ਨਵਜੋਤ ਸਿੱਧੂ ਦੀ ਨਰਾਜ਼ਗੀ ਦੂਰ ਕਰਨ ਦੀ ਕੀਤੀ ਜਾਏਗੀ ਕੋਸ਼ਿਸ਼
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਿੱਲੀ ਪੁੱਜ ਗਏ ਹਨ। ਪੰਜਾਬ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਦਿੱਲੀ ਸੱਦਿਆ ਸੀ। ਕਾਂਗਰਸ ਹਾਈ ਕਮਾਂਡ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਨਾਲ-ਸੰਗਠਨ ਦੇ ਵਿਸਥਾਰ ’ਤੇ ਚਰਚਾ ਕਰੇਗੀ। ਸਿੱਧੂ ਦੀ ਮੀਟਿੰਗ ਹਰੀਸ਼ ਰਾਵਤ ਤੇ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਹੋਵੇਗੀ। ਇਸ ਮੀਟਿੰਗ ’ਚ ਸਿੱਧੂ ਤੋਂ ਪੁੱਛਿਆ ਜਾਵੇਗਾ ਕਿ ਆਖਰ ਉਹ ਚਾਹੁੰਦੇ ਕੀ ਹਨ? ਇਸ ਸਮੇਂ ਉਨ੍ਹਾਂ ਨੂੰ ਕਿਵੇਂ ਸੰਗਠਨ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ ਇਸ ’ਤੇ ਵੀ ਚਰਚਾ ਹੋਵੇਗੀ।
ਜਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਕਾਂਗਰਸ ਪ੍ਰਧਾਨ ਦੀ ਕੁਰਸੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਪਿਛਲੇ 15 ਦਿਨਾਂ ਤੋਂ ਕਾਂਗਰਸ ਭਵਨ ਹੀ ਨਹੀਂ ਆਏ ਹਨ। ਜਿਸ ਕਾਰਨ ਹੁਣ ਉਨਾਂ ਨੂੰ ਹਾਈ ਕਮਾਨ ਨੇ ਦਿੱਲੀ ਤਲਬ ਕਰ ਲਿਆ ਹੈ ਤਾ ਕਿ ਇਸ ਮਸਲੇ ਦਾ ਹਲ ਕੱਢਿਆ ਜਾਵੇ, ਕਿਉਂਕਿ ਨਵਜੋਤ ਸਿੱਧੂ ਦੀ ਇਸ ਨਰਾਜ਼ਗੀ ਵਿੱਚ ਕਾਂਗਰਸ ਪਾਰਟੀ ਦਾ ਸਾਰਾ ਕੰਮ ਹੀ ਪੰਜਾਬ ਵਿੱਚ ਠੱਪ ਹੋ ਕੇ ਰਹਿ ਗਿਆ ਹੈ। ਜਿਸ ਕਾਰਨ ਨਵਜੋਤ ਸਿੱਧੂ ਨੂੰ ਦਿੱਲੀ ਵਿਖੇ 14 ਅਕਤੂਬਰ ਨੂੰ ਤਲਬ ਕੀਤਾ ਗਿਆ ਹੈ। ਜਿਥੇ ਕਿ ਹਰੀਸ਼ ਰਾਵਤ ਅਤੇ ਕੇ.ਸੀ. ਵੇਣੂ ਗੋਪਾਲ ਸ਼ਾਮ 6 ਵਜੇ ਨਵਜੋਤ ਸਿੱਧੂ ਨਾਲ ਮੀਟਿੰਗ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ