ਬਿਜਲੀ ਮੁਆਫੀ ਅਤੇ ਲੇਬਰ ਕਾਰਡ ਸਬੰਧੀ ਮੁਫਤ ਫਾਰਮ ਭਰੇ

ਬਿਜਲੀ ਮੁਆਫੀ ਅਤੇ ਲੇਬਰ ਕਾਰਡ ਸਬੰਧੀ ਮੁਫਤ ਫਾਰਮ ਭਰੇ

(ਗੁਰਤੇਜ ਜੋਸ਼ੀ) ਮਲੇਰਕੋਟਲਾ।  ਜਲੀ ਦੀ ਬਕਾਇਆ ਖੜੀ ਰਕਮ ਨੂੰ ਮੁਆਫ ਕੀਤਾ ਜਾਵੇਗਾ, ਭਰਨ ਦੇ ਨਾਲ ਨਾਲ ਲੇਬਰ ਕਾਰਡ ਬਨਾਉਣ ਦੇ ਫਾਰਮ ਵੀ ਵੱਡੀ ਗਿਣਤੀ ‘ਚ ਭਰੇ ਗਏ। ਗੱਲਬਾਤ ਦੌਰਾਨ ਹਾਜੀ ਮੁਹੰਮਦ ਅਖਤਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਅਨਪੜ੍ਹਾਂ ਲੋਕਾਂ ਅਤੇ ਖਾਸਕਰ ਦਿਹਾੜੀਦਾਰਾਂ ਜਿਨ੍ਹਾਂ ਕੋਲ ਦਫਤਰਾਂ ਦੇ ਚੱਕਰ ਖਾਣ ਲਈ ਸਮਾਂ ਨਹੀਂ ਹੁੰਦਾ, ਬਹੁਤ ਲਾਭਦਾਇਕ ਸਾਬਿਤ ਹੁੰਦੇ ਹਨ।

ਉਨ੍ਹਾਂ ਅਨੁਸਾਰ ਬਿਜਲੀ ਬੋਰਡ ਵੱਲੋਂ ਬਿਲਾਂ ‘ਚ ਖੜੇ ਬਕਾਇਆ ਨੂੰ ਮੁਆਫ ਕਰਵਾਉਣ ਲਈ ਇੱਕ ਪ੍ਰੋਫਾਰਮਾ ਜਾਰੀ ਕੀਤਾ ਗਿਆ ਹੈ ਜਿਸ ਨੂੰ ਭਰਨ ਉਪਰੰਤ ਕੌਂਸਲਰ ਦੇ ਦਸਤਖਤ ਕਰਵਾ ਕੇ ਤਹਿਸੀਲਦਾਰ/ਐਸਡੀਐਮ ਦੇ ਦਸਤਖਤ ਕਰਵਾ ਕੇ ਬਿਜਲ਼ੀ ਦਫਤਰ ਜਮਾਂ ਕਰਵਾਉਣਾ ਹੈ ਜਿਸ ਨਾਲ ਬਿਲ ‘ਚ ਖੜੀ ਰਕਮ ਮੁਆਫ ਕਰ ਦਿੱਤੀ ਜਾਵੇਗੀ। ਉਨ੍ਹਾਂ ਅਨੁਸਾਰ ਲਗਾਏ ਗਏ ਕੈਂਪ ਦੌਰਾਨ ਫਾਰਮ ਮੁਫਤ ਭਰੇ ਗਏ ਹਨ ਅਤੇ ਕੌਂਸਲਰ ਸਮੇਤ ਫਾਰਮ ਦੀਆਂ ਸਾਰੀਆਂ ਕਾਰਵਾਈਆਂ ਮੁਕੰਮਲ ਕਰਵਾ ਕੇ ਉਪਭੋਗਤਾ ਨੂੰ ਫਾਰਮ ਦੇ ਦੇਣਗੇ ਤਾਂ ਕਿ ਉਹ ਬਿਜਲੀ ਦਫਤਰ ‘ਚ ਜਮਾਂ ਕਰਵਾ ਸਕੇ। ਉਨ੍ਹਾਂ ਦੱਸਿਆਂ ਕੈਂਪ ਦੌਰਾਨ ਬਿਜਲੀ ਮੁਆਫੀ ਦੇਕਰੀਬ 150 ਅਤੇ ਲੇਬਰ ਕਾਰਡ ਸਬੰਧੀ 70 ਫਾਰਮ ਭਰੇ ਗਏ। ਕੈਂਪ ਨੂੰ ਸਫਲ ਬਨਾਉਣ ਲਈ ਮੁਹੰਮਦ ਪਰਵੇਜ਼, ਮੁਹੰਮਦ ਅਨਵਰ, ਆਸ਼ਾ ਵਰਕਰ ਰਫੀਆ, ਪਹਿਲਵਾਨ ਅਖਤਰ ਅਤੇ ਚੌਧਰੀ ਖੁਸ਼ੀ ਮੁਹੰਮਦ ਨੇ ਬਣਦਾ ਯੋਗਦਾਨ ਪਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ