ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਮੁੁਹੰਮਦ ਮੁਸਤਫ...

    ਮੁੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ’ਤੇ ਲਾਏ ਦੋਸ਼

    ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਨੇ ਮੈਨੂੰ ਕਈ ਵਾਰੀ ਧਮਕਾਇਆ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁਹੰਮਦ ਮੁਸਫ਼ਤਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਵਾਰ ਕਰਦਿਆਂ ਗੰਭੀਰ ਦੋਸ਼ ਲਾਏ ਹਨ ਮੁਸਤਫਾ ਨੇ ਕਿਹਾ ਕਿ ਜੈਟਲਮੈਨ ਕਹੇ ਜਾਣ ਵਾਲੇ ਕੈਪਟਨ ਨੇ ਮੈਨੂੰ ਕਈ ਵਾਰ ਧਮਕੀਆਂ ਦਿੱਤੀਆਂ ਕੈਪਟਨ ਅਮਰਿੰਦਰ ਨੇ ਮੈਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੁਸੀਂ ਸਿੱਧੂ ਤੇ ਪਰਗਟ ਦਾ ਸਾਥ ਦਿੱਤਾ ਤਾਂ ਤੁਹਾਨੂੰ ਪੁੱਠਾ ਟੰਗ ਦਿੱਤਾ ਜਾਵੇਗਾ ਅਤੇ ਸੜਕ ’ਤੇ ਘੜੀਸਿਆ ਜਾਵੇਗਾ।

    ਇਸ ਤੋਂ ਇਲਾਵਾ ਉਨ੍ਹਾਂ ਕਦੇ ਰਾਣਾ ਸੋਢੀ ਤੇ ਕਦੇ ਸੰਦੀਪ ਸੰਧੂ ਤੋਂ ਫੋਨ ਵੀ ਕਰਵਾਏ ਹਨ ਕੈਪਟਨ ਤੇ ਮੁਸਤਫ਼ਾ ਦਰਮਿਆਨ ਖਿੱਚੋਤਾਣ ਵਧਦੀ ਜਾ ਰਹੀ ਹੈ ਪੰਜਾਬ ਕਾਂਗਰਸ ਪਾਰਟੀ ’ਚ ਆਪਸੀ ਕਲੇਸ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕਦੇ ਸਿੱਧੂ ਤੇ ਚੰਨੀ ਤੇ ਕੈਪਟਨ ਤੇ ਸਿੱਧੂ ਭਿੜਦੇ ਨਜ਼ਰ ਆਏ। ਹੁਣ ਇੱਕ ਵਾਰ ਫਿਰ ਕੈਪਟਨ ਤੇ ਮੁਸਫ਼ਤਾ ਦਰਮਿਆਨ ਵਧਦੀ ਖਿੱਚੋਤਾਣ ਨੇ ਕਾਂਗਰਸ ਲਈ ਪ੍ਰੇਸ਼ਾਨੀਆਂ ਖੜੀਆਂ ਕਰ ਦਿੱਤੀਆਂ ਹਨ। ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਜਾਪਦਾ ਸੀ ਕਿ ਪੰਜਾਬ ਕਾਂਗਰਸ ਪਾਰਟੀ ’ਚ ਅੰਦਰੂਨੀ ਕਲੇਸ਼ ਖਤਮ ਹੋ ਜਾਵੇਗਾ ਪਰੰਤੂ ਇਹ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਜੇਕਰ ਕਾਂਗਰਸ ਪਾਰਟੀ ’ਚ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

    ਜਿਕਰਯੋਗ ਹੈ ਕਿ ਮੁਹੰਮਦ ਮੁਸਤਫ਼ਾ ਕੈਪਟਨ ਦੇ ਮੁੱਖ ਮੰਤਰੀ ਸਮੇਂ ਡੀਜੀਪੀ ਅਹੁਦੇ ਦੇ ਦਾਅਵੇਦਾਰ ਸਨ ਕੈਪਟਨ ਨੇ ਉਨ੍ਹਾਂ ਦੀ ਜਗ੍ਹਾ ਦਿਨਕਰ ਗੁਪਤਾ ਦੀ ਨਿਯੁਕਤੀ ਕਰ ਦਿੱਤੀ ਸੀ ਇਸ ਤੋਂ ਬਾਅਦ ਕੈਪਟਨ ਤੇ ਮੁਸਤਫ਼ਾ ਦਰਮਿਆਨ ਖਿੱਚੋਤਾਣ ਵਧ ਗਈ ਮੁਸਫ਼ਤਾ ਸੇਵਾ ਮੁਕਤ ਹੋਣ ਤੋਂ ਬਾਅਦ ਸਿੱਧੂ ਦੇ ਸਲਾਹਕਾਰ ਬਣ ਗਏ ਸਨ ਪਰੰਤੂ ਬਾਅਦ ’ਚ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ