ਅਮਲੋਹ ਵਿੱਚ ਸਵੈ ਰੁਜ਼ਗਾਰ ਤਹਿਤ ਖੋਲੇ ਸੈਨੇਟਰੀ ਹਾਊਸ ਦਾ ਕੀਤਾ ਉਦਘਾਟਨ
(ਅਨਿਲ ਲੁਟਾਵਾ) ਅਮਲੋਹ। ਕਾਂਗਰਸ ਸਰਕਾਰ ਦੇ ਨੌਜਵਾਨ ਵਰਗ ਨਾਲ ਕੀਤੇ ਝੂਠੇ ਵਾਅਦੇ ਘਰ ਘਰ ਨੌਕਰੀ ਨੂੰ ਉਡੀਕਦੇ ਨੌਜਵਾਨਾਂ ਵੱਲੋਂ ਸਵੈ ਰੁਜ਼ਗਾਰ ਨੂੰ ਤਰਜੀਹ ਦਿੰਦੇ ਹੋਏ ਆਪਣੇ ਰੁਜ਼ਗਾਰ ਖੋਲੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦੇ ਨੌਜਵਾਨਾਂ ਦੀਪਕ ਸ਼ਰਮਾ ਤੇ ਲਲਿਤ ਸ਼ਰਮਾ ਵੱਲੋਂ ਸਵੈ ਰੁਜ਼ਗਾਰ ਤਹਿਤ ਖੋਲੇ ਗਏ ਸੈਨੇਟਰੀ ਐਂਡ ਹਾਰਡਵੇਅਰ ਸਟੋਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ।
ਸਗੋਂ ਕਈ ਸਰਕਾਰੀ ਵਿਭਾਗਾਂ ਨੂੰ ਹੋਰਨਾਂ ਵਿੱਚ ਮਰਜ਼ ਕਰ ਕੇ ਨੌਕਰੀ ਕਰ ਰਹੇ ਲੋਕਾਂ ਨੂੰ ਫ਼ਾਰਗ ਕਰ ਕੇ ਬੇਰੁਜ਼ਗਾਰ ਕਰ ਦਿੱਤਾ ਹੈ। ਇਸ ਮੌਕੇ ਦੀਪਕ ਸ਼ਰਮਾ ਤੇ ਲਲਿਤ ਸ਼ਰਮਾ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਮੌਕੇ ਓਮਾ ਨੰਦ ਸ਼ਰਮਾ, ਸੀਨੀਅਰ ਆਗੂ ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਯੂਥ ਆਗੂ ਮੋਹਿਤ ਅੱਤਰੀ,ਰਾਹੁਲ ਕੁਮਾਰ ਐਮ ਡੀ, ਖ਼ੁਸ਼ਦੀਪ ਸਿੰਘ, ਸੋਨੂੰ ਸ਼ਰਮਾ,ਵਿਕਰਮ ਸ਼ਰਮਾ, ਅਮਰਜੀਤ ਸਿੰਘ ਮਾਜਰੀ, ਯੂਥ ਆਗੂ ਮਹਾਂ ਸਿੰਘ,ਬੀਬੀ ਊਸ਼ਾ ਪੇਸੀ, ਮੁਸਲਿਮ ਆਗੂ ਕੇਵਲ ਖਾ ਧਰਮਗੜ੍ਹ, ਵਿਸ਼ਨੰੂ ਸ਼ਰਮਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ