9 ਮਜ਼ਦੂਰ ਘਰ ’ਚ ਜਿੰਦਾ ਦਫਨ, ਰਾਹਤ ਬਚਾਅ ਕਾਰਜ ਜਾਰੀ
- ਕੇਜਰੀਵਾਲ ਨੇ ਕੀਤੀ ਆਫਤਾ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਦੀ ਅਪੀਲ
(ਏਜੰਸੀ) ਦੇਹਰਾਦੂਨ । ਉੱਤਰਾਖੰਡ ’ਚ ਭਾਰੀ ਮੀਂਹ ਦੇ ਚੱਲਦਿਆਂ ਹਾਲਾਤ ਖਰਾਬ ਹੋ ਗਏ ਹਨ ਸਭ ਤੋਂ ਜਿਆਦਾ ਕਮਾਊ ਖੇਤਰ ਪ੍ਰਭਾਵਿਤ ਹੋਇਆ ਹੈ, ਇੱਥੇ ਕਈ ਮਕਾਨ ਜਮੀਨ ’ਚ ਧਸ ਗਏ ਹਨ ਤੇ ਮਲਬੇ ’ਚ ਕਈ ਵਿਅਕਤੀ ਦੱਬੇ ਹੋਏ ਹਨ ਨੈਨੀਤਾਲ ਦਾ ਸੰਪਰਕ ਸੂਬੇ ਦੇ ਬਾਕੀ ਹਿੱਸਿਆਂ ਤੋਂ ਕੱਟ ਗਿਆ ਹੈ ਨੈਨੀਤਾਲ ਨਾਲ ਲੱਗਦੀਆਂ ਤਿੰਨੇ ਬਲਾਕ ਹੋ ਗਈਆਂ ਹਨ ਇੱਥੇ ਭਾਰੀ ਮੀਂਹ ਦੇ ਚੱਲਦਿਆਂ ਕਾਠਗੋਦਾਮ ਰੇਲਵੇ ਸਟੇਸ਼ਨ ਨੂੰ ਜੋੜਨ ਵਾਲੀ ਰੇਲਵੇ ਲਾਈਨ ਵੀ ਪਾਣੀ ’ਚ ਵਹਿ ਗਈ ਹੈ ਪਿਛਲੇ 24 ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਸੂਬੇ ’ਚ ਦੋ ਦਿਨਾਂ ’ਚ ਹੁਣ ਤੱਕ 24 ਮੌਤਾਂ ਹੋ ਚੁੱਕੀਆਂ ਹਨ ।
https://twitter.com/srinivasiyc/status/1450385053809201153?ref_src=twsrc%5Etfw%7Ctwcamp%5Etweetembed%7Ctwterm%5E1450385053809201153%7Ctwgr%5E%7Ctwcon%5Es1_c10&ref_url=about%3Asrcdoc
ਉੱਤਰਾਖੰਡ ਦੇ ਪਹਾੜਾਂ ’ਚ ਲਗਾਤਾਰ ਪੈ ਰਿਹਾ ਮੀਂਹ ਹੁਣ ਮੁਸੀਬਤ ਬਣ ਗਿਆ ਹੈ ਨੈਨੀਤਾਲ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ’ਚ ਮੀਂਹ ਤੋਂ ਬਾਅਦ ਕਈ ਆਫਤਾ ’ਚ 9 ਮਜ਼ਦੂਰ ਇੱਕ ਹੀ ਘਰ ’ਚ ਜਿੰਦਾ ਦਫਨ ਹੋ ਗਏ, ਜਦੋਂਕਿ ਕੰਧ ਡਿੱਗਣ ਕਾਰਨ ਪੰਜ ਮਜ਼ਦੂਰਾਂ ਦੀ ਦਰਦਨਾਕ ਮੌਤ ਹੋਈ ਹੈ ਅਤੇ ਦੋ ਵਿਅਕਤੀ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਮਰ ਗਏ । ਇੱਕ ਹੋਰ ਘਟਨਾ ’ਚ ਘਰ ’ਚ ਮਲਬਾ ਆਉਣ ਨਾਲ 10 ਵਿਅਕਤੀਆਂ ਦੇ ਮਰਨ ਦੀ ਸੂਚਨਾ ਹੈ । ਹਾਲਾਂਕਿ ਰੈਸਕਿਊ ਟੀਮ ਦੇ ਘਟਨਾ ਸਥਾਨ ’ਤੇ ਪਹੰੁਚਣ ’ਤੇ ਹੀ ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇਗਾ ਆਫਤਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜ਼ਿਲੇ੍ਹ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਮਗੜ੍ਹ ਬਲਾਕ ਦੇ ਝੁਤੀਆ ਸੁਨਕਾ ਪਿੰਡ ’ਚ 9 ਮਜ਼ਦੂਰ ਘਰ ’ਚ ਹੀ ਜਿੰਦਾ ਦਫਨ ਹੋ ਗਏ । ਇਹ ਸਾਰੇ ਮੋਟਰ ਮਾਰਗ ਦੇ ਨਿਰਮਾਣ ਕਾਰਜ ’ਚ ਲੱਗੇ ਹੋਏ ਸਨ ।
https://twitter.com/ANI/status/1450324320023052294?ref_src=twsrc%5Etfw%7Ctwcamp%5Etweetembed%7Ctwterm%5E1450324320023052294%7Ctwgr%5E%7Ctwcon%5Es1_c10&ref_url=about%3Asrcdoc
ਸ਼ਾਮ ਨੂੰ ਨੇੜੇ ਹੀ ਇੱਕ ਮਕਾਨ ’ਚ ਰਹਿ ਰਹੇ ਇਨ੍ਹਾਂ ਮਜ਼ਦੂਰਾਂ ਦੇ ਉੱਪਰ 24 ਘੰਟੇ ਤੋਂ ਪੈ ਰਹੇ ਮੀਂਹ ਕਾਰਨ ਮਲਬਾ ਆ ਗਿਆ ਸੀ, ਜਿਸ ਤੋਂ ਬਾਅਦ 9 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਰਹੀ ਹੈ । ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ’ਚ ਆਫਤਾ ’ਚ ਸਭ ਦੇ ਸੁਰੱਖਿਅਤ ਹੋਣ ਦੀ ਕਾਮਨਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ ।
ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੈ ਰਿਹਾ ਮੀਂਹ
ਪ੍ਰਧਾਨ ਮੰਤਰੀ ਨੇ ਫੋਨ ’ਤੇ ਲਈ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਦੂਰਭਾਸ਼ ’ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਸੂਬੇ ’ਚ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਅਤੇ ਸੰਚਾਲਿਤ ਬਚਾਅ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ ਮੋਦੀ ਨੇ ਸੂਬੇ ਨੂੰ ਹਰ ਜ਼ਰੂਰੀ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿੱਤਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਹਾਲਾਤ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ’ਚ ਕੁਝ ਥਾਵਾਂ ’ਤੇ ਨੁਕਸਾਨ ਹੋਇਆ ਹੈ ਸ਼ਾਸਨ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਪਿਥੌਰਾਗੜ੍ਹ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ ਉਹ ਹੁਣ ਦੁਪਹਿਰ ਬਾਅਦ ਨਵੀਂ ਦਿੱਲੀ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ