ਅਰੂਸਾ ਮਾਮਲੇ ’ਤੇ ਸਿੱਧੂ ਬੋਲੇ, ਪੰਜਾਬ ਦੇ ਅਸਲੀ ਮੁੱਦਿਆਂ ’ਤੇ ਵਾਪਸ ਪਰਤੋ

ਅਰੂਸਾ ਮਾਮਲੇ ’ਤੇ ਸਿੱਧੂ ਬੋਲੇ, ਪੰਜਾਬ ਦੇ ਅਸਲੀ ਮੁੱਦਿਆਂ ’ਤੇ ਵਾਪਸ ਪਰਤੋ

(ਸੱਚ ਕਹੂੰ ਨਿਊਜ਼) ਜਲੰਧਰ। ਪੰਜਾਬ ਦੇ ਕਾਂਗਰਸ ਪ੍ਰਧਾਨ ਨਜਵੋਤ ਸਿੱਧੂ ਨੇ ਪੰਜਾਬ ’ਚ ਅਰੂਸਾ ਆਲਮ ’ਤੇ ਹੋ ਰਹੀ ਸਿਆਸਤ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਛੇਤੀ ਹੀ ਆਪਣੇ ਅਸਲੀ ਮੁੱਦਿਆਂ ’ਤੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰੂ ਛੇਤੀ ਆਪਣੇ ਅਸਲੀ ਮੁੱਦਿਆਂ ’ਤੇ ਮੁੜਨਾ ਚਾਹੀਦਾ ਹੈ ਜੋ ਹਰ ਪੰਜਾਬੀ ਤੇ ਸਾਡੀ ਭਵਿੱਖ ਦੀ ਪੀੜ੍ਹੀ ਨਾਲ ਜੁੜੇ ਹਨ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਚੌਕੰਨਾ ਕਰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਪੰਜਾਬ ਨੂੰ ਸੰਵਾਰਨ ਦਾ ਆਖਰੀ ਮੌਕਾ ਵੀ ਗੁਆ ਦੇਵਾਂਗੇ।

ਸਿੱਧੂ ਨੇ ਕਿਹਾ ਕਿ ਅਸੀਂ ਕਿਵੇਂ ਉਸ ਫਾਈਨੇਸ਼ੀਅਲ ਐਮਰਜੰਸੀ ਨੂੰ ਰੋਕਾਂਗੇ ਜੋ ਸਾਡੀ ਪੌੜੀਆਂ ਤੱਕ ਪਹੁੰਚ ਚੁੱਕੀ ਹੈ। ਪੰਜਾਬ ਸਿਰ ਚੜ੍ਹੇ ਕਰਨਜੇ ਨਾਲ ਕਿਵੇਂ ਨਜਿੱਠਿਆ ਜਾਵੇ? ਮੈਂ ਪੰਜਾਬ ਦੇ ਅਸਲ ਮੁੱਦਿਆ ’ਤੇ ਡਟਿਆ ਰਹਾਂਗਾ ਤੇ ਇਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ। ਸਿੱਧੂ ਨੇ ਕਿਹਾ ਕਿ ਹੁਣ ਸਮਾਂ ਇਹ ਹੈ ਕਿ ਅਸੀਂ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਂਲ ਨਾ ਹੋਣ ਦੇਈਏ ਜਾਂ ਫਿਰ ਡੈਮੇਜ ਕੰਟਰੋਲ ਦੇ ਆਖਰੀ ਮੌਕੇ ਨੂੰ ਸੰਭਾਲੋ।

ਜਿਕਰਯੋਗ ਹੈ ਕਿ ਸੂਬੇ ’ਚ ਅਰੂਸਾ ਨੂੰ ਲੈ ਕੇ ਪੰਜਾਬ ’ਚ ਸਿਆਸੀ ਜੰਗ ਚੱਲ ਰਹੀ ਹੈ ਇਹ ਬਹਿਸ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੇ ਬਿਆਨ ਤੋਂ ਬਾਅਦ ਸ਼ੂੁਰੂ ਹੋਈ ਹੈ, ਜਿਸ ’ਚ ਉਨ੍ਹਾਂ ਅਰੂਸਾ ਦੇ ਆਈਐਸਆਈ ਦੀ ਜਾਂਚ ਦੀ ਗੱਲ ਕਹੀ। ਇਸ ਤੋਂ ਬਾਅਦ ਕੈਪਟਨ ਨੇ ਅਰੂਸਾ ਨਾਲ ਸੋਨੀਆ ਗਾਂਧੀ ਦੀ ਫੋਟੋ ਸ਼ੇਅਰ ਕਰਕੇ ਕਾਂਗਰਸ ਪਾਰਟੀ ਨੂੰ ਵਿੱਚ ਘੜਿਸ ਲਿਆ। ਇਸ ਸਮੇਂ ਪੰਜਾਬ ’ਚ ਅਰੂਸਾ ਆਲਮ ’ਤੇ ਪੂਰੀ ਤਰ੍ਹਾਂ ਸਿਆਸਤ ਜ਼ੋਰਾਂ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ