ਅੱਗ ਲੱਗਣ ਕਾਰਨ ਲੱਖਾਂ ਦਾ ਬਾਰਦਾਨਾ ਸੜ ਕੇ ਹੋਇਆ ਸੁਆਹ
(ਬਲਕਾਰ ਸਿੰਘ) ਖਨੌਰੀ। ਸਥਾਨਕ ਸ਼ਹਿਰ ’ਚ ਸ੍ਰੀ ਬਾਲਾ ਜੀ ਬਾਰਦਾਨਾ ਸਟੋਰ ਅਨਾਜ ਮੰਡੀ ’ਚ ਰਾਤ ਤਕਰੀਬਨ ਇੱਕ ਵਜੇ ਅੱਗ ਲੱਗਣ ਨਾਲ ਲੱਖਾਂ ਦਾ ਬਾਰਦਾਨਾ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਲਾ ਜੀ ਬਾਰਦਾਨਾ ਸਟੋਰ ਦੇ ਮਾਲਕ ਸਤਬੀਰ ਸਿੰਘ ਨੇ ਦੱਸਿਆ ਕਿ ਬੀਤੀ ਤਕਰੀਬਨ ਪੌਣੇ ਦੋ ਵਜੇ ਕਿਸੇ ਆੜ੍ਹਤੀ ਦਾ ਫੋਨ ਗਿਆ ਕਿ ਤੁਹਾਡੀ ਦੁਕਾਨ ਚ ਅੱਗ ਲੱਗ ਗਈ ਹੈ । ਅੱਗ ਲੱਗਣ ਦਾ ਕਾਰਨ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਇਸ ਬਾਰੇ ਕੋਈ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਨਾ ਹੀ ਕੋਈ ਸਰਕਟ ਹੋਇਆ ਹੈ । ਅੱਗ ਲੱਗਣ ਨਾਲ ਉਸਦਾ ਤਕਰੀਬਨ 25-26 ਲੱਖ ਰੁਪਏ ਦਾ ਬਾਰਦਾਨਾ ਸਡ ਕੇ ਸਵਾਹ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਫਾਇਰ ਬਿ੍ਰਗੇਡ ਦਾ ਸ਼ਹਿਰ ਵਿਚ ਨਾ ਹੋਣ ਕਾਰਨ ਅੱਗ ਜਿਅਿਾਦਾ ਵਧ ਗਈ। ਉਸ ਤੋਂ ਬਾਅਦ ਫਿਰ ਦੇਸ ਰਾਜ ਆਡ੍ਹਤੀ ਨੇ ਫੋਨ ਕਰਕੇ ਫਾਇਰ ਬਿ੍ਰਗੇਡ ਨੂੰ ਬੁਲਾਇਆ ਗਿਆ ।
ਉਨ੍ਹਾਂ ਕਿਹਾ ਕਿ ਤਕਰੀਬਨ ਅੱਗ ਲੱਗਣ ਤੋਂ ਦੋ ਘੰਟਿਆਂ ਬਾਅਦ ਫਾਇਰ ਬਿ੍ਰਗੇਡ ਸੁਨਾਮ ਤੋਂ ਖਨੌਰੀ ਪਹੁੰਚੀ। ਜਦੋਂ ਤੱਕ ਫਾਇਰ ਬਿ੍ਰਗੇਡ ਅਤੇ ਸਥਾਨਕ ਲੋਕਾਂ ਨੇ ਅੱਗ ਤੇ ਕਾਬੂ ਪਾਇਆ ਤਾਂ ਉਦੋਂ ਤੱਕ ਸਾਰਾ ਬਾਰਦਾਨਾ ਸਡ ਕੇ ਸੁਆਹ ਹੋ ਗਿਆ ਸੀ। ਇਸ ਸਬੰਧੀ ਰਾਤ ਨੂੰ ਥਾਣਾ ਖਨੌਰੀ ਵਿਖੇ ਸੂਚਨਾ ਦੇ ਦਿੱਤੀ ਗਈ। ਜਿਸ ਤੇ ਪੁਲਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ