ਰਾਮ ਨਾਮ ਨਾਲ ਵਧਦੈ ਆਤਮ ਬਲ: ਪੂਜਨੀਕ ਗੁਰੂ ਜੀ

Saint Dr MSG
Saint Dr MSG

ਰਾਮ ਨਾਮ ਨਾਲ ਵਧਦੈ ਆਤਮ ਬਲ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਜਿੰਨਾ ਵੀ ਜੀਵ ਨਾਮ ਦਾ ਜਾਪ ਕਰੇਗਾ, ਉਸ ਤੋਂ ਕਈ ਗੁਣਾ ਵੱਧ ਖੁਸ਼ੀਆਂ ਮਾਲਕ ਉਸਦੀ ਝੋਲੀ ’ਚ ਭਰਦਾ ਜਾਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਓਅੰਕਾਰ ਜਿਸ ਨੇ ਸਾਰੀ ਸ੍ਰਿਸ਼ਟੀ ਤੇ ਬ੍ਰਹਮਾ, ਵਿਸ਼ਣੂੰ, ਮਹੇਸ਼ ਨੂੰ ਬਣਾਇਆ, ਉਸ ਸੁਪਰੀਮ ਪਾਵਰ ਨੂੰ ਬੁਲਾਉਣ ਲਈ ਵੀ ਇੱਕ ਮੂਲ ਮੰਤਰ ਹੈ, ਜਿਸ ਨੂੰ ਉਸ ਦਾ ਨਾਮ ਕਹੀਏ ਤਾਂ ਗ਼ਲਤ ਨਹੀਂ ਹੋਵੇਗਾ

ਕਿਉਂਕਿ ਇਸ ਸੰਸਾਰ ’ਚ 365 ਕਰੋੜ ਦੇਵੀ-ਦੇਵਤੇ ਹਨ ਤੇ ਸਾਰੇ ਭਗਵਾਨ ਹਨ ਉਨ੍ਹਾਂ ਦਾ ਵੀ ਵੱਖਰਾ ਇੱਕ ਮੂਲ ਮੰਤਰ ਹੈ, ਇਸ ਲਈ ਉਨ੍ਹਾਂ ਨੂੰ ਭਗਵਾਨ, ਭਗਵਾਨ ਕਹਿਣ ਨਾਲ ਤਾਂ ਉਹ ਨਹੀਂ ਆਉਣਗੇ ਇਸ ਲਈ ਜਿਸ ਨੇ ਸਾਰੇ ਦੇਵੀ-ਦੇਵਤਿਆਂ ਨੂੰ ਬਣਾਇਆ ਹੈ, ਉਹ ਓਅੰਕਾਰ, ਸੁਪਰੀਮ ਪਾਵਰ ਦਾ ਜੋ ਨਾਮ ਹੈ, ਉਸ ਨੂੰ ਗੁਰੂਮੰਤਰ, ਕਲਮਾ, ਨਾਮ ਮੈਥਡ ਆਫ਼ ਮੈਡੀਟੇਸ਼ਨ ਕਹਿ ਲਓ ਇੱਕ ਹੀ ਗੱਲ ਹੈ ਤੁਸੀਂ ਉਸ ਮਾਲਕ ਨੂੰ ਜਦੋਂ ਉਸ ਦੇ ਨਾਮ ਨਾਲ ਬੁਲਾਉਂਦੇ ਹੋ, ਤਾਂ ਉਸ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਤੇ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੇ ਹੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕੋਈ ਜੀਵ ਲੇਟ ਕੇ, ਬੈਠ ਕੇ, ਕੰਮ ਧੰਦਾ ਕਰਦਿਆਂ ਜਿੰਨਾ ਵੀ ਉਸ ਦੇ ਨਾਮ ਦਾ ਜਾਪ ਕਰੇਗਾ, ਉਸ ਤੋਂ ਕਈ ਗੁਣਾ ਵਧ ਕੇ ਖੁਸ਼ੀਆਂ ਉਹ ਮਾਲਕ ਤੁਹਾਡੀ ਝੋਲੀ ’ਚ ਭਰਦਾ ਜਾਵੇਗਾ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਮਾਲਕ ਦੇ ਨਾਮ ਦਾ ਜਾਪ ਕਰੋ, ਤੇ ਸੁੱਖ ਤੇ ਸ਼ਾਂਤਮਈ ਢੰਗ ਨਾਲ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਰਹੋ

ਪਰ ਜੀਵ ਦੁੱਖ ਦੀ ਉਡੀਕ ਕਰਦਾ ਰਹਿੰਦਾ ਹੈ ਉਹ ਸੋਚਦਾ ਹੈ ਕਿ ਦੁੱਖ ਆਵੇਗਾ, ਤਦ ਉਹ ਉਸ ਮਾਲਕ ਦੇ ਨਾਮ ਦਾ ਜਾਪ ਕਰੇਗਾ ਮਹਾਂਪੁਰਸ਼ਾਂ ਨੇ ਲਿਖਿਆ ਹੈ, ‘ਦੁੱਖ ਮੇਂ ਸਿਮਰਨ ਸਭ ਕਰੇ, ਸੁੁੱਖ ਮੇਂ ਕਰੇ ਨਾ ਕੋਇ, ਜੋ ਸੁਖ ਮੇਂ ਸਿਮਰਨ ਕਰੇ ਤੋ ਦੁੱਖ ਕਾਹੇ ਕੋ ਹੋਇ’ ਦੁੱਖ ਆਉਣ ’ਤੇ ਤਾਂ ਹਰ ਕੋਈ ਉਸ ਮਾਲਕ ਨੂੰ ਯਾਦ ਕਰਦਾ ਹੈ, ਪਰ ਸੁੱਖ ਸ਼ਾਂਤੀ ’ਚ ਕੋਈ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਜੇਕਰ ਸੁੱਖ-ਸ਼ਾਂਤੀ ’ਚ ਹੀ ਉਸ ਮਾਲਕ ਨੂੰ ਯਾਦ ਕਰ ਲਵੇ ਤਾਂ ਜੀਵ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਹੀ ਨਾ ਕਰਨਾ ਪਵੇ ਇਸ ਲਈ ਜੇਕਰ ਤੁਸੀਂ ਸਿਹਤਮੰਦ ਹੋ ਤਾਂ ਉਸ ਮਾਲਕ ਦਾ ਨਾਮ ਲੈਂਦੇ ਰਹਿਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ