ਸਪੇਨ ‘ਚ ਫਟਿਆ ਜਵਾਲਾਮੁਖੀ, ਸੈਕੜਿਆਂ ਲੋਕਾਂ ਨੂੰ ਸੁਰੱਖਿਅਤ ਕੱਢਿਆ
ਮੈਡਰਿਡ (ਏਜੰਸੀ)। ਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਕਾਰਨ ਪ੍ਰਭਾਵਿਤ ਖੇਤਰ ਤੋਂ ਲਗਭਗ 700 ਤੋਂ 800 ਲੋਕਾਂ ਨੂੰ ਕੱਢਿਆ ਗਿਆ ਹੈ। ਸਥਾਨਕ ਐਮਰਜੈਂਸੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, ਟਾਪੂ ‘ਤੇ ਜਵਾਲਾਮੁਖੀ ਫਟਣ ਕਾਰਨ ਲਗਭਗ 6,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਜਵਾਲਾਮੁਖੀ ਫਟਣ ਨਾਲ ਨਿਕਲਣ ਵਾਲੇ ਲਾਵਾ ਕਾਰਨ ਤਕਰੀਬਨ 1,281 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਲਾ ਪਾਲਮਾ ਦੀ ਇੱਕ ਹੋਰ ਯਾਤਰਾ ਕਰਨਗੇ। ਤਿੰਨ ਹਫਤਿਆਂ ਵਿੱਚ ਇਹ ਲਾ ਪਾਲਮਾ ਦੀ ਉਸਦੀ ਚੌਥੀ ਯਾਤਰਾ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ