ਸੁਖਬੀਰ ਬਾਦਲ ਤੇ ਕੇਜਰੀਵਾਲ ਸਿਆਸੀ ਮੁੱਦੇ ਨੂੰ ਲੈ ਕੇ ਆਹਮੋ-ਸਾਹਮਣੇ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਪ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਨੇ ਮਿਲਾਇਆ ਸੀ ਹੱਥ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦੇ ਪੰਜਾਬ ਦੀ ਸਿਆਸਤ ’ਚ ਭੂਚਾਲ ਲਿਆ ਦਿੱਤਾ ਸੁਖਬੀਰ ਬਾਦਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਹੀ ਨਹੀਂ ਸਗੋਂ ਕੌਮੀ ਸਵੈ ਸੇਵਕ ਸੰਘ (ਆਰਐਸਐਸ) ਨੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਹਿਯੋਗ ਕੀਤਾ ਜਿਸ ਕਾਰਨ ਉਹ ਮੁੱਖ ਮੰਤਰੀ ਬਣੇ ਇਸ ਤੋਂ ਬਾਅਦ ਹੀ ਕੈਪਟਨ ਭਾਜਪਾ ਨੂੰ ਫਾਇਦਾ ਦੇਣ ’ਚ ਜੁਟ ਗਏ ਹੁਣ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਭਾਜਪਾ ਦੇ ਸਾਥ ਦੇ ਰਹੇ ਹਨ ਤੇ ਅੱਧਾ ਪੰਜਾਬ ਉਨ੍ਹਾਂ ਬੀਐਸਐਫ ਦੇ ਜ਼ਰੀਏ ਕੇਂਦਰ ਨੂੰ ਸੌਂਪ ਦਿੱਤਾ।
ਓਧਰ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਅੰਗ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਤੇ ਆਰਐਸਐ ਹੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਨੇ ਇੱਕਜੁਟਤਾ ਦਿਖਾਈ ਸੀ ਤੇ ਕੈਪਟਨ ਦੀ ਸਰਕਾਰ ਬਣਾਈ ਸੀ। ਕੇਜਰੀਵਾਲ ਨੇ ਟਵੀਟ ਕੀਤਾ ਕਿ ਪੰਜਾਬ ’ਚ ਸਾਰੀਆਂ ਪਾਰਟੀਆਂ ਤੇ ਆਗੂਆਂ ਸਭ ਮਿਲ ਕੇ ਆਮ ਆਦਮੀ ਪਾਰਟੀ ਖਿਲਾਫ਼ ਚੋਣਾਂ ਲੜਦੇ ਹਨ ਪਹਿਲਾਂ ਵੀ ਲੜੇ, ਇਸ ਵਾਰ ਫਿਰ ਸਾਰੇ ਮਿਲ ਕੇ ਲੜਨਗੇ ਪਰ ਇਸ ਵਾਰੀ ਆਮ ਆਦਮੀ ਪਾਰਟੀ ਸਭ ਨੂੰ ਹਰਾ ਦੇਵੇਗੀ। ਇਸ ਸਬੰਧੀ ਆਪ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ਼ ਰਾਘਵ ਚੱਢਾ ਨੇ ਇੱਕ ਮੀਡੀਆ ਰਿਪੋਰਟ ਵੀ ਸ਼ੇਅਰ ਕਰਦਿ।ਆਂ ਲਿਖਿਆ ਕਿ ਪੰਜਾਬ ’ਚ ਸਾਰੀਆਂ ਸਿਆਸੀ ਪਾਰਟੀਆਂ ਨੇ 2017 ’ਚ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਹੱਥ ਮਿਲਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ