ਬਲਾਕ ਪਟਿਆਲਾ ਤੇ ਹਰਦਾਸਪੁਰ ਦੀ ਸਾਧ-ਸੰਗਤ ਨੇ ਗੁਰਦਿਆਂ ਦੇ ਮਰੀਜ਼ ਨੌਜਵਾਨ ਦੇ ਇਲਾਜ ’ਚ ਕੀਤੀ ਮੱਦਦ

Helped in the Treatment Sachkahoon

ਬਲਾਕ ਪਟਿਆਲਾ ਤੇ ਹਰਦਾਸਪੁਰ ਦੀ ਸਾਧ-ਸੰਗਤ ਨੇ ਗੁਰਦਿਆਂ ਦੇ ਮਰੀਜ਼ ਨੌਜਵਾਨ ਦੇ ਇਲਾਜ ’ਚ ਕੀਤੀ ਮੱਦਦ

ਉੱਕਤ ਨੌਜਵਾਨ ਰਜਿੰਦਰਾ ਹਸਪਤਾਲ ’ਚ ਚੱਲ ਰਿਹਾ ਹੈ ਇਲਾਜ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਪਟਿਆਲਾ ਅਤੇ ਹਰਦਾਸਪੁਰ ਦੀ ਸਾਧ-ਸੰਗਤ ਨੇ ਰਾਜਿੰਦਰਾ ਹਸਪਤਾਲ ’ਚ ਇਲਾਜ ਕਰਵਾ ਰਹੇ 17 ਸਾਲ ਦੇ ਨੌਜਵਾਨ ਦੀ ਆਰਥਿਕ ਸਹਾਇਤਾ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਨ ਸਿੰਘ ਪੁੱਤਰ ਸਵ: ਸਰਦਾਰਾ ਸਿੰਘ ਵਾਸੀ ਪਿੰਡ ਝੰਡੀ ਜ਼ਿਲ੍ਹਾ ਪਟਿਆਲਾ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਕਤ ਨੌਜਵਾਨ ਦੇ ਦੋਵੇਂ ਗੁਰਦੇ ਖਰਾਬ ਹਨ ਅਤੇ ਉਹ ਪਿਛਲੇ ਛੇ ਮਹੀਨਿਆਂ ਤੋਂ ਬੀਮਾਰ ਹੈ। ਉੱਕਤ ਨੌਜਵਾਨ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਦੇ ਹਾਲਾਤ ਵੀ ਕਮਜ਼ੋਰ ਹਨ।

ਇਸ ਲਈ ਉੱਕਤ ਨੌਜਵਾਨ ਨੇ ਬਲਾਕ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕੀਤਾ। ਜਿਸ ’ਤੇ ਜ਼ਿੰਮੇਵਾਰਾਂ ਨੇ ਸਾਧ-ਸੰਗਤ ਦੇ ਸਹਿਯੋਗ ਨਾਲ ਕੁੱਝ ਹੀ ਸਮੇਂ ’ਚ 30 ਹਜ਼ਾਰ ਦੀ ਮਾਲੀ ਸਹਾਇਤਾ ਦਿੱਤੀ ਗਈ। ਉੱਕਤ ਸਹਾਇਤਾ ਲਈ ਨੌਜਵਾਨ ਨੇ ਪੂਜਨੀਕ ਗੁਰੂ ਜੀ ਤੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਦੇ ਜ਼ਿੰਮੇਵਾਰ, ਬਲਾਕ ਭੰਗੀਦਾਸ, ਤਲਵਿੰਦਰ ਕੁਮਾਰ, 15 ਮੈਂਬਰ, ਬਹਾਦਰ ਸਿੰਘ, ਬਲਵਿੰਦਰ ਸਿੰਘ, ਸੇਵਾ ਸਿੰਘ, ਗੁਰਤੇਜ ਸਿੰਘ, ਲਛਮਣ ਸਿੰਘ, ਦੇਸ਼ਰਾਜ, ਗੁਰਵਿੰਦਰ ਕਸਿਆਣਾ, ਪ੍ਰਕਾਸ ਸਿੰਘ, ਅਭਿਜੀਤ ਲਚਕਾਣੀ, ਮੱਖਣ ਸਿੰਘ ਇੰਸਾਂ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ