ਸਿੱਧੂ ਦਾ ਕੈਪਟਨ ’ਤੇ ਸਿੱਧਾ ਹਮਲਾ : ਤਿੰਨੇ ਖੇਤੀ ਕਾਨੂੰਨਾਂ ਲਈ ਕੈਪਟਨ ਨੂੰ ਦੱਸਿਆ ਨਿਰਮਾਤਾ

Sidhu, Resigns, Accept, Captain

3 ਖੇਤੀ ਕਾਨੂੰਨ ਨੂੰ ਜਨਮ ਦੇਣ ਵਾਲੇ ਅਮਰਿੰਦਰ ਸਿੰਘ, ਅਬਾਨੀ-ਅਡਾਨੀ ਨੂੰ ਲੈ ਕੇ ਆਏ ਪੰਜਾਬ

  • ਨਵਜੋਤ ਸਿੱਧੂ ਦਾ ਅਮਰਿੰਦਰ ਸਿੰਘ ’ਤੇ ਹਮਲਾ, ਕਿਸਾਨਾਂ ਦੇ ਦੁਸ਼ਮਨ ਹਨ ਅਮਰਿੰਦਰ ਸਿੰਘ
  • ਕਿਸਾਨ ਅਤੇ ਛੋਟੇ ਮਜ਼ਦੂਰ ਸਣੇ ਵਪਾਰੀਆ ਨੂੰ ਕੀਤਾ ਦੋਹੇ ਕਾਰੋਬਾਰੀਆ ਨੇ ਬਰਬਾਦ

(ਅਸ਼ਵਨੀ ਚਾਵਲਾ) ਚੰਡੀਗੜ। ਦੇਸ਼ ਵਿੱਚ ਤਿਆਰ ਕੀਤੇ ਗਏ 3 ਕਾਲੇ ਖੇਤੀ ਕਾਨੂੰਨ ਨੂੰ ਜਨਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਅਮਰਿੰਦਰ ਸਿੰਘ ਹੀ ਹਨ। ਜਿਨਾਂ ਨੇ ਪੰਜਾਬ ਵਿੱਚ ਅੰਬਾਨੀ ਅਤੇ ਅਡਾਨੀ ਨੂੰ ਲਿਆ ਕੇ ਕਿਸਾਨਾਂ ਨੂੰ ਖ਼ਾਤਮਾ ਕਰਨ ਦੀ ਨੀਂਹ ਰੱਖੀ ਸੀ। ਜਿਸ ਤੋਂ ਬਾਅਦ ਇਨਾਂ ਦੋਹੇ ਕਾਰੋਬਾਰੀਆਂ ਦਾ ਹੌਂਸਲਾ ਵੱਧ ਗਿਆ ਅਤੇ ਇਨਾਂ ਦੋਹੇ ਕਾਰੋਬਾਰੀਆਂ ਨੇ ਪੰਜਾਬ ਵਿੱਚ ਕਿਸਾਨ ਅਤੇ ਛੋਟੇ ਮਜ਼ਦੂਰ ਸਣੇ ਵਪਾਰੀਆਂ ਨੂੰ ਹੀ ਖ਼ਤਮ ਕਰਕੇ ਰੱਖ ਦਿੱਤਾ ਹੈ। ਇਸ ਲਈ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕ ਵਿੱਚ ਨਹੀਂ ਸਗੋਂ ਉਨਾਂ ਦੇ ਖ਼ਿਲਾਫ਼ ਹਨ।

ਇਹ ਤਿੱਖਾ ਹਮਲਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ’ਤੇ ਕੀਤਾ ਹੈ। ਨਵਜੋਤ ਸਿੱਧੂ ਨੇ ਟਵੀਟਰ ’ਤੇ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਅਮਰਿੰਦਰ ਸਿੰਘ ਪੰਜਾਬ ਵਿੱਚ ਅੰਬਾਨੀ ਅਤੇ ਅਡਾਨੀ ਨੂੰ ਲੈ ਕੇ ਆਉਣ ਦੀ ਗੱਲ ਆਖ ਰਹੇ ਹਨ। ਨਵਜੋਤ ਸਿੱੱਧੂ ਨੇ ਕਿਹਾ ਕਿ ਅਮਰਿੰਦਰ ਸਿੰਘ ਹਮੇਸ਼ਾ ਹੀ ਖੇਤੀ ਵਿੱਚ ਪ੍ਰਾਈਵੇਟ ਭਾਗੀਦਾਰੀ ਦੀ ਵਕਾਲਤ ਕਰਦੇ ਆਏ ਹਨ। ਉਨਾਂ ਦੀ ਪੁਰਾਣੇ ਸਮੇਂ ਤੋਂ ਹੀ ਕਾਰੋਬਾਰੀ ਮੁਕੇਸ ਅੰਬਾਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਬੰਧ ਰਹੇ ਹਨ। ਇਸ ਕਰਕੇ ਹੀ ਇਨਾਂ ਖੇਤੀ ਕਾਨੂੰਨਾਂ ਨੂੰ ਜਨਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਅਮਰਿੰਦਰ ਸਿੰਘ ਹੀ ਹਨ।

ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਕੈਪਟਨ ਤਿੰਨੇ ਕਾਲੇ ਕਾਨੂੰਨਾਂ ਦੇ ਨਿਰਮਾਤਾ ਹਨ ਜੋ ਪੰਜਾਬ ਦੀ ਕਿਸਾਨੀ ’ਚ ਅੰਬਾਨੀ ਨੂੰ ਲੈ ਕੇ ਆਇਆ, ਜਿਸ ਨੇ 1-2 ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਕਿਸਾਨ, ਛੋਟੇ ਵਪਾਰੀਆਂ ਤੇ ਮਜ਼ਦੂਰਾਂ ਨੂੰ ਬਰਬਾਦ ਕੀਤਾ। ਸਿੱਧੂ ਨੇ ਕੈਪਟਨ ਅਮਰਿੰਦਰ ਦੇ ਪੁਰਾਣੇ ਵੀਡੀਓ ਵੀ ਸ਼ੇਅਰ ਕੀਤੇ ਜਿਸ ’ਚ ਕੈਪਟਨ ਖੇਤੀ ’ਚ ਪ੍ਰਾਈਵੇਟ ਹਿੱਸੇਦਾਰੀ ਦੀ ਵਕਾਲਤ ਕਰ ਰਹੇ ਹਨ। ਸਿੱਧੂ ਨੇ ਇਸ ਵੀਡੀਓ ’ਚ ਮੁਕੇਸ਼ ਅੰਬਾਨੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ