ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home ਸੂਬੇ ਪੰਜਾਬ ਡੇਰਾ ਸ਼ਰਧਾਲੂਆਂ...

    ਡੇਰਾ ਸ਼ਰਧਾਲੂਆਂ ਨੇ ਮਰੀਜ਼ ਨੂੰ ਬਲੱਡ ਦੇ ਕੇ ਕੀਤੀ ਮੱਦਦ

    ਡੇਰਾ ਸ਼ਰਧਾਲੂਆਂ ਨੇ ਮਰੀਜ਼ ਨੂੰ ਬਲੱਡ ਦੇ ਕੇ ਕੀਤੀ ਮੱਦਦ

    (ਗੁਰਪ੍ਰੀਤ ਪੱਕਾ) ਫਰੀਦਕੋਟ। ਬਲਾਕ ਜੈਤੋ ਦੇ ਦੋ ਡੇਰਾ ਸ਼ਰਧਾਲੂਆਂ ਵੱਲੋਂ ਦੋ ਯੂਨਿਟ ਬਲੱਡ ਦੇ ਕੇ ਮਰੀਜ਼ ਦੀ ਮੱਦਦ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਜੈਤੋ ਦੇ 15 ਮੈਂਬਰ ਮਲਕੀਤ ਸਿੰਘ ਇੰਸਾਂ ਨੇ ਦੱਸਿਆ ਕਿ ਸੁਨੀਤਾ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀ ਪ੍ਰੀਤ ਨਗਰ ਮੋਗਾ, ਜੋ ਕਿ ਗੁਰਦਿਆਂ ਦੀ ਬਿਮਾਰੀ ਕਾਰਨ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਜ਼ੇਰੇ-ਇਲਾਜ ਸਨ, ਮਰੀਜ਼ ਵਿੱਚ ਖੂਨ ਦੀ ਕਮੀ ਹੋਣ ਕਾਰਨ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਗਈ।

    ਇਸ ਮੌਕੇ ਮਰੀਜ਼ ਦੇ ਵਾਰਸਾਂ ਵੱਲੋਂ 15 ਮੈਂਬਰ ਮਲਕੀਤ ਸਿੰਘ ਇੰਸਾਂ ਬਲੱਡ ਸੰਮਤੀ ਦੇ ਜਿੰਮੇਵਾਰ ਜੈਤੋ ਨਾਲ ਸੰਪਰਕ ਕੀਤਾ ਗਿਆ ਤਾਂ ਮਲਕੀਤ ਸਿੰਘ ਇੰਸਾਂ ਵੱਲੋਂ ਜਾਣਕਾਰੀ ਮਿਲਣ ’ਤੇ ਗੁਰਪ੍ਰੀਤ ਸਿੰਘ ਇੰਸਾਂ ਪੁੱਤਰ ਮਲਕੀਤ ਸਿੰਘ ਇੰਸਾਂ ਵਾਸੀ ਸੂਰਘੂਰੀ ਬਲਾਕ ਜੈਤੋ ਅਤੇ ਲਛਮਣ ਸਿੰਘ ਇੰਸਾਂ ਪੀ. ਪੀ. ਪਿੰਡ ਰਾਮੇਆਣਾ ਬਲਾਕ ਜੈਤੋ ਨੇ ਮੌਕੇ ’ਤੇ ਪਹੁੰਚ ਕੇ ਦੋ ਯੂਨਿਟ ਬਲੱਡ ਦਾਨ ਕਰਕੇ ਮਰੀਜ਼ ਦੀ ਮਦਦ ਕੀਤੀ। ਇਸ ਮੌਕੇ ਓਮ ਪ੍ਰਕਾਸ਼ ਵਾਸੀ ਪ੍ਰੀਤ ਨਗਰ ਮੋਗਾ ਦੇ ਪਰਿਵਾਰ ਵੱਲੋਂ ਡੇਰਾ ਸ਼ਰਧਾਲੂਆਂ ਦਾ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ