ਅਰਵਿੰਦ ਕੇਜਰੀਵਾਲ ਨੂੰ ਮਿਲੇ ਪਹਿਲਵਾਨ ਬਜਰੰਗ ਪੂਨੀਆ

ਦਿੱਲੀ ’ਚ ਓਲੰਪਿਕ ਦੀਆਂ ਤਿਆਰੀਆਂ ਸਬੰਧੀ ਕੀਤੀ ਚਰਚਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਦਿੱਲੀ ਸਕੱਤਰੇਤ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪਹਿਲਵਾਨ ਪੂਨੀਆ ਦਰਮਿਆਨ ਭਾਰਤ ਲਈ ਹੋਰ ਜ਼ਿਆਦਾ ਓਲੰਪਿਕ ਤਮਗੇ ਜੇਤੂਆਂ ਨੂੰ ਤਿਆਰ ਕਰਨ ਸਬੰਧੀ ਦਿੱਲੀ ਸਰਕਾਰ ਦੇ ਮਿਸ਼ਨ ’ਤੇ ਚਰਚਾ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਸਪੋਰਟਸ ਯੂਨੀਵਰਸਿਟੀ ’ਚ ਤਿਆਰ ਕੀਤੇ ਜਾ ਰਹੇ ਖਿਡਾਰੀ ਓਲੰਪਿਕ ’ਚ ਦੇਸ਼ ਲਈ ਢੇਰ ਸਾਰੇ ਮੈਡਲ ਲਿਆਉਣ ਦੇਸ਼ ਭਰ ’ਚ ਜਿੰਨੇ ਵੀ ਸ਼ਾਨਦਾਰ ਖਿਡਾਰੀ ਹਨ ਉਹ ਸਾਡੀ ਸਪੋਰਟਸ ਯੂਨੀਵਰਸਿਟੀ ਆਉਣ ਤੇ ਵਿਸ਼ਵ ਪੱਧਰੀ ਖਿਡਾਰੀ ਤਿਆਰ ਕਰਨ ’ਚ ਦਿੱਲੀ ਸਰਕਾਰ ਦਾ ਸਹਿਯੋਗ ਕਰਨ। ਇਸ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਕਿਹਾ ਬਜਰੰਗ ਪੂਨੀਆ ਨੂੰ ਕਿਹਾ ਤੁਹਾਡੇ ’ਤੇ ਦੇਸ਼ ਨੂੰ ਮਾਣ ਹੈ ਤੁਸੀਂ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂਅ ਚਮਕਾਇਆ ਹੈ। ਤੁੁਸੀਂ ਨੌਜਵਾਨਾਂ ਖਿਡਾਰੀਆਂ ਲਈ ਪ੍ਰੇਰਨਾਸਰੋਤ ਹੋ ਤੇ ਤੁਹਾਡੀ ਪ੍ਰਾਪਤੀ ਦੇਸ਼ ਦੇ ਨੌਜਵਾਨ ਖਿਡਾਰੀਆਂ ’ਚ ਹੋਰ ਜੋਸ਼ ਭਰੇਗਾ ਤੇ ਉਨ੍ਹਾਂ ਨੂੰ ਦੇਸ਼ ਲਈ ਜ਼ਿਆਦਾ ਤੋਂ ਜ਼ਿਆਦਾ ਤਮਗੇ ਜਿੱਤ ਕੇ ਲਿਆਉਣ ਲਈ ਪ੍ਰੇਰਿਤ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ