ਕੇਰਲ ’ਚ ਭਾਰੀ ਮੀਂਹ ਨਾਲ ਤਬਾਹੀ, ਹੜ੍ਹ ’ਚ ਰੂੜ੍ਹਿਆ ਘਰ, ਉੱਤਰਾਖੰਡ ’ਚ ਰੇਡ ਅਲਰਟ

ਹੜ੍ਹ ’ਚ ਰੂੜ੍ਹਿਆ ਘਰ, ਉੱਤਰਾਖੰਡ ’ਚ ਰੇਡ ਅਲਰਟ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਰਲ ’ਚ ਭਾਰੀ ਮੀਂਹ ’ਚ ਜਾਨ-ਮਾਲ ਦੀ ਹਾਨੀ ਪਹੁੰਚੀ ਹੈ ਕੇਰਲ ’ਚ ਹੋਰ ਲਾਸ਼ਾਂ ਮਿਲਣ ਨਾਲ ਮੀਂਹ ਨਾਲ ਜੁੜੀਆਂ ਘਟਨਾਂਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਸੂਤਰਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕੂਟੀਕਲ ’ਚ ਧਰਤੀ ਖਿਸਕਣ ਨਾਲ 10 ਕੁੱਲ ਵਿਅਕਤੀਆਂ ਦੀ ਮੌਤ ਹੋ ਗਈ ਤੇ ਕੋਟਾਯਮ ਜ਼ਿਲ੍ਹੇ ’ਚ ਕੋਕਕਯਾਰ ’ਚ ਧਰਤੀ ਖਿਸਕਣ ਨਾਲ ਪੰਜ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦਰਮਿਆਨ ਸੂਬੇ ਦੇ ਮਾਲਿਆ ਮੰਤਰੀ ਕੇ ਰਾਜਨ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵਜੋਂ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਕੋਕੋਯਾਰ ਤੋਂ ਹੁਣ ਤੱਕ ਛੇ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਿੱਥੇ ਸ਼ਨਿੱਚਰਵਾਰ ਨੂੰ ਧਰਤੀ ਖਿਸਕੀ ਸੀ ਕੂਟੀਕਲ ’ਚ ਧਰਤੀ ਖਿਸਕਣ ’ਚ ਕਵਾਲੀ ਤੋਂ ਇੱਕ ਪਰਿਵਾਰ ਦੀਆਂ ਛੇ ਲਾਸ਼ਾਂ ਤੇ ਪਲਾਪੱਲੀ ਤੋਂ ਇੱਕ ਆਟੋਰਿਕਸ਼ਾ ਡਰਾਈਵਰ ਸਮੇਤ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਇੱਕ ਲਾਪਤਾ ਵਿਅਕਤੀ ਦੀ ਲਾਸ਼ ਇਡੁੱਕੀ ’ਚ ਨਿਰਮਲਾਗਿਰੀ ਕੋਲ ਪੇਰੂਵੰਤਨਮ ਤੋਂ ਬਰਾਮਦ ਕੀਤੀ ਗਈ ਭਾਰੀ ਮੀਂਹ ਨਾਲ ਪੂਰਾ ਦਾ ਪੂਰਾ ਘਰ ਹੜ੍ਹ ’ਚ ਵਹਿ ਗਿਆ।

ਪ੍ਰਧਾਨ ਮੰਤਰੀ ਨੇ ਕੀਤੀ ਕੇਰਲ ਦੇ ਮੁੱਖ ਮੰਤਰੀ ਨਾਲ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨਾਲ ਫੋਨ ’ਤੇ ਗਲ ਕੀਤੀ ਤੇ ਮੀਂਹ ਕਾਰਨ ਪੈਦਾ ਸਥਿਤੀ ’ਤੇ ਚਰਚਾ ਕੀਤੀ।

ਖਰਾਬ ਮੌਸਮ : ਨੈਨੀਤਾਲ, ਅਲਮੋੜਾ ’ਚ ਸਕੂਲ ਰਹਿਣਗੇ ਬੰਦ

ਉੱਤਰਾਖੰਡ ’ਚ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਅਲਮੋੜਾ ਤੇ ਨੈਨੀਤਾਲ ਜਨਪਦ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੌਕੀ ਵਜੋਂ ਕਦਮ ਚੁੱਕੇ ਜਾ ਰਹੇ ਹਨ। ਦੋਵੇਂ ਜਨਪਦਾਂ ’ਚ ਸਕੂਲਾਂ ਨੂੰ ਸੁਰੱਖਿਆ ਦੀ ਖਾਤਰ ਬੰਦ ਕਰ ਦਿੱਤਾ ਗਿਆ। ਪੰਚਾਇਤ ’ਚ ਵੀ ਪੁਲਿਸ ਨੇ ਵਾਹਨ ਡਰਾਈਵਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਨੈਨੀਤਾਲ ਤੇ ਅਲਮੋਡਾ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ੲੈ ਕਿ ਮੌਸਮ ਵਿਭਾਗ ਵੱਲੋਂ ਪਹਾੜੀ ਖੇਤਰਾਂ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ