ਸੀਨੀਅਰ ਨੈਸ਼ਨਲ ਕਾਨਫਰੰਸ ਆਗੂ ਅਬਦੁਲ ਰਹੀਮ ਰਾਥਰ ਦਾ ਪੁੱਤਰ ਪੀਪੁਲਜ਼ ਕਾਨਫਰੰਸ ’ਚ ਸ਼ਾਮਲ
ਏਜੰਸੀ ਸ੍ਰੀਨਗਰ। ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਬਦੁਲ ਰਹੀਮ ਰਾਥਰ ਦਾ ਪੁੱਤਰ ਹਿਲਾਲ ਰਾਥਰ ਅੱਜ ਸੱਜਾਦ ਲੋਨ ਦੀ ਅਗਵਾਈ ਵਾਲੀ ਜੰਮੂ-ਕਸ਼ਮੀਰ ਪੀਪੁਲਜ਼ ਕਾਨਫਰੰਸ (ਜੇਕੇਪੀਸੀ) ਪਾਰਟੀ ’ਚ ਸ਼ਾਮਲ ਹੋ ਗਏ। ਸ੍ਰੀਨਗਰ ’ਚ ਹਿਲਾਲ ਰਾਥਰ ਲੋਨ ਅਤੇ ਕਈ ਸੀਨੀਅਰ ਆਗੂਆਂ ਦੀ ਮੌਜ਼ੂਦਗੀ ’ਚ ਜੇਕੇਪੀਸੀ ’ਚ ਸ਼ਾਮਲ ਹੋਏ। ਜੇਕੇਪੀਸੀ ’ਚ ਸ਼ਾਮਲ ਹੋਣ ਤੋ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ਮੈਂ ਆਪਣੇ ਪਿਤਾ ਦਾ ਸਨਮਾਨ ਕਰਦਾ ਹਾਂ ਉਹ ਮੇਰੇ ਕਾਲਜ ਦੇ ਦਿਨਾਂ ਤੋਂ ਹੀ ਕਾਫੀ ਉਦਾਰ ਰਹੇ ਹਨ, ਉਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅਤੇ ਮੈਨੂੰ ਮੇਰੇ ਸਾਰੇ ਫੈਸਲੇ ਖੁਦ ਲੈਣ ਦੀ ਛੋਟ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਫੈਸਲਾ ਖੁਦ ਲੈਂਦਾ ਰਿਹਾ ਹਾਂ ਮੈਂ ਉਨ੍ਹਾਂ ਤੋਂ (ਜੇਕੇਪੀਸੀ ’ਚ ਸ਼ਾਮਲ ਹੋਣ ’ਤੇ) ਕੋਈ ਸਲਾਹ ਨਹੀਂ ਹੈ ਉਹ ਜਿੱਥੇ ਹੈ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਮੈਂ ਆਪਣੇ ਫੈਸਲੇ ਤੋਂ ਖੁਸ਼ ਹਾਂ।
ਉਨ੍ਹਾਂ ਕਿਹਾ ਕਿ ਲੋਨ ਇੱਕ ਗਤੀਸ਼ੀਲ ਆਗੂ ਹਲ ਅਤੇ ਉਹ ਪ੍ਰਗਤੀਸ਼ੀਲ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ‘ਮੇਰਾ ਸੁਫਨਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਕੰਮ ਕਰਨਾ ਹੈ ਮੈਂ ਪਹਿਲਾਂ ਵੀ ਨੌਜਵਾਨਾਂ ’ਤੇ ਭਰੋਸਾ ਕੀਤਾ ਹੈ ਇਹ ਕਹਾਣੀ ਹਾਲੇ ਬਹੁਤ ਲੰਮੀ ਹੈ ਅਤੇ ਮੈਨੂੰ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਦੀ ਲੋੜ ਸੀ ਤਾਂ ਸੱਜਾਦ ਸਾਹਿਬ ਦੀ ਪਾਰਟੀ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ। ਜੇਕੇਪੀਸੀ ਦੇ ਪ੍ਰਧਾਨ ਸੱਜਾਦ ਲੋਨ ਨੇ ਕਿਹਾ, ‘ਪੀਪੁਲਜ਼ ਕਾਨਫਰੰਸ ਆ ਚੁੱਕਾ ਹੈ। ਇਸ ’ਚ ਕੋਈ ਭਰਮ ਨਹੀਂ ਹੈ ਕਈ ਵਿਅਕਤੀ ਅਜਿਹੇ ਹਨ ਜੋ ਵਾਸਤਵਿਕਤਾ ਨਹੀਂ ਵੇਖਣਾ ਚਾਹੁੰਦੇ ਹਨ ਅਤੇ ਉਹ ਵਾਸਤਵਿਕਤਾ ਬਣਾਉਣਾ ਚਾਹੁੰਦੇ ਹਨ ਅਤੇ ਇਸ ਨੂੰ ਵੇਖਣਾ ਚਾਹੁੰਦੇ ਹਨ ਹਿਲਾਲ ਇੱਕ ਮਸ਼ਹੂਰ ਵਪਾਰੀ ਹੈ ਜਿਨ੍ਹਾਂ ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਦੀ ਜਾਂਚ ਕੇਂਦਰੀ ਏਜੰਸੀ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ