ਪੁਲਿਸ ਵੱਲੋਂ ਲਾਏ ਗਏ ਬੈਰੀਕੇਟ ਨੂੰ ਅਸੀਂ ਹਟਾ ਰਹੇ ਹਾਂ : ਟਿਕੈਤ

 ਕਿਹਾ, ਅਸੀਂ ਇਹ ਦਿਖਾ ਰਹੇ ਹਾਂ ਕਿ ਰਸਤਾ ਕਿਸਾਨਾਂ ਨੇ ਨਹੀਂ ਦਿੱਲੀ ਪੁਲਿਸ ਨੇ ਬੰਦ ਕੀਤਾ ਹੈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਕਿਸਾਨ ਯੂਨੀਅਨ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਸਬੰਧੀ ਚੱਲ ਰਹੇ ਅੰਦੋਲਨ ਤਹਿਤ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਦੀ ਗਾਜੀਪੁਰ ਚੌਂਕੀ ’ਤੇ ਚੱਲ ਰਹੇ ਧਰਨੇ ਨੂੰ ਹਟਾਏ ਜਾਣ ਦੀ ਖਬਰ ਨੂੰ ਬੇਬੁਨਿਆਦ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਨੇ ਅੱਜ ਦੁਪਹਿਰ ਨੂੰ ਟਵੀਟ ਕਰਕੇ ਕਿਹਾ, ਕਿਸਾਨ ਭਰਾਵੋ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਗਾਜੀਪੁਰ ਬਾਰਡਰ ਖਾਲੀ ਕੀਤਾ ਜਾ ਰਿਹਾ ਹੈ।

ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ, ਅਸੀਂ ਇਹ ਦਿਖਾ ਰਹੇ ਹਾਂ ਕਿ ਰਸਤਾ ਕਿਸਾਨਾਂ ਨੇ ਨਹੀਂ ਦਿੱਲੀ ਪੁਲਿਸ ਨੇ ਬੰਦ ਕੀਤਾ ਹੈ। ਅੰਦੋਲਨ ’ਚ ਸੜਕਾਂ ਨੂੰ ਲੰਮੇ ਸਮੇਂ ਤੱਕ ਬੰਦ ਕਰਨ ਦੇ ਮੂੱਦੇ ’ਤੇ ਸੁਪਰੀਮ ਕੋਰਟ ਦੇ ਸਖ਼ਤ ਰੁਖ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕੌਮੀ ਰਾਜਮਾਰਗ 24 ਦੇ ਦਿੱਲੀ-ਗਾਜੀਪੁਰ ਮੁਰਗਾ ਮੰਡੀ ਵੱਲ ਜਾਣ ਵਾਲੀ ਸਰਵਿਸ ਲੇਨ ਨੂੰ ਖੁਦ ਖੁੱਲ੍ਹਵਾ ਦਿੱਤਾ ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਸੜਕਾਂ ਨੂੰ ਉਨ੍ਹਾਂ ਬੰਦ ਨਹੀਂ ਕੀਤਾ ਹੈ ਸਗੋਂ ਪੁਲਿਸ ਨੇ ਇਸ ਨੂੰ ਬੰਦ ਕਰ ਰੱਖਿਆ ਹੈ।

ਹੁਣ ਅਸੀਂ ਦਿੱਲੀ ਜਾਵਾਂਗੇ : ਟਿਕੈਤ

ਇਸ ਦਰਮਅਿਾਨ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਕੋਲ ਪੁਲਿਸ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਧਰਨਾ ਸਥਾਨ ’ਤੇ ਪੱਤਰਕਾਰਾਂ ਨੂੰ ਕਿਹਾ, ਹੁਣ ਅਸੀਂ ਦਿੱਲੀ ਜਾਵਾਂਗੇ ਤੇ ਦੱਸਾਂਗੇ ਕਿ ਰਾਸਤਾ ਖੁੱਲ੍ਹਾ ਹੋਇਆ ਹੈ ਉਨ੍ਹਾਂ ਇਹ ਪੁੱਛਣ ’ਤੇ ਕਿ ਦਿੱਲੀ ’ਚ ਕਿੱਥੇ ਜਾਓਗੇ ਦੇ ਸਵਾਲ ’ਤੇ ਕਿਹਾ, ਹੁਣ ਅਸੀਂ ਸੰਸਦ ਜਾਵਾਂਗੇ ਜਿੱਥੇ ਕਾਨੂੰਨ ਬਣਦਾ ਹੈ ।

ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਸਪੱਸ਼ਟ ਕਿਹਾ ਕਿ ਕਿਸਾਨਾਂ ਨੂੰ ਧਰਨਾ-ਪ੍ਰਦਰਸ਼ਨ ਦਾ ਅਧਿਕਾਰ ਹੈ ਪਰ ਇਸ ਦੇ ਕਾਰਨ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਸਾਨ ਸੰਗਠਨਾਂ ਨੂੰ ਚਾਰ ਹਫ਼ਤਿਆਂ ’ਚ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਸਾਂਝੇ ਕਿਸਾਨ ਮੋਰਚੇ ਦੇ ਬੈਨਰ ਹੇਠ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦਸ ਮਹੀਨੇ ਤੋਂ ਵਧ ਸਮੇਂ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰਨਾਂ ਮੰਗਾਂ ਸਬੰਧੀ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ