ਗੁਜਰਾਤ ਦੀ ਪੈਕਿਜਿੰਗ ਫੈਕਟਰੀ ’ਚ ਅੱਗ, 2 ਮੌਤਾਂ, 72 ਨੂੰ ਬਚਾਇਆ
(ੲਜੰਸੀ) ਸੂਰਤ। ਗੁਜਰਾਤ ’ਚ ਸੂਰਤ ਮਹਾਂਨਗਰ ਦੇ ਨੇੜੇ ਵੜੋਦਰਾ ਉਦਯੋਗਿਕ ਖੇਤਰ ’ਚ ਇੱਕ ਪੈਕਿਜਿੰਗ ਕੰਪਨੀ ਦੀ ਫੈਕਟਰੀ ’ਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਦੀ ਘਟਨਾ ’ਚ ਅੱਜ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 70 ਤੋਂ ਵੱਧ ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਸੂਰਤ ਮਹਾਂਨਗਰਪਾਲਿਕਾ ਦੇ ਡਿਵੀਜਨਲ ਫਾਇਰ ਅਫ਼ਸਰ ਈਸ਼ਵਰ ਪਟੇਲ ਨੇ ਯੂਐਨਆਈ ਨੂੰ ਦੱਸਿਆ ਕਿ ਸੂਰਤ ਸ਼ਹਿਰ ਤੋਂ ਕਰੀਬ 18 ਕਿਮੀ ਦੂਰ ਬਾਰਡੋਲੀ ਰੋਡ ’ਤੇ ਵਾਰੇਲੀ ਗਾਰਡਨ ਦੇ ਨੇੜੇ ਜੀਆਈਡੀਸੀ ਖੇਤਰ ’ਚ ਸਥਿਤ ਡੀਵਾ ਪੈਕਿਜਿੰਗ ਕੰਪਨੀ ਦੀ ਪੰਜ ਮੰਜ਼ਿਲੀ ਇਮਾਰਤ ਦੀ ਬੇਸਮੇਂਟ ’ਚ ਸਵੇਰੇ ਕਰੀਬ ਦੋ-ਤਿੰਨ ਵਜੇ ਸੰਭਾਵਿਤ ਸ਼ਾਰਟ ਸਰਕਿਟ ਦੇ ਚੱਲਦਿਆਂ ਅੱਗ ਲੱਗ ਗਈ।
ਇਸ ਦੀ ਸੂਚਨਾ ਫਾਇਰ ਦਫ਼ਤਰ ਨੂੰ ਕਰੀਬ ਪੌਦੇ ਪੰਜ ਵਜੇ ਮਿਲੀ ਉਨ੍ਹਾਂ ਦੱਸਿਆ ਕਿ ਇੱਕ ਸੜੀ ਹੋਈ ਲਾਸ਼ ਬੇਸਮੇਂਟ ’ਚ ਮਿਲੀ ਜਦੋਂਕਿ ਇੱਕ ਮਜ਼ਦੂਰ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰਨ ਦੌਰਾਨ ਮੌਤ ਹੋ ਗਈ। ਅੱਗ ਨਾਲ ਪੂਰਾ ਬੇਸਮੇਂਅ ਸੜ ਗਿਆ ਬਿਲਡਿੰਗ ਦੇ ਬਾਕੀ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਬੇਸਮੇਂਟ ਦੇ ਬਾਹਰ ਸਥਿਤ ਇੱਕ ਦਰੱਖਤ ਵੀ ਅੱਗ ਦੀ ਲਪੇਟ ’ਚ ਆਉਣ ਨਾਲ ਇਸ ਦੀਆਂ ਲਪਟਾਂ ਚੌਥੀ ਮੰਜ਼ਿਲ ਤੱਕ ਉੱਠਣ ਲੱਗੀਆਂ ਤਾਂ ਡਰ ਕਾਰਨ ਇੱਕ ਕਰਮੀ ਨੇ ਉਪਰੋ ਛਾਲ ਮਾਰ ਦਿੱਤੀ ਉਸ ਦੀ ਵੀ ਮੌਕੇ ’ਤੇ ਮੌਤ ਹੋ ਗਈ। ਕਰੀਬ 16 ਅੱਗ ਬੁਝਾਊ ਗੱਡੀਆਂ ਤੇ 100 ਅਧਿਕਾਰੀਆਂ ਕਰਮੀਆਂ ਨੇ ਪੰਜ ਘੰਟਿਆਂ ਦਾ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਇਮਾਰਤ ’ਚ ਫਸੇ ਸਾਰੇ 72 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਨਿਆ ਗਿਆ ਧੂੰਏ ਤੋਂ ਪ੍ਰਭਾਵਿਤ ਦੋ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ