਸੀ।
ਦਾਮਾਦ ਦੇ ਚੱਲਦਿਆਂ ਦੋਸ਼ ਲਾਉਣ ਤੋਂ ਕੀਤਾ ਇਨਕਾਰ, ਕਿਹਾ, ਉਸ ਨੂੰ ਫਸਾਇਆ ਗਿਆ
ਨਵਾਬ ਮਲਿਕ ਨੇ ਆਪਣੇ ਦਾਮਾਦ ਦੇ ਬਚਾਅ ’ਚ ਦੋਸ਼ ਲਾਏ ਜਾਣ ਦੀਆਂ ਗੱਲਾਂ ਨੂੰ ਵੀ ਰੱਦ ਕਰ ਕੀਤਾ ਐਨਸੀਪੀ ਲੀਡਰ ਨੇ ਕਿਹਾ ਕਿ ਇਹ ਕਹਿਣਾ ਕਿ ਵਾਨਖੇੜੇ ’ਤੇ ਦਬਾਅ ਇਸ ਲਈ ਬਣਾ ਰਿਹਾ ਹਾਂ ਕਿ ਦਾਮਾਦ ਦਾ ਕੇਸ ਹਲਕਾ ਹੋ ਜਾਵੇ ਮੈਂ ਸਾਢੇ 8 ਮਹੀਨੇ ਤੱਕ ਇਸ ਮਾਮਲੇ ’ਚ ਕੁਝ ਨਹੀਂ ਕਿਹਾ ਪਰ ਕੋਰਟ ਨੇ 13 ਅਕਤੂਬਰ ਨੂੰ ਉਸ ਨੂੰ ਜਮਾਨਤ ਦਿੱਤੀ ਅਦਾਲਤ ਦੇ ਫੈਸਲੇ ਤੋਂ ਸਾਫ਼ ਹੈ ਕਿ ਉਸ ਨੂੰ ਫਸਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ