ਟਵਿੱਟਰ ਇੰਡੀਆ ਦੇ ਤੱਤਕਾਲੀਨ ਐਮਡੀ ਮਨੀਸ਼ ਮਾਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ ਨੋਟਿਸ

ਟਵਿੱਟਰ ਇੰਡੀਆ ਦੇ ਤੱਤਕਾਲੀਨ ਐਮਡੀ ਮਨੀਸ਼ ਮਾਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ ਨੋਟਿਸ

(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਵਾਇਰਲ ਵੀਡੀਓ ਮਾਮਲੇ ’ਚ ਟਵਿੱਟਰ ਇੰਡੀਆ ਦੇ ਤੱਤਕਾਲੀਨ ਪ੍ਰਬੰਧਕ ਮੈਨੇਜਰ ਮਨੀਸ਼ ਮਾਹੇਸ਼ਵਰੀ ਨੂੰ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਚੀਫ਼ ਜਸਟਿਸ ਐਨ. ਵੀ. ਰਮਨ, ਜਸਟਿਸ ਸੂਰਿਆਕਾਂਤ ਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਪਟੀਸ਼ਨ ’ਤੇ ਮਨੀਸ਼ ਮਾਹੇਸ਼ਵਰੀ ਨੂੰ ਨੋਟਿਸ ਜਾਰੀ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ ਕਰਨਾਟਕ ਹਾਈਕੋਰਟ ਦੇ ਉਸ ਫੈਸਲੇ ’ਚ ਅਧਿਕਾਰ ਖੇਤਰ ’ਤੇ ਸਵਾਲ ਚੁੱਕਿਆ ਹੈ ਜਿਸ ’ਚ ਉਸਨੇ ਮਨੀਸ਼ ਮਾਹੇਸ਼ਵਰੀ ਨੂੰ ਗਾਜਿਆਬਾਦ ਦੀ ਲੋਨੀ ਥਾਣੇ ’ਚ ਜਾਂਚ ਦੇ ਮਾਮਲੇ ’ਚ ਵਿਅਕਤੀਗਤ ਮੌਜ਼ੂਦਗੀ ਦੇ ਨੋਟਿਸ ਨੂੰ ਰੱਦ ਕਰ ਦਿੱਤਾ ਸੀ।

ਵਾਇਰਲ ਵੀਡੀਓ ਦੇ ਇੱਕ ਮਾਮਲੇ ’ਚ ਦਰਜ ਅਪਰਾਧਿਕ ਐਫਆਈਆਰ ਦੀ ਜਾਂਚ ਦੇ ਮਾਮਲੇ ’ਚ ਪੁਲਿਸ ਨੂੰ ਨੋਟਿਸ ਦਿੱਤਾ ਸੀ ਹਾਈਕੋਰਟ ਨੇ ਮਾਹੇਸ਼ਵਰੀ ਦੀ ਗਿ੍ਰਫ਼ਤਾਰੀ ’ਤੇ ਵੀ ਰੋਕ ਲਾ ਦਿੱਤੀ ਸੀ ਮੁਲਜ਼ਮ ਮਨੀਸ਼ ਮਾਹੇਸ਼ਵਰੀ ਨੇ ਵੀ ਸੁਪਰੀਮ ਕੋਰਟ ’ਚ ਸੁਣਵਾਈ ਦੀ ਮੰਗ ਸਬੰਧੀ ਕੈਵੀਏਟ ਪਟੀਸ਼ਨ ਦਾਖਲ ਕੀਤੀ ਹੈ।

ਕੀ ਹੈ ਮਾਮਲਾ

ਕਰਨਾਟਕ ਹਾਈਕੋਰਟ ਨੇ 23 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਉਸ ਨੋਟਿਸ ਨੂੰ ਦੁਰਭਾਵਨਾਪੂਰਨ ਕਰਾਰ ਦਿੰਦਿਆਂ ਉਸ ਨੂੰ ਰੱਦ ਕਰ ਦਿੱਤਾ ਸੀ ਜਿਸ ’ਚ ਮਨੀਸ਼ ਮਾਹੇਸ਼ਵਰੀ ਨੂੰ ਥਾਣੇ ’ਚ ਵਿਅਕਤੀਗਤ ਤੌਰ ’ਤੇ ਮੌਜ਼ੂਦ ਹੋ ਕੇ ਬਿਆਨ ਦੇਣ ਲਈ ਕਿਹਾ ਗਿਆ ਸੀ। ਕਰਨਾਟਕ ਹਾਈਕੋਰਟ ਨੇ 24 ਜੂਨ ਨੂੰ ਮਾਹੇਸ਼ਵਰੀ ਦੀ ਗਿ੍ਰਫ਼ਤਾਰੀ ’ਤੇ ਰੋਕ ਲਾ ਦਿੱਤੀ ਸੀ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ’ਚ ਕਥਿਤ ਤੌਰ ’ਤੇ ਫਿਰਕੂ ਮਾਹੌਲ ਖਰਾਬ ਕਰਨ ਸਬੰਧੀ ਇੱਕ ਵਾਇਰਲ ਵੀਡੀਓ ਵਿਵਾਦ ਦੇ ਮਾਮਲੇ ’ਚ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ’ਚ ਟਵਿੱਟਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਵੀਡੀਓ ਕਾਨਫਰੰਸ ਰਾਹੀਂ ਮਾਮਲੇ ’ਚ ਪੁੱਛਗਿੱਛ ਲਈ ਤਿਆਰ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਰੱਦ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ