ਆਖਿਆ, ਕੇਂਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਰੇਲਵੇ ਵੈਗਨ ਦਾ ਇੰਤਜ਼ਾਮ ਕੀਤਾ ਜਾਵੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਹਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਉਤਪਾਦਨ ਪਲਾਂਟਾਂ ’ਚ ਕੋਲੇ ਤੇ ਗੈਸ ਦੀ ਉੱਚਿਤ ਵਿਵਸਥਾ ਹੁੰਦੀ ਰਹੇ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲਅੰਦਾਜੀ ਕਰਨ ਲਈ ਚਿੱਠੀ ਲਿਖੀ ਹੈ।
-
ਕੋਲਾ ਛੇਤੀ ਤੋਂ ਛੇਤੀ ਪਲਾਂਟਾਂ ਤੱਕ ਪਹੁੰਚਾਇਆ ਜਾਵੇ: ਕੇਜਰੀਵਾਲ
ਕੇਜਰੀਵਾਲ ਨੇ ਟਵੀਟ ਕੀਤਾ, ਦਿੱਲੀ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਨਿੱਜੀ ਤੌਰ ’ਤੇ ਇਸ ਸਥਿਤੀ ’ਤੇ ਨਜ਼ਰ ਰੱਖ ਰਿਹਾ ਹਾਂ। ਅਜਿਹੀ ਸਥਿਤੀ ਨਾ ਆਵੇ, ਇਸ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਵਿਚ, ਮੈਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਦਖਲਅੰਦਾਜੀ ਕਰਨ ਲਈ ਚਿੱਠੀ ਲਿਖੀ ਹੈ। ਮੋਦੀ ਨੂੰ ਲਿਖੀ ਚਿੱਠੀ ’ਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਅਗਸਤ ਤੋਂ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਚਿੱਠੀ ’ਚ ਕਿਹਾ ਗਿਆ, ਮੈਂ ਤੁਹਾਡਾ ਧਿਆਨ ਕੋਲੇ ਦੀ ਕਮੀ ਦੀ ਸਥਿਤੀ ’ਤੇ ਦਿਵਾਉਣਾ ਚਾਹੁੰਦਾ ਹਾਂ ਜੋ ਅਗਸਤ/ਸਤੰਬਰ ਤੋਂ ਜਾਰੀ ਹੈ ਤੇ ਹੁਣ ਤਿੰਨ ਮਹੀਨੇ ਹੋਣ ਜਾ ਰਹੇ ਹਨ। ਚਿੱਠੀ ਵਿਚ ਕਿਹਾ ਗਿਆ, ਦਿੱਲੀ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਮੁੱਖ ਕੇਂਦਰੀ ਉਤਪਾਦਨ ਪਲਾਂਟ ਇਸ ਨਾਲ ਪ੍ਰਭਾਵਿਤ ਹਨ।ਕੋਲਾ ਸੰਕਟ ’ਤੇ ਦਿੱਲੀ ਦੇ ਊਰਜਾ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਸਪਲਾਈ ਨਹੀਂ ਹੁੰਦੀ ਹੈ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ 2 ਦਿਨਾਂ ਬਾਅਦ ਪੂਰੇ ਸ਼ਹਿਰ ’ਚ ਬਲੈਕ ਆਊਟ ਹੋਵੇਗਾ।
ਅੱਜ ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦੇਸ਼ ਭਰ ’ਚ ਜਿੰਨੇ ਵੀ ਪਾਵਰ ਪਲਾਂਟ ਹਨ, ਜੋ ਕੋਲੇ ਨਾਲ ਚੱਲਦੇ ਹਨ, ਉੱਥੇ ਪਿਛਲੇ ਕੁਝ ਦਿਨਾਂ ਤੋਂ ਕੋਲੇ ਦੀ ਬਹੁਤ ਕਮੀ ਹੈ। ਦਿੱਲੀ ਨੂੰ ਜਿਨ੍ਹਾਂ ਪਾਵਰ ਪਲਾਂਟ ਤੋਂ ਸਪਲਾਈ ਹੁੰਦੀ ਹੈ, ਉਨ੍ਹਾਂ ਸਾਰਿਆਂ ਨੂੰ ਘੱਟੋ-ਘੱਟ ਇੱਕ ਮਹੀਨੇ ਦਾ ਕੋਲਾ ਸਟਾਕ ਰੱਖਣਾ ਹੁੰਦਾ ਹੈ ਪਰ ਹੁਣ ਉਹ ਘੱਟ ਹੋ ਕੇ ਇੱਕ ਦਿਨ ਦਾ ਰਹਿ ਗਿਆ ਹੈ।
ਕੋਲਾ ਜਲਦ ਤੋਂ ਜਲਦ ਪਲਾਂਟਾਂ ਤੱਕ ਪਹੁੰਚਾਇਆ ਜਾਵੇ
ਕੇਂਦਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਰੇਲਵੇ ਵੈਗਨ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਕੋਲਾ ਜਲਦ ਤੋਂ ਜਲਦ ਪਲਾਂਟਾਂ ਤੱਕ ਪਹੁੰਚਾਇਆ ਜਾਵੇ। ਜਿੰਨੇ ਵੀ ਪਲਾਂਟ ਹਨ, ਉਹ ਪਹਿਲਾਂ ਤੋਂ ਹੀ ਸਿਰਫ 55 ਫੀਸਦੀ ਸਮਰੱਥਾ ਨਾਲ ਚੱਲ ਰਹੇ ਹਨ। 3.4 ਲੱਖ ਮੈਗਾਵਾਟ ਦੀ ਜਗ੍ਹਾ ਅੱਜ ਸਿਰਫ ਇੱਕ ਲੱਖ ਮੈਗਾਵਾਟ ਮੰਗ ਰਹਿ ਗਈ ਹੈ, ਇਸ ਦੇ ਬਾਵਜੂਦ ਪਾਵਰ ਪਲਾਂਟ ਸਪਲਾਈ ਨਹੀਂ ਕਰ ਪਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ, ‘‘ਸਾਡੇ ਜੋ ਹਾਈਡ੍ਰੋਇਲੈਕਟਿ੍ਰਕ ਪਲਾਂਟ ਹਨ, ਉਨ੍ਹਾਂ ਦੀ ਵੀ ਸਮਰੱਥਾ 45 ਹਜਾਰ ਮੈਗਾਵਾਟ ਤੋਂ ਘਟ ਕੇ 30 ਹਜਾਰ ਮੈਗਾਵਾਟ ਰਹਿ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਪੀਕ ਆਵਰ ’ਚ ਉੱਥੇ 45 ਹਜਾਰ ਮੈਗਾਵਾਟ ਦਾ ਉਤਪਾਦਨ ਹੋਵੇ। ਇਹ ਹਾਲ ਉਦੋਂ ਹੈ, ਜਦੋਂ ਅਸੀਂ ਪਾਵਰ ਖਰੀਦ ਸਮਝੌਤੇ ਕੀਤੇ ਹੋਏ ਹਨ।
ਜੈਨ ਨੇ ਕਿਹਾ, ‘‘ਅਜਿਹਾ ਲੱਗ ਰਿਹਾ ਹੈ ਕਿ ਇਹ ਮਨੁੱਖ ਦੁਆਰਾ ਬਣਾਇਆ ਸੰਕਟ ਹੈ
ਐੱਨ.ਟੀ.ਪੀ.ਸੀ. ਨਾਲ ਹੀ ਸਾਢੇ 3-4 ਹਜਾਰ ਮੈਗਾਵਾਟ ਦਾ ਸਾਡਾ ਸਮਝੌਤਾ ਹੈ। ਉਸ ਦੇ ਬਾਵਜੂਦ ਅਸੀਂ 20 ਰੁਪਏ ਯੂਨਿਟ ਬਿਜਲੀ ਖਰੀਦਣ ਨੂੰ ਤਿਆਰ ਹਾਂ। ਅਸੀਂ ਕਿਹਾ ਹੈ ਕਿ ਕਿੰਨੀ ਵੀ ਮਹਿੰਗੀ ਬਿਜਲੀ ਮਿਲੇ ਖਰੀਦ ਲੈਣਾ। ਜੈਨ ਨੇ ਕਿਹਾ, ‘‘ਅਜਿਹਾ ਲੱਗ ਰਿਹਾ ਹੈ ਕਿ ਇਹ ਮਨੁੱਖ ਦੁਆਰਾ ਬਣਾਇਆ ਸੰਕਟ ਹੈ। ਅਜਿਹੀ ਰਾਜਨੀਤੀ ਚੱਲਦੀ ਹੈ ਕਿ ਸੰਕਟ ਪੈਦਾ ਕਰੋ ਤਾਂ ਲੱਗੇਗਾ ਕੁਝ ਵੱਡਾ ਕੰਮ ਕੀਤਾ ਹੈ। ਜਿਵੇਂ ਆਕਸੀਜਨ ਦਾ ਸੰਕਟ ਹੋਇਆ ਸੀ, ਉਹ ਵੀ ਮਨੁੱਖ ਵੱਲੋਂ ਬਣਾਇਆ ਗਿਆ ਸੀ, ਫਿਰ ਤੋਂ ਉਹੀ ਸੰਕਟ ਨਜ਼ਰ ਆ ਰਿਹਾ ਹੈ ਕਿ ਕੋਲੇ ਦੀ ਸਪਲਾਈ ਬੰਦ ਕਰ ਦਿਓ। ਇਸ ਦੇਸ਼ ’ਚ ਕੋਲਾ ਉਤਪਾਦਨ ਹੁੰਦਾ ਹੈ, ਦੇਸ਼ ’ਚ ਪਾਵਰ ਪਲਾਂਟ ਹਨ ਤੇ ਜਿੰਨੀ ਡਿਮਾਂਡ ਹੈ, ਉਸ ਤੋਂ ਸਾਢੇ 3 ਗੁਣਾ ਪ੍ਰੋਡਕਸ਼ਨ ਦੀ ਸਾਡੀ ਸਮਰੱਥਾ ਹੈ, ਇਸ ਲਈ ਲੱਗਦਾ ਹੈ ਇਹ ਮਨੁੱਖ ਵੱਲੋਂ ਬਣਾਇਆ ਸੰਕਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ