ਗੁਰੂ ਕਾਸ਼ੀ ’ਵਰਸਿਟੀ ਨੇ ਲਾਂਚ ਕੀਤਾ ਬਲੈਨਡੇਡ ਲਰਨਿੰਗ ਪਲੇਟਫਾਰਮ ‘ਗੁਰਬਿਜ਼’

Guru Kashi University Sachkahoon

ਗੁਰੂ ਕਾਸ਼ੀ ’ਵਰਸਿਟੀ ਨੇ ਲਾਂਚ ਕੀਤਾ ਬਲੈਨਡੇਡ ਲਰਨਿੰਗ ਪਲੇਟਫਾਰਮ ‘ਗੁਰਬਿਜ਼’

(ਸੁਖਨਾਮ) ਬਠਿੰਡਾ। ਕੋਰੋਨਾ ਮਹਾਂਮਾਰੀ ਨੇ ਦੁਨੀਆਂ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਪਰ ਕੁਝ ਵਿਗਿਆਨੀਆਂ, ਖੋਜ਼ਾਰਥੀਆਂ, ਸਿੱਖਿਆ ਸਾਸ਼ਤਰੀਆਂ ਅਤੇ ਕਾਰੋਬਾਰੀਆਂ ਨੇ ਇਸ ਚੁਣੌਤੀ ਨੂੰ ਇੱਕ ਸੁਨਿਹਰੇ ਮੌਕੇ ਦੇ ਤੌਰ ’ਤੇ ਲਿਆ ਅਤੇ ਕੁਝ ਹਟਕੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਦਾ ਪ੍ਰਮਾਣ ਅੱਜ ਗੁਰੂ ਕਾਸ਼ੀ ’ਵਰਸਿਟੀ ਤਲਵੰਡੀ ਸਾਬੋ ਵੱਲੋਂ ਲਾਂਚ ਕੀਤੇ ਗਏ ਬਲੈਨਡੇਡ ਪਲੇਟਫਾਰਮ ‘ਗੁਰਬਿਜ਼’ ਤੋਂ ਮਿਲਦਾ ਹੈ।

ਇਸ ਲਾਂਚ ਸਮਾਰੋਹ ’ਚ ਗੁਰਲਾਭ ਸਿੰਘ ਸਿੱਧੂ ਚਾਂਸਲਰ ਮੁੱਖ ਮਹਿਮਾਨ ਸਨ, ਜਦਕਿ ਅਮਰਜੀਤ ਸਿੰਘ ਗਰੇਵਾਲ ਸਾਬਕਾ ਡਾਇਰੈਕਟਰ ਪੀ.ਟੀ.ਯੂ ਵਿਸ਼ੇਸ ਮਹਿਮਾਨ ਤੇ ਸੋਨੂੰ ਗਰੇਵਾਲ ਨੇ ਤਕਨੀਕੀ ਮਾਹਿਰ ਦੇ ਤੌਰ ’ਤੇ ਸ਼ਿਰਕਤ ਕੀਤੀ। ਸਮਾਰੋਹ ਦਾ ਆਗਾਜ਼ ਡਾ. ਪੁਸ਼ਪਿੰਦਰ ਸਿੰਘ ਔਲਖ ਪ੍ਰੋ. ਵਾਈਸ ਚਾਂਸਲਰ ਦੇ ਸਵਾਗਤੀ ਭਾਸ਼ਣ ਨਾਲ ਹੋਇਆ । ਸਮਾਰੋਹ ਸੰਚਾਲਨ ਦੀ ਭੂਮਿਕਾ ਡਾ. ਜਗਤਾਰ ਸਿੰਘ ਧੀਮਾਨ ਪ੍ਰੋ ਵਾਈਸ ਚਾਂਸਲਰ ਤੇ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਨੇ ਅਦਾ ਕੀਤੀ । ਡਾ. ਨੀਲਮ ਗਰੇਵਾਲ ਉੱਪ ਕੁਲਪਤੀ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਲੇਟਫਾਰਮ ਰਾਹੀਂ ’ਵਰਸਿਟੀ ਦੇ ਫੈਕਲਟੀ ਮੈਂਬਰ ਆਪਣੇ ਲੈਕਚਰ, ਨੋਟਸ, ਵੀਡੀਓ ਅਤੇ ਪੀ.ਪੀ.ਟੀ ਆਦਿ ਲੋਡ ਕਰ ਸਕਦੇ ਹਨ। ਜਿਸ ਨੂੰ ਵਿਦਿਆਰਥੀ ਕਿਤੇ ਵੀ ਬੈਠ ਕੇ ਕਿਸੇ ਵੀ ਸਮੇਂ ਖੋਲ੍ਹ ਕੇ ਪੜ੍ਹ ਸਕਦੇ ਹਨ ਤੇ ਆਪਣੇ ਗਿਆਨ ’ਚ ਵਾਧਾ ਕਰ ਸਕਦੇ ਹਨ ।

ਸੋਨੂੰ ਗਰੇਵਾਲ ਨੇ ਦੱਸਿਆ ਕਿ ਇਸ ਪਲੇਟਫਾਰਮ ’ਚ ਕੰਟੈਂਟ ਨੂੰ ਵਧਾਉਣ ਅਤੇ ਘਟਾਉਣ ਦੀ ਸੁਵਿਧਾ ਹੈ । ਗੁਰਲਾਭ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਹ ਪਲੇਟਫਾਰਮ ਸਿੱਖਿਆ ਤੇ ਅਧਿਐਨ ਦੇ ਖੇਤਰ ’ਚ ਕਈ ਨਵੇਂ ਰਸਤਿਆਂ ਦੇ ਦਰਵਾਜ਼ੇ ਖੋਲ੍ਹੇਗਾ ਜੋ ਕਿ ਸਮੇਂ ਦੀ ਲੋੜ ਹੈ । ਸ. ਗਰੇਵਾਲ ਨੇ ਪਲੇਟਫਾਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਦਿਆਰਥੀਆਂ ਲਈ ਮਨੋਰੰਜਕ, ਗਿਆਨਕਾਰੀ, ਸਸਤਾ ਤੇ ਸਭ ਨੂੰ ਆਸਾਨੀ ਨਾਲ ਸਮਝ ਆਉਣ ਵਾਲਾ ਵਿੱਦਿਆ ਦਾ ਆਧੁਨਿਕ ਤਰੀਕਾ ਹੈ। ਸਮਾਰੋਹ ਨੂੰ ਸਫਲ ਬਣਾਉਣ ’ਚ ਡਾ. ਨਰਿੰਦਰ ਸਿੰਘ ਡਾਇਰੈਕਟਰ ਫਾਂਇਨਾਂਸ, ਡਾ. ਗੁਰਜੰਟ ਸਿੰਘ ਸਿੱਧੂ ਡੀਨ, ਐਗਰੀਕਲਚਰ ਤੇ ਡਾ. ਅਸ਼ਵਨੀ ਸੇਠੀ ਡੀਨ, ਯੋਜਨਾ ਤੇ ਵਿਕਾਸ ਦਾ ਵਿਸ਼ੇਸ ਸਹਿਯੋਗ ਰਿਹਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ