ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਮੌਸਮ: ਕੇਰਲ ’ਚ...

    ਮੌਸਮ: ਕੇਰਲ ’ਚ ਮੀਂਹ ਦਾ ਕਹਿਰ, 21 ਮੌਤਾਂ

    ਉੱਤਰਾਖੰਡ ’ਚ ਚਾਰ ਧਾਮ ਦੀ ਯਾਤਰਾ ’ਤੇ ਲੱਗੀ ਅਸਥਾਈ ਰੋਕ

    ਏਜੰਸੀ ਨਵੀਂ ਦਿੱਲੀ। ਕੇਰਲ ’ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕਈ ਜ਼ਿਲ੍ਹਿਆਂ ’ਚ ਹੜ੍ਹਾਂ ਵਰਗੇ ਹਾਲਾਤ ਹਨ ਸੂਬੇ ’ਚ ਹੁਣ ਤੱਕ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਵਿਅਕਤੀ ਲਾਪਤਾ ਹਨ। ਮੀਂਹ ਦਾ ਸਭ ਤੋਂ ਜ਼ਿਆਦਾ ਅਸਰ ਕੋਟਾਯਮ ’ਚ ਵੇਖਣ ਨੂੰ ਮਿਲ ਰਿਹਾ ਹੈ। ਕੋਟਾਯਮ ’ਚ ਹੁਣ ਤੱਕ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇਡੁਕੀ ’ਚ ਅੱਠ ਵਿਅਕਤੀਆਂ ਦੀ ਜਾਨ ਗਈ ਹੈ। ਮੀਂਹ ਕਾਰਨ ਪਠਾਨਮਥਿੱਟਾ ਅਤੇ ਅਤੇ ਇਡੁਕੀ ’ਚ ਹਾਲਾਤ ਬੇਹੱਦ ਖਰਾਬ ਹਨ। ਉੱੰਥੇ ਉੱਤਰਾਖੰਡ ’ਚ ਚਾਰ ਧਾਮ (ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਅਤੇ ਬਦਰੀਨਾਥ) ਦੀ ਯਾਤਰਾ ’ਤੇ ਫਿਲਹਾਲ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਗਈ ਹੈ।

    ਮੌਸਮ ਵਿਭਾਗ ਨੇ ਭਾਰੀ ਮੀਂਹ ਦੇ ਅਲਰਟ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਗੰਗੋਤਰੀ ਅਤੇ ਯਮੁਨੋਤਰੀ ’ਚ ਜਿਨ੍ਹਾਂ ਸ਼ਰਧਾਲੂਆਂ ਨੇ ਦਰਸ਼ਨ ਕਰ ਲਏ ਹਨ ਉਨ੍ਹਾਂ ਨੂੰ ਆਪਣੀ ਸੁਰੱਖਿਅਤ ਮੰਜਿਲ ਨੂੰ ਜਾਣ ਨੂੰ ਕਹਿ ਦਿੱਤਾ ਗਿਆ ਹੈ ਮੁੱਖ ਮੰਤਰੀ ਧਾਮੀ ਨੇ ਵੀ ਸਬੰਧਤ ਵਿਭਾਗਾਂ ਨੂੰ ਅਲਰਟ ਮੋਡ ’ਤੇ ਰਹਿਣ ਦੇ ਆਦੇਸ਼ ਦਿੱਤੇ ਹਨ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਫਿਲਹਾਲ ਉਹ ਹੁਣ ਯਾਤਰਾ ’ਤੇ ਆਉਣ ਤੋਂ ਬਚਣ।

    ਰਾਹਤ ਅਤੇ ਬਚਾਰ ਦਾ ਕੰਮ ਜਾਰੀ

    ਮੀਂਹ ਕਾਰਨ ਕੁਦਰਤ ਦਾ ਕਹਿਰ ਝੱਲ ਰਹੇ ਕੇਰਲ ਦੇ ਕਈ ਜ਼ਿਲ੍ਹਿਆਂ ’ਚ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ ਹਵਾਈ ਫੌਜ ਵੀ ਮੱਦਦ ਲਈ ਮੈਦਾਨ ’ਚ ਉੱਤਰ ਗਈ ਹੈ ਇਸ ਤੋਂ ਇਲਾਵਾ ਐਨਡੀਆਰਐਫ ਦੀਆਂ 11 ਟੀਮਾਂ ਲੋਕਾਂ ਦੀ ਮੱਦਦ ਲਈ ਲਾਈਆਂ ਗਈਆਂ ਹਨ ਕੋਟਾਯਮ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ’ਚ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ